ਦਰਸ਼ਨ ਕਰੋ ਉਸ ਸਥਾਨ ਦੇ ਜਿੱਥੇ ਗੁਰੂ ਅਰਜਨ ਦੇਵ ਜੀ ਹੋਏ ਸਨ ਸ਼ਹੀਦ

written by Rupinder Kaler | January 07, 2020

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ । ਇਸ ਯਾਤਰਾ ਦੌਰਾਨ ਉਹ ਲਾਹੌਰ ਵਿੱਚ ਸਥਿਤ ਗੁਰਦੁਆਰਾ ਡੇਰਾ ਸਾਹਿਬ ਪਹੁੰਚੇ । ਇਹ ਉਹ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ । ਇਸ ਸਥਾਨ ਦੇ ਨਾਲ ਹੀ ਕੁਝ ਹੀ ਦੂਰੀ ’ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੀ ਹੈ । ਕਹਿੰਦੇ ਹਨ ਕਿ ਜਿਸ ਸਥਾਨ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਸ ਸਥਾਨ ਤੇ ਕਦੇ ਰਾਵੀ ਦਰਿਆ ਵਗਿਆ ਕਰਦਾ ਸੀ । ਇਸ ਸਥਾਨ ਦੇ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਹਨ । ਹਰ ਸਾਲ ਇਸ ਸਥਾਨ ’ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾਂਦਾ ਹੈ, ਜਿਸ ਵਿੱਚ ਹਰ ਧਰਮ ਦੇ ਲੋਕ ਆਪਣਾ ਹਿੱਸਾ ਪਾਉਂਦੇ ਹਨ । ਇਸ ਸਥਾਨ ਦੇ ਨਾਲ ਹੀ ਕੁਝ ਹੋਰ ਇਤਿਹਾਸਕ ਸਥਾਨ ਵੀ ਹੈ ਜਿਨ੍ਹਾਂ ਨੂੰ ਦੇਖਣ ਲਈ ਬਣੇ ਰਹੋ ਟਰਬਨ ਟਰੈਵਲਰ ਦੇ ਨਾਲ । ਟਰਬਨ ਟਰੈਵਲਰ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

0 Comments
0

You may also like