ਪੰਜਾਬੀਆਂ ਲਈ ਮਾਣ ਦੀ ਗੱਲ, ਪੰਜਾਬ ਪੁਲਿਸ ਦੇ ਅਫ਼ਸਰ ਗੁਰਜੋਤ ਸਿੰਘ ਕਲੇਰ ਨੇ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਕਿਲੀਮੰਜਾਰੋ ‘ਤੇ ਲਹਿਰਾਇਆ ਤਿਰੰਗਾ

Written by  Lajwinder kaur   |  August 18th 2022 07:21 PM  |  Updated: August 18th 2022 07:53 PM

ਪੰਜਾਬੀਆਂ ਲਈ ਮਾਣ ਦੀ ਗੱਲ, ਪੰਜਾਬ ਪੁਲਿਸ ਦੇ ਅਫ਼ਸਰ ਗੁਰਜੋਤ ਸਿੰਘ ਕਲੇਰ ਨੇ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਕਿਲੀਮੰਜਾਰੋ ‘ਤੇ ਲਹਿਰਾਇਆ ਤਿਰੰਗਾ

Punjab SP Gurjot Singh Kaler unfurls Tricolor on Mount Kilimanjaro: ਪੰਜਾਬ ਪੁਲਿਸ ਦੇ ਆਫ਼ੀਸਰ ਗੁਰਜੋਤ ਸਿੰਘ ਕਲੇਰ ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਜੀ ਹਾਂ ਗੁਰਜੋਤ ਸਿੰਘ ਕਲੇਰ ਜੋ ਕਿ ਪੰਜਾਬ ਪੁਲਿਸ ‘ਚ ਬਤੌਰ ਐੱਸ.ਪੀ ਆਪਣੀ ਸੇਵਾਵਾਂ ਨਿਭਾ ਰਹੇ ਹਨ। ਪਰ ਇੱਕ ਪੁਲਿਸ ਅਫ਼ਸਰ ਹੋਣ ਤੋਂ ਇਲਾਵਾ ਉਹ ਇੱਕ ਕਲਾਕਾਰ ਵੀ ਨੇ। ਜੀ ਹਾਂ ਉਨ੍ਹਾਂ ਨੇ ਆਪਣੀ ਕਲਮ ਦੇ ਰਾਹੀਂ ਕਈ ਗੀਤ, ਆਰਟੀਕਲ ਤੇ ਕਿਤਾਬਾਂ ਲਿਖ ਚੁੱਕੇ ਹਨ।

ਉਹ ਆਪਣੀ ਗਾਇਕੀ ਦੇ ਰਾਹੀਂ ਦੇਸ਼ ਪਿਆਰ ਤੇ ਸੈਨਿਕਾਂ ਦੀ ਬਹਾਦਰੀ ਨੂੰ ਕਈ ਵਾਰ ਬਿਆਨ ਕਰ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਦੀ ਚੋਟੀ ‘ਤੇ ਭਾਰਤ ਦਾ ਤਿਰੰਗਾ ਲਹਿਰਾਇਆ ਹੈ। ਜਿਸ ਕਰਕੇ ਉਨ੍ਹਾਂ ਦੀ ਚਰਚਾ ਪੂਰੇ ਦੇਸ਼ ‘ਚ ਹੋ ਰਹੀ ਹੈ ਅਤੇ ਹਰ ਭਾਰਤੀ ਲਈ ਇਹ ਮਾਣ ਵਾਲੀ ਗੱਲ ਹੈ।

ਹੋਰ ਪੜ੍ਹੋ : ‘ਪਿਆਰ ਤੇ ਜੁਦਾਈ’ ਦੇ ਦਰਦ ਨੂੰ ਬਿਆਨ ਕਰਦਾ ਫ਼ਿਲਮ ਮੋਹ ਦਾ ਟ੍ਰੇਲਰ ਹੋਇਆ ਰਿਲੀਜ਼, ਦਿਲ ਛੂਹ ਰਹੀ ਹੈ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਦੀ ਅਦਾਕਾਰੀ

inside image of gurjot singh kaler image source Instagram 

ਤਨਜ਼ਾਨੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ਟਵਿੱਟਰ ‘ਤੇ ਪੋਸਟ ਪਾ ਕੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਗੁਰਜੋਤ ਸਿੰਘ ਕਲੇਰ ਦੀ ਤਾਰੀਫ ਕੀਤੀ ਹੈ ਤੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਨੇ।  ਦੁਨੀਆ ਦੇ ਸਭ ਤੋਂ ਉੱਚੇ ਪਹਾੜ ਦੀ ਚੋਟੀ ‘ਤੇ ਭਾਰਤ ਦਾ ਤਿਰੰਗਾ ਲਹਿਰਾਇਆ ਹੈ। ਦੱਸ ਦਈਏ ਤਨਜ਼ਾਨੀਆ ਵਿੱਚ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਉੱਚਾ ਪਹਾੜ ਮਾਊਂਟ ਕਿਲੀਮੰਜਾਰੋ, 5,895 ਮੀਟਰ ਉੱਚਾ ਹੈ। ਪੁਲਿਸ ਸੁਪਰਡੈਂਟ ਗੁਰਜੋਤ ਸਿੰਘ ਕਲੇਰ ਨੇ 15 ਅਗਸਤ ਨੂੰ ਇਸ ਚੋਟੀ ਉੱਤੇ ਪਹੁੰਚ ਕੇ ਆਪਣੇ ਦੇਸ਼ ਦਾ ਤਿਰੰਗਾ ਲਹਿਰਾਇਆ।

sp gurjot singh kaler image source Instagram

ਉਨ੍ਹਾਂ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ 'ਚ ਉਹ ਰਾਸ਼ਟਰੀ ਗਾਣ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਦੇਸ਼ ਲਈ ਖੁਸ਼ਹਾਲੀ, ਏਕਤਾ ਤੇ ਭਾਈਚਾਰੇ ਬਣੇ ਰਹਿਣ ਦੀ ਗੱਲ ਵੀ ਆਖੀ ।

gurjot singh kaler punjab police officer image source Instagram

ਜੇ ਗੱਲ ਕਰੀਏ ਉਹ ‘New India: The Reality Reloaded’ ਨਾਂ ਦੀ ਕਿਤਾਬ ਦੇ ਨਾਲ ਵੀ ਖੂਬ ਵਾਹ ਵਾਹੀ ਖੱਟ ਚੁੱਕੇ ਹਨ। ਇਸ ਕਿਤਾਬ ਦੀ ਸਮੀਖਿਆ ਰਸਕਿਨ ਬਾਂਡ, ਸ਼ੋਭਾ ਡੇ ਅਤੇ ਇੰਡੀਆ ਟੁਡੇ ਦੇ ਰਾਜਦੀਪ ਸਰਦੇਸਾਈ ਵਰਗੇ ਨਾਮਵਰ ਲੇਖਕਾਂ ਵੱਲੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਦੇਸ਼ਭਗਤੀ ਤੇ ਸਮਾਜਿਕ ਗੀਤਾਂ ਦੇ ਨਾਲ ਵੀ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network