ਬਾਈਕਾਟ ਬਾਲੀਵੁੱਡ ਟ੍ਰੈਂਡ 'ਤੇ ਸਵਰਾ ਭਾਸਕਰ ਦਾ ਬਿਆਨ ਆਇਆ ਸਾਹਮਣੇ, ਜਾਣੋ ਅਦਾਕਾਰਾ ਨੇ ਕੀ ਕਿਹਾ

By  Pushp Raj August 22nd 2022 05:49 PM -- Updated: August 22nd 2022 06:50 PM

Swara Bhaskar's reacts on Boycott Bollywood trend: ਆਏ ਦਿਨ ਸੋਸ਼ਲ ਮੀਡੀਆ 'ਤੇ ਕਿਸੇ ਨਾਂ ਕਿਸੇ ਬਾਲੀਵੁੱਡ ਫ਼ਿਲਮ ਦਾ ਬਾਈਕਾਟ ਕੀਤਾ ਜਾਂਦਾ ਹੈ। ਇਸ ਦੇ ਨਾਲ-ਨਾਲ ਸਾਊਥ ਫ਼ਿਲਮਾਂ ਵੀ ਬਾਕਸ ਆਫਿਸ 'ਤੇ ਬਾਲੀਵੁੱਡ ਨੂੰ ਕੜੀ ਟੱਕਰ ਦਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਹਾਲ ਹੀ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਬਾਈਕਾਟ ਬਾਲੀਵੁੱਡ ਟ੍ਰੈਂਡ ਕਰ ਰਿਹਾ ਹੈ। ਅਰਜੁਨ ਕਪੂਰ ਤੇ ਵਿਜੇ ਦੇਵਰਕੋਂਡਾ ਤੋਂ ਬਾਅਦ ਹੁਣ ਇਸ ਮੁੱਦੇ ਸਵਰਾ ਭਾਸਕਰ ਨੇ ਆਪਣੇ ਵਿਚਾਰ ਰੱਖੇ ਹਨ। ਆਓ ਜਾਣਦੇ ਹਾਂ ਕਿ ਸਵਰਾ ਨੇ ਕੀ ਕਿਹਾ।

swara bhaskar image From instagram

ਦੱਸ ਦਈਏ ਕਿ ਸਵਰਾ ਭਾਸਕਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਜਹਾਂ ਚਾਰ ਯਾਰ' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਅੱਜ ਹੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਚਾਰ ਸਾਲਾਂ ਬਾਅਦ ਫ਼ਿਲਮੀ ਪਰਦੇ 'ਤੇ ਮੁੜ ਵਾਪਸੀ ਕਰਨ ਜਾ ਰਹੀ ਸਵਰਾ ਨੇ ਬਾਈਕਾਟ ਬਾਲੀਵੁੱਡ ਟ੍ਰੈਂਡ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ।

ਸਵਰਾ ਭਾਸਕਰ ਨੇ ਇਸ ਮਾਮਲੇ 'ਤੇ ਬੋਲਦੇ ਹੋਏ ਕਿਹਾ, " ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਮਗਰੋਂ ਬਾਲੀਵੁੱਡ ਦੇ ਖਿਲਾਫ ਹੇਟ ਟ੍ਰੈਂਡ ਹੋਰ ਜ਼ਿਆਦਾ ਵੱਧ ਗਿਆ ਹੈ। ਇੱਕ ਮੀਡੀਆ ਹਾਊਸ ਨਾਲ ਇੰਟਰਵਿਊ ਦੇ ਦੌਰਾਨ ਸਵਰਾ ਨੇ ਕਿਹਾ ਕਿ ਬਾਲੀਵੁੱਡ ਵਿੱਚ ਫ਼ਿਲਮਾਂ ਦੇ ਕਾਮਾਯਾਬ ਨਾਂ ਹੋਣ ਦੀ ਪਹਿਲੀ ਵਜ੍ਹਾ ਜੋ ਹੈ ਉਹ ਮੈਂ ਅਨੁਰਾਗ ਕਸ਼ਯਪ ਦੇ ਇੱਕ ਇੰਟਰਵਿਊ ਵਿੱਚ ਸੁਣੀ ਸੀ। ਉਹ ਇਹ ਕਿ ਦੇਸ਼ ਆਰਥਿਕ ਤੰਗੀ ਦੇ ਦੌਰ ਚੋਂ ਲੰਘ ਰਿਹਾ ਹੈ। ਜਦੋਂ ਹਰ ਚੀਜ਼ ਮਹਿੰਗੀ ਹੋ ਜਾਂਦਾ ਤਾਂ ਕੋਈ ਵੀ ਪੈਸਾ ਨਹੀਂ ਖ਼ਰਚ ਕਰਨਾ ਚਾਹੁੰਦਾ। ਇਸ ਬਾਰੇ ਕੋਈ ਵੀ ਗੱਲ ਨਹੀਂ ਕਰ ਰਿਹਾ ਹੈ। ਹਰ ਕੋਈ ਬਾਲੀਵੁੱਡ ਉੱਤੇ ਹੀ ਦੋਸ਼ ਲਾ ਰਿਹਾ ਹੈ, ਜਿਵੇਂ ਕਿ ਲੋਕਾਂ ਦੇ ਥੀਏਟਰ ਵਿੱਚ ਨਾਂ ਆਉਣ ਲਈ ਮਹਿਜ਼ ਬਾਲੀਵੁੱਡ ਹੀ ਜ਼ਿੰਮੇਵਾਰ ਹੈ।

Image Source: Instagram

ਦੂਜੀ ਗੱਲ ਕੋਵਿਡ ਮਹਾਂਮਾਰੀ ਹੈ, ਇਸ ਦੇ ਚੱਲਦੇ ਲੋਕ ਆਪਣੇ ਘਰਾਂ ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਹਨ। ਤੀਜਾ ਕਾਰਨ OTT ਪਲੇਟਫਾਰਮ ਆ ਗਏ ਹਨ ਤੇ ਇਸ ਨੇ ਥੀਏਟਰ ਵਿੱਚ ਫ਼ਿਲਮਾਂ ਵੇਖਣ ਦੇ ਤਜ਼ਰਬੇ ਨੂੰ ਪ੍ਰਭਾਵਿਤ ਕੀਤਾ ਹੈ।

ਚੌਥਾ, ਸੁਸ਼ਾਂਤ ਸਿੰਘ ਰਾਜਪੂਤ ਦੀ ਮੰਦਭਾਗੀ ਅਤੇ ਦੁਖਦਾਈ ਖੁਦਕੁਸ਼ੀ ਤੋਂ ਬਾਅਦ, ਬਾਲੀਵੁੱਡ ਨੂੰ ਅਸਲ ਵਿੱਚ ਸਿਰਫ ਨਸ਼ਿਆਂ, ਸ਼ਰਾਬ ਅਤੇ ਸੈਕਸ ਨਾਲ ਇੱਕ ਬੁਰੀ ਥਾਂ ਵਜੋਂ ਦਰਸਾਇਆ ਗਿਆ ਸੀ। ਜੇਕਰ ਹਰ ਕੋਈ ਅਜਿਹਾ ਹੀ ਕਰ ਰਿਹਾ ਹੈ ਤਾਂ ਫ਼ਿਲਮ ਕੌਣ ਬਣਾ ਰਿਹਾ ਹੈ। ਬਦਕਿਸਮਤੀ ਨਾਲ ਬਾਲੀਵੁੱਡ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇੱਥੇ ਅਜਿਹੇ ਲੋਕ ਹਨ ਜੋ ਬਾਲੀਵੁੱਡ ਨੂੰ ਪਸੰਦ ਨਹੀਂ ਕਰਦੇ ਹਨ।

Swara Bhasker gets death threat in letter, police investigating the matter Image Source: Instagram

ਹੋਰ ਪੜ੍ਹੋ: ਸੁਰਭੀ ਚੰਦਨਾ ਸ਼ੂਟਿੰਗ ਦੌਰਾਨ ਹੋਈ ਗੰਭੀਰ ਜ਼ਖਮੀ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਦੇ ਫਲਾਪ ਹੋਣ 'ਤੇ ਸਵਰਾ ਨੇ ਕਿਹਾ, ''ਜਦੋਂ ਆਮਿਰ ਖ਼ਾਨ ਸਟਾਰਰ ਫ਼ਿਲਮ ਫਲਾਪ ਹੁੰਦੀ ਹੈ ਤਾਂ ਇਹ ਸਿਰਫ ਫ਼ਿਲਮ ਨਹੀਂ ਹੁੰਦੀ ਹੈ। ਫ਼ਿਲਮ ਇੰਡਸਟਰੀ 'ਚ ਕਈ ਲੋਕ ਕੰਮ ਕਰ ਰਹੇ ਹਨ। ਸਾਨੂੰ ਇਨ੍ਹਾਂ ਸਭ ਚੀਜ਼ਾਂ ਨੂੰ ਵੱਡੇ ਪੈਮਾਨੇ ਉੱਤੇ ਦੇਖਣਾ ਚਾਹੀਦਾ ਹੈ।

Related Post