ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ । ਇਸ ਯਾਤਰਾ ਦੌਰਾਨ ਉਹ ਲਾਹੌਰ ਵਿੱਚ ਸਥਿਤ ਗੁਰਦੁਆਰਾ ਡੇਰਾ ਸਾਹਿਬ ਪਹੁੰਚੇ । ਇਹ ਉਹ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ । ਇਸ ਸਥਾਨ ਦੇ ਨਾਲ ਹੀ ਕੁਝ ਹੀ ਦੂਰੀ ’ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੀ ਹੈ । ਕਹਿੰਦੇ ਹਨ ਕਿ ਜਿਸ ਸਥਾਨ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਸ ਸਥਾਨ ਤੇ ਕਦੇ ਰਾਵੀ ਦਰਿਆ ਵਗਿਆ ਕਰਦਾ ਸੀ ।