ਕਰਿਸ਼ਮਾ ਤੰਨਾ ਦਾ ਸਹੁਰੇ ਘਰ 'ਚ ਹੋਇਆ ਸ਼ਾਨਦਾਰ ਸੁਆਗਤ, ਵੀਡੀਓ ਵਾਇਰਲ

Written by  Shaminder   |  February 08th 2022 11:57 AM  |  Updated: February 08th 2022 11:57 AM

ਕਰਿਸ਼ਮਾ ਤੰਨਾ ਦਾ ਸਹੁਰੇ ਘਰ 'ਚ ਹੋਇਆ ਸ਼ਾਨਦਾਰ ਸੁਆਗਤ, ਵੀਡੀਓ ਵਾਇਰਲ

ਟੀਵੀ ਅਤੇ ਫ਼ਿਲਮ ਅਦਾਕਾਰਾ ਕਰਿਸ਼ਮਾ ਤੰਨਾ (Karishma Tanna ) ਦੀ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਸ਼ਾਨਦਾਰ ਸਵਾਗਤ ਹੋਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਰਿਸ਼ਮਾ ਤੰਨਾ ਦਾ ਸਹੁਰੇ ਘਰ 'ਚ ਗ੍ਰਹਿ ਪ੍ਰਵੇਸ਼ ਹੋਇਆ ਹੈ ਅਤੇ ਉਸ ਦੀ ਸੱਸ ਉਸ ਨੂੰ ਗਿਫਟ ਦੇ ਰਹੀ ਹੈ । ਅਦਾਕਾਰਾ ਵੀ ਇਸ ਤਸਵੀਰ 'ਚ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ 'ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Karishma Tanna

ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਅੱਜ ਹੈ ਜਨਮ ਦਿਨ, ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ

ਦੱਸ ਦਈਏ ਕਿ ਬੀਤੇ ਦਿਨੀਂ ਅਦਾਕਾਰਾ ਕਰਿਸ਼ਮਾ ਤੰਨਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਪਹਿਲਾਂ ਇਸ ਜੋੜੀ ਦੀਆਂ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਹੋਈਆਂ ਸਨ । ਇਹਨਾਂ ਰਸਮਾਂ ਦੇ ਦੌਰਾਨ ਇਹ ਜੋੜੀ ਬਹੁਤ ਖੂਬਸੂਰਤ ਲੱਗ ਰਹੀ ਸੀ।

Karishma Tanna

ਕਰਿਸ਼ਮਾ ਤੰਨਾ ਨੇ ਇੱਕ ਸਫੈਦ ਕੁੜਤਾ ਅਤੇ ਸ਼ਰਾਰਾ ਅਤੇ ਬਹੁਤ ਹੀ ਸੁੰਦਰ ਫੁੱਲਦਾਰ ਗਹਿਣਿਆਂ ਦੀ ਚੋਣ ਕੀਤੀ ਸੀ ਜਦੋਂ ਕਿ ਪੀਲੇ-ਸੰਤਰੀ ਲਹਿੰਗਾ ਉਸ ਨੇ ਆਪਣੇ ਮਹਿੰਦੀ ਵਾਲੇ ਦਿਨ ਪਹਿਨਿਆ ਹੋਇਆ ਸੀ । ਲਾੜੇ ਨੇ ਉਸੇ ਦਿਨ ਗੁਲਾਬੀ ਰੰਗ ਦੀ ਸ਼ੇਰਵਾਨੀ ਪਹਿਨੀ ਸੀ।ਵਿਆਹ ਵਾਲੇ ਦਿਨ ਕਰਿਸ਼ਮਾ ਦੇ ਲਾੜੇ ਵਰੁਣ ਬੰਗੇਰਾ ਨੇ ਭਾਰਤੀ ਸ਼ੇਰਵਾਨੀ ਅਤੇ ਉਸਦੀ ਦੁਲਹਨ ਦੇ ਲਹਿੰਗਾ ਨਾਲ ਮੇਲ ਖਾਂਦੀ ਪੱਗ ਪੰਨੀ ਹੋਈ ਸੀ । ਇਸ ਤੋਂ ਪਹਿਲਾਂ ਅਦਾਕਾਰਾ ਦੇ ਵਿਆਹ ਦਾ ਵੀਡੀਓ ਵਾਇਰਲ ਹੋਇਆ ਸੀ।ਇਸ ਵੀਡੀਓ 'ਚ ਅਦਾਕਾਰਾ ਨੱਚਦੀ ਹੋਈ ਦਿਖਾਈ ਦਿੱਤੀ ਸੀ ।

 

View this post on Instagram

 

A post shared by Filmy (@filmypr)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network