ਸੁਰਭੀ ਚੰਦਨਾ ਸ਼ੂਟਿੰਗ ਦੌਰਾਨ ਹੋਈ ਗੰਭੀਰ ਜ਼ਖਮੀ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

written by Pushp Raj | August 22, 2022

Surbhi Chandna gets badly injured during shoot: 'ਨਾਗਿਨ 5' ਫੇਮ ਅਦਾਕਾਰਾ ਸੁਰਭੀ ਚੰਦਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਹਰ ਅਪਡੇਟ ਸ਼ੇਅਰ ਕਰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਤੇ ਦੱਸਿਆ ਕਿ ਸ਼ੂਟਿੰਗ ਦੌਰਾਨ ਉਸ ਨੂੰ ਸੱਟ ਲੱਗ ਗਈ ਹੈ।

Image Source: Instagram

ਹਾਲ ਹੀ 'ਚ ਸੁਰਭੀ ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਉਸ ਦੇ ਹੱਥ 'ਤੇ ਕਈ ਝਰੀਟਾਂ ਆਈਆਂ ਹਨ। ਸੁਰਭੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਤਸਵੀਰ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ।

ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣਾ ਇੱਕ ਹੱਥ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਉਸ ਦੇ ਹੱਥ 'ਤੇ ਕਈ ਥਾਵਾਂ 'ਤੇ ਗੰਭੀਰ ਜ਼ਖਮ ਨਜ਼ਰ ਆ ਰਹੇ ਹਨ। ਦਰਅਸਲ ਸੁਰਭੀ ਇੱਕ ਡਾਂਸ ਪ੍ਰੈਕਟਿਸ ਦੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇੰਸਟਾ 'ਤੇ ਸ਼ੇਅਰ ਕੀਤੇ ਗਏ ਇੱਕ ਵੀਡੀਓ ਦੇ ਵਿੱਚ ਸੁਰਭੀ ਇਹ ਵੀ ਦੱਸ ਰਹੀ ਹੈ ਕਿ ਹੱਥ ਤੋਂ ਇਲਾਵਾ ਉਸ ਨੂੰ ਪੈਰ ਅਤੇ ਕਮਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ।

Image Source: Instagram

ਦੱਸ ਦੇਈਏ ਕਿ 'ਨਾਗਿਨ 5' 'ਚ ਸੁਰਭੀ ਦੇ ਕਿਰਦਾਰ ਦੀ ਕਾਫੀ ਤਾਰੀਫ ਹੋਈ ਸੀ। ਸ਼ਰਦ ਮਲਹੋਤਰਾ ਨਾਲ ਉਨ੍ਹਾਂ ਦੀ ਜੋੜੀ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਟੀਵੀ ਸ਼ੋਅ 'ਇਸ਼ਕਬਾਜ਼' ਵਿੱਚ ਨਕੁਲ ਮਹਿਤਾ ਨਾਲ ਵੀ ਨਜ਼ਰ ਆਈ ਸੀ।

ਹੁਣ ਸੁਰਭੀ ਜਲਦੀ ਹੀ ਆਪਣੇ ਨਵੇਂ ਸ਼ੋਅ 'ਸ਼ੇਰਦਿਲ ਸ਼ੇਰਗਿੱਲ' ਨੂੰ ਲੈ ਕੇ ਚਰਚਾ 'ਚ ਹੈ। ਇਸ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਵਿੱਚ ਉਹ ਮਸ਼ਹੂਰ ਟੀਵੀ ਸਟਾਰ ਧੀਰਜ ਧੂਪਰ ਨਾਲ ਨਜ਼ਰ ਆਵੇਗੀ। ਇਹ ਸ਼ੋਅ ਜਲਦ ਹੀ ਕਲਰਸ 'ਤੇ ਪ੍ਰਸਾਰਿਤ ਹੋਣ ਜਾ ਰਿਹਾ ਹੈ। ਇਹ ਦੋਵੇਂ ਹੀ ਕਲਾਕਾਰ ਟੀਵੀ ਇੰਡਸਟਰੀ ਦੇ ਚਹੇਤੇ ਕਲਾਕਾਰ ਹਨ।

Image Source: Instagram

ਹੋਰ ਪੜ੍ਹੋ: ਨਿਊਯਾਰਕ ਵਿਖੇ ਇੰਡੀਆ ਡੇਅ ਪਰੇਡ 'ਚ ਸ਼ਾਮਿਲ ਹੋਏ ਅੱਲੂ ਅਰਜੁਨ, ਤਿਰੰਗਾ ਲਹਿਰਾਉਂਦੇ ਹੋਏ ਆਏ ਨਜ਼ਰ

'ਸ਼ੇਰਦਿਲ ਸ਼ੇਰਗਿੱਲ' 'ਚ ਸੁਰਭੀ ਦਾ ਕਿਰਦਾਰ ਵੀ ਦਮਦਾਰ ਹੈ। ਇਹ ਸ਼ੋਅ ਪੁਰਸ਼ਵਾਦੀ ਸੋਚ ਨਾਲ ਚੱਲ ਰਹੀ ਗ਼ਲਤ ਪਰੰਪਰਾਵਾਂ ਦੇ ਖਿਲਾਫ ਲੜਾਈ ਨੂੰ ਦਰਸਾਉਂਦਾ ਹੈ। ਸੁਰਭੀ ਇੱਕ ਅਜਿਹੀ ਕੁੜੀ ਦੇ ਕਿਰਦਾਰ 'ਚ ਹੋਵੇਗੀ, ਜੋ ਪੁਰਸ਼ਵਾਦੀ ਸੋਚ ਨੂੰ ਹਰਾਉਂਦੀ ਹੋਈ ਨਜ਼ਰ ਆਵੇਗੀ। 'ਸ਼ੇਰਦਿਲ ਸ਼ੇਰਗਿੱਲ' ਦਾ ਪ੍ਰੋਮੋ ਵੀ ਰਿਲੀਜ਼ ਹੋ ਗਿਆ ਹੈ। ਵੀਡੀਓ 'ਚ ਸੁਰਭੀ ਅਤੇ ਧੀਰਜ ਵਿਚਾਲੇ ਫਨੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

 

View this post on Instagram

 

A post shared by Surbhi Chandna (@officialsurbhic)

You may also like