ਸੁਨੰਦਾ ਸ਼ਰਮਾ ਨੇ ਆਪਣੇ ਪਹਿਲੇ ਟਾਕ ਸ਼ੋਅ ਦੀ ਵੀਡੀਓ ਕੀਤੀ ਸਾਂਝੀ, ਇਸ ਸ਼ੋਅ ’ਚ ਆਵੇਗੀ ਨਜ਼ਰ

By  Rupinder Kaler October 8th 2021 04:14 PM -- Updated: October 8th 2021 04:16 PM

ਪੀਟੀਸੀ ਪੰਜਾਬੀ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ‘ਹੁਨਰ ਪੰਜਾਬ ਦਾ’ ਸੀਜਨ-2 (Hunar Punjab Da 2)  । ਇਸ ਸ਼ੋਅ ਵਿੱਚ ਉਹਨਾਂ ਲੋਕਾਂ ਦੀ ਪ੍ਰਤਿਭਾ ਨੂੰ ਦਿਖਾਇਆ ਜਾਂਦਾ ਹੈ, ਜਿਹੜੇ ਕੁਝ ਵੱਖਰਾ ਕੰਮ ਕਰਕੇ ਦੁਨੀਆ ਤੇ ਆਪਣਾ ਨਾਂਅ ਬਨਾਉਣਾ ਚਾਹੁੰਦੇ ਹਨ ।ਪੀਟੀਸੀ ਪੰਜਾਬੀ ਦੇ ਇਸ ਸ਼ੋਅ ਨੂੰ ਇਸ ਵਾਰ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ (Sunanda Sharma) ਹੋਸਟ ਕਰੇਗੀ । ਇਸ ਸ਼ੋਅ ਨੂੰ ਲੈ ਕੇ ਉਹ ਕਾਫੀ ਉਸਸ਼ਾਹਿਤ ਨਜ਼ਰ ਆ ਰਹੇ ਹਨ ।

 

ਹੋਰ ਪੜ੍ਹੋ :

ਨੀਰੂ ਬਾਜਵਾ ਨੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

sunanda sharma

ਇਸ ਨੂੰ ਲੈ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਇਹ ਸ਼ੋਅ ਉਹਨਾਂ ਦਾ ਪਹਿਲਾ ਟਾਕ ਸ਼ੋਅ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸ਼ੋਅ ਵਿੱਚ ਹਰ ਉਹ ਬੰਦਾ ਹਿੱਸਾ ਲੈ ਸਕਦਾ ਹੈ ਜਿਸ ਵਿੱਚ ਕੋਈ ਨਾ ਕੋਈ ਹੁਨਰ ਹੈ ।

 

View this post on Instagram

 

A post shared by ??????? ?ℎ???? ਸੁਨੰਦਾ ਸ਼ਰਮਾਂ (@sunanda_ss)

ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਤੁਹਾਨੂੰ ਆਪਣੇ ਹੁਨਰ ਦੀ ਇੱਕ ਵੀਡੀਓ ਬਨਾਉਣੀ ਹੋਵੇਗੀ, ਤੇ ਇਸ ਵੀਡੀਓ ਨੂੰ ਇਸ ਵਟਸਐੱਪ ਨੰਬਰ 9811757373 ’ਤੇ ਭੇਜਣਾ ਹੋਵੇਗਾ ਜਾਂ ਫ਼ਿਰ ਇਸ ਵੀਡੀਓ ਨੂੰ ‘ਪੀਟੀਸੀ ਪਲੇਅ’ ਐਪ ਤੇ ਅਪਲੋਡ ਕਰ ਸਕਦੇ ਹੋ । ਪੀਟੀਸੀ ਪੰਜਾਬੀ ਦਾ ਸ਼ੋਅ ‘ਹੁਨਰ ਪੰਜਾਬ ਦਾ’ ਸੀਜਨ-2 18 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ । ਪੀਟੀਸੀ ਪੰਜਾਬੀ ’ਤੇ ਇਸ ਸ਼ੋਅ ਨੂੰ ਸੋਮਵਾਰ ਤੋਂ ਵੀਰਵਾਰ ਤੱਕ ਰਾਤ 7.30 ਵਜੇ ਦਿਖਾਇਆ ਜਾਵੇਗਾ ।

 

Related Post