ਸੁਸ਼ਮਿਤਾ ਸੇਨ ਦੇ ਬੁਆਏ ਫ੍ਰੈਂਡ ਦੇ ਘਰ 'ਚ ਵੱਜਣ ਵਾਲੀ ਹੈ ਸ਼ਹਿਨਾਈ, ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਆਈਆਂ ਸਾਹਮਣੇ

By  Lajwinder kaur January 7th 2020 01:18 PM -- Updated: February 14th 2020 03:29 PM

ਬਾਲੀਵੁੱਡ ਅਦਾਕਾਰਾ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੇ ਬੁਆਏ ਫ੍ਰੈਂਡ ਰੋਹਮਾਨ ਸ਼ਾਲ ਦੀ ਭੈਣ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਨ ਜਾ ਰਹੀ ਹੈ। ਜੀ ਹਾਂ ਰੋਹਮਾਨ ਸ਼ਾਲ ਨੇ ਆਪਣੀ ਭੈਣ ਦੀ ਤਸਵੀਰ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਮੁਬਾਰਕ ਸਮਾਂ ਆ ਹੀ ਗਿਆ..ਮੈਂ ਮੇਰੀ ਖ਼ੂਬਸੂਰਤ ਭੈਣ ਨੂੰ ਬਹੁਤ ਪਿਆਰ ਕਰਦਾ ਹਾਂ...’

 

View this post on Instagram

 

So this happened ? I Love You my Beautiful Sister ❤️ . . @quryoush Please take care of her like you always have!! #blessings #love #forever #made4eachother P.S. @sushmitasen47 you were missed !! I LOVE YOU ❤️

A post shared by rohman shawl (@rohmanshawl) on Jan 6, 2020 at 10:51pm PST

ਅੱਗੇ ਉਨ੍ਹਾਂ ਨੇ ਲਿਖਿਆ ਹੈ, ‘ਸੁਸ਼ਮਿਤਾ ਸੇਨ ਤੁਸੀਂ ਇਹ ਮਿਸ ਕਰ ਦਿੱਤਾ ਹੈ..ਆਈ ਲਵ ਯੂ...’

 

View this post on Instagram

 

Mine ❤️ . . . Thank you for all your love on my Birthday!! I love you all ❤️ . . @sushmitasen47 Tu Chahiye ❤️

A post shared by rohman shawl (@rohmanshawl) on Jan 4, 2020 at 5:39am PST

ਫੋਟੋ ‘ਚ ਰੋਹਮਾਨ ਸ਼ਾਲ ਦੀ ਭੈਣ ਨੇ ਹੱਥਾਂ ਉੱਤੇ ਮਹਿੰਦੀ ਲਗਾਈ ਹੋਈ ਹੈ। ਉਨ੍ਹਾਂ ਦੀ ਭੈਣ ਮਹਿੰਦੀ ਦੀ ਰਸਮ ‘ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਪਰ ਇਸ ਖ਼ਾਸ  ਮੌਕੇ ਉੱਤੇ ਸੁਸ਼ਮਿਤਾ ਸੇਨ ਸ਼ਾਮਿਲ ਨਹੀਂ ਹੋ ਪਾਈ। ਉਹ ਆਪਣੇ ਕਰੀਅਰ ਦੇ ਰੁਝਾਨਾਂ ਦੇ ਚੱਲਦੇ ਕੁਝ ਰਸਮਾਂ ਚ ਸ਼ਾਮਿਲ ਨਹੀਂ ਹੋ ਪਾਏ।

 

View this post on Instagram

 

#sangeet ?❤️ And then came #dhamaal ?????This was a VERY Private wedding with immediate families & only a few close friends from both sides, so there was no question of anyone being an audience, EVERYONE had to dance!!????We made sure of it @rohmanshawl ?❤️ #sharing #family #fun #celebration #brotherswedding #goa #rajakibittu @asopacharu @rajeevsen9 ❤️???I love you guys!!!!

A post shared by Sushmita Sen (@sushmitasen47) on Jun 19, 2019 at 2:25pm PDT

ਦੱਸ ਦਈਏ ਪਿਛਲੇ ਸਾਲ 2019 ‘ਚ ਸੁਸ਼ਮਿਤਾ ਸੇਨ ਦੇ ਭਰਾ ਦੇ ਵਿਆਹ ‘ਚ ਇਸ ਲਵ ਬਰਡਸ ਜੋੜੀ ਨੇ ਖੂਬ ਰੌਣਕਾਂ ਲਗਾਈਆਂ ਸਨ। ਦੋਵਾਂ ਨੇ ਇਕੱਠੇ ਡਾਂਸ ਪ੍ਰਫਾਰਮੈਂਸ ਵੀ ਦਿੱਤੀ ਸੀ। ਜਿਸਦਾ ਵੀਡੀਓ ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਸੀ।

ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਸਾਲ 1996 ਵਿੱਚ ਹਿੰਦੀ ਫ਼ਿਲਮ ਦਸਤਕ ਨਾਲ ਆਪਣੇ ਅਦਾਕਾਰੀ ਦਾ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਉਹ ‘ਸਿਰਫ਼ ਤੁਮ’, ‘ਹਿੰਦੁਸਤਾਨ ਦੀ ਕਸਮ’, ‘ਬੀਵੀ ਨੰ. 1’, ‘ਆਂਖੇ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਾਲੀਵੁੱਡ ‘ਚ ਸਿੰਗਲ ਮਦਰ ਵਜੋਂ ਵੀ ਜਾਣੇ ਜਾਂਦੇ ਨੇ, ਉਹ ਅੱਜ ਦੋ ਗੋਦ ਲਈਆਂ ਬੇਟੀਆਂ ਦੀ ਮਾਂ ਹੈ। ਜਿਨ੍ਹਾਂ ਦੀ ਤਸਵੀਰਾਂ ਉਹ ਅਕਸਰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ।

Related Post