ਸੋਨੂੰ ਸੂਦ ਹੁਣ IAS ਵਿਦਿਆਰਥੀਆਂ ਨੂੰ ਦੇਣਗੇ ਮੁਫਤ ਕੋਚਿੰਗ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ

By  Lajwinder kaur September 12th 2022 12:35 PM -- Updated: September 12th 2022 12:16 PM

Actor Sonu Sood announces free online coaching program for IAS exam: ਬਾਲੀਵੁੱਡ ਐਕਟਰ ਸੋਨੂੰ ਸੂਦ ਨੂੰ ਪਰਦੇ 'ਤੇ ਅਸਲ ਜ਼ਿੰਦਗੀ ਦਾ ਹੀਰੋ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨੂੰ ਸੂਦ ਕੋਰੋਨਾ ਦੇ ਦੌਰ ‘ਚ ਲੱਖਾਂ ਲੋਕਾਂ ਲਈ ਮਸੀਹਾ ਬਣ ਕੇ ਉੱਭਰਿਆ ਸੀ। ਅਭਿਨੇਤਾ ਨਾ ਸਿਰਫ ਕੋਰੋਨਾ ਦੇ ਦੌਰ ‘ਚ ਬਲਕਿ ਅੱਜ ਵੀ ਲੱਖਾਂ ਗਰੀਬ ਲੋਕਾਂ ਦੀ ਮਦਦ ਕਰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਹਰ ਹਫਤੇ ਉਨ੍ਹਾਂ ਦੇ ਘਰ ਦੇ ਬਾਹਰ ਲੋਕਾਂ ਦੀ ਲਾਈਨ ਲੱਗ ਜਾਂਦੀ ਹੈ। ਅਦਾਕਾਰ ਉਨ੍ਹਾਂ ਕੋਲ ਜਾ ਕੇ ਲੋਕਾਂ ਦੀ ਮਦਦ ਕਰਦੇ ਹਨ। ਇਸ ਦਿਸ਼ਾ ਵਿੱਚ ਅਦਾਕਾਰ ਨੇ ਇੱਕ ਹੋਰ ਨਵਾਂ ਉਪਰਾਲਾ ਕੀਤਾ ਹੈ।  ਉਨ੍ਹਾਂ ਨੇ ਵਿਦਿਆਰਥੀਆਂ ਲਈ ਇੱਕ ਨਵੀਂ ਪਹਿਲ ਕੀਤੀ ਹੈ। ਆਓ ਜਾਣਦੇ ਹਾਂ ਇਸ ਪਹਿਲ ਬਾਰੇ।

Image Source: Twitter

ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਪੰਜਾਬ ਪੁਲਿਸ ਦੇ ਅਫ਼ਸਰ ਗੁਰਜੋਤ ਸਿੰਘ ਕਲੇਰ ਨੇ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਕਿਲੀਮੰਜਾਰੋ ‘ਤੇ ਲਹਿਰਾਇਆ ਤਿਰੰਗਾ

ਅਦਾਕਾਰ ਸੋਨੂੰ ਸੂਦ ਨੇ IAS ਪ੍ਰੀਖਿਆ ਦੀ ਤਿਆਰੀ ਕਰ ਰਹੇ IAS ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਦੀ ਸ਼ੁਰੂਆਤ ਕੀਤੀ ਹੈ। ਅਦਾਕਾਰ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ- ‘ਆਓ ਮਿਲ ਕੇ ਨਵਾਂ ਭਾਰਤ ਬਣਾਈਏ...ਆਈਏਐਸ ਪ੍ਰੀਖਿਆ ਲਈ ਮੁਫਤ ਔਨਲਾਈਨ ਕੋਚਿੰਗ...’।

sonu sood free coaching Image Source: Twitter

ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ

ਜੇਕਰ ਤੁਸੀਂ ਵੀ IAS ਦੀ ਤਿਆਰੀ ਕਰ ਰਹੇ ਹੋ, ਤਾਂ ਮੁਫ਼ਤ ਕੋਚਿੰਗ ਲਈ ਸੋਨੂੰ ਸੂਦ ਫਾਊਂਡੇਸ਼ਨ ਗਰੁੱਪ ਦੇ ਲਿੰਕ 'ਤੇ ਜਾ ਕੇ ਉੱਥੇ ਰਜਿਸਟਰ ਕਰੋ। ਕਿਰਪਾ ਕਰਕੇ ਨੋਟ ਕਰੋ ਕਿ ਫਾਊਂਡੇਸ਼ਨ ਦੁਆਰਾ ਨਿਰਧਾਰਤ ਫੀਸ ਰਜਿਸਟਰੇਸ਼ਨ ਲਈ ਅਦਾ ਕਰਨੀ ਪਵੇਗੀ। ਇਸ ਕੋਚਿੰਗ ਰਾਹੀਂ ਚੁਣੇ ਗਏ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ਼ ਇਮਤਿਹਾਨ ਲਈ ਮੁਫ਼ਤ ਆਨਲਾਈਨ ਕੋਚਿੰਗ ਦਿੱਤੀ ਜਾਵੇਗੀ, ਨਾਲ ਹੀ ਵਿਦਿਆਰਥੀਆਂ ਨੂੰ ਫਾਊਂਡੇਸ਼ਨ ਵੱਲੋਂ ਵਜ਼ੀਫ਼ਾ ਵੀ ਦਿੱਤਾ ਜਾਵੇਗਾ।

'Sonu Sood Ji Chur Chur Naan!' Photo of Delhi man's street food stall goes viral Image Source: Twitter

ਸੋਨੂੰ ਸੂਦ ਦੇ ਇਸ ਕਦਮ ਦੀ ਕਾਫੀ ਤਾਰੀਫ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਫੈਨਜ਼ ਉਸ ਦੀ ਇਸ ਪਹਿਲ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦਈਏ ਸੋਨੂੰ ਸੂਦ ਜੋ ਕਿ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਰਹਿੰਦੇ ਹਨ।

चलो मिलकर एक नया भारत बनाते हैं l

Launching 'Sambhavam 2022-23'. FREE online coaching for IAS exams.

Details on https://t.co/juJL7Wk4oo@diyanewdelhi@soodfoundation?? pic.twitter.com/3srQPiYB7i

— sonu sood (@SonuSood) September 11, 2022

Related Post