ਸੁਦੇਸ਼ ਲਹਿਰੀ ਨੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਖੀ ਇਹ ਗੱਲ

By  Lajwinder kaur August 6th 2020 04:29 PM

ਇੰਡੀਅਨ ਕਾਮੇਡੀਅਨ ਸੁਦੇਸ਼ ਲਹਿਰੀ ਜੋ ਕਿ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਆਪਣੀ ਕਾਮੇਡੀ ਦਾ ਤੜਕਾ ਲਗਾ ਚੁੱਕੇ ਨੇ । ਏਨੀਂ ਦਿਨੀਂ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।  ਹੋਰ ਵੇਖੋ : ਯੁਵਰਾਜ ਹੰਸ ਘਰ ‘ਚ ਰਹਿ ਕੇ ਪਤਨੀ ਮਾਨਸੀ ਸ਼ਰਮਾ ਦੀ ਇਸ ਤਰ੍ਹਾਂ ਕਰ ਰਹੇ ਨੇ ਸੇਵਾ, ਬੇਟੇ ਰੇਦਾਨ ਨੂੰ ਖਿਡਾਉਂਦਾ ਹੋਏ ਨਜ਼ਰ ਆਏ ਅਦਾਕਾਰ, ਦੇਖੋ ਵੀਡੀਓ

ਉਨ੍ਹਾਂ ਨੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਖ਼ਾਸ ਕੈਪਸ਼ਨ ਪਾਉਂਦੇ ਹੋਏ ਲਿਖਿਆ ਹੈ, ‘ਦੋਸਤੋ ਮੇਰਾ ਬੇਟਾ ਮੇਰਾ ਦੋਸਤ ਵੀ ਹੈ’ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਜਲੰਧਰ ਵਿੱਚ ਜਨਮੇ ਤੇ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਕਾਮੇਡੀਅਨ ਸੁਦੇਸ਼ ਲਹਿਰੀ ਹਸ਼ਰ, ਸਿਮਰਨ, ਪੰਜਾਬਣ, ਵੈਲਕਮ ਟੂ ਪੰਜਾਬ, ਰੈਡੀ, ਦਿਲ ਸਾਡਾ ਲੁਟਿਆ ਗਿਆ, ਜੈ ਹੋ, ਗਰੇਟ ਗ੍ਰੈਂਡ ਮਸਤੀ, ਟੋਟਲ ਧਮਾਲ, ਅੜਬ ਮੁਟਿਆਰਾਂ ਵਰਗੀਆਂ ਕਈ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ ।

Related Post