ਨਿਊਯਾਰਕ ਵਿਖੇ ਇੰਡੀਆ ਡੇਅ ਪਰੇਡ 'ਚ ਸ਼ਾਮਿਲ ਹੋਏ ਅੱਲੂ ਅਰਜੁਨ, ਤਿਰੰਗਾ ਲਹਿਰਾਉਂਦੇ ਹੋਏ ਆਏ ਨਜ਼ਰ

written by Pushp Raj | August 22, 2022

Allu Arjun attended India Day parade in New York: ਸਾਊਥ ਸੁਪਰ ਸਟਾਰ ਅੱਲੂ ਅਰਜੁਨ ਦੀ ਦੇਸ਼-ਵਿਦੇਸ਼ ਵਿੱਚ ਵੱਡੀ ਫੈਨ ਫਾਲੋਇੰਗ ਹੈ। ਫ਼ਿਲਮ 'ਪੁਸ਼ਪਾ: ਦਿ ਰਾਈਜ਼' ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ, ਅਦਾਕਾਰ ਇਨ੍ਹੀਂ ਦਿਨੀਂ ਫ਼ਿਲਮ ਦੇ ਦੂਜੇ ਹਿੱਸੇ 'ਪੁਸ਼ਪਾ: ਦਿ ਰੂਲ' ਨੂੰ ਲੈ ਕੇ ਚਰਚਾ 'ਚ ਹਨ। ਹਾਲ ਹੀ ਵਿੱਚ ਅੱਲੂ ਅਰਜੁਨ ਨਿਊਯਾਰਕ ਵਿਖੇ ਇੰਡੀਆ ਡੇਅ ਦੀ ਪਰੇਡ 'ਚ ਸ਼ਾਮਿਲ ਹੋਣ ਪਹੁੰਚੇ। ਇਥੇ ਉਹ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ।

image from instagram

ਹਾਲ ਹੀ ਵਿੱਚ ਅੱਲੂ ਅਰਜੁਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅੱਲੂ ਅਰਜੁਨ ਇੰਡੀਆ ਡੇਅ ਦੀ ਪਰੇਡ ਵਿੱਚ ਸ਼ਮੂਲੀਅਤ ਕਰਨ ਲਈ ਨਿਊਯਾਰਕ ਪਹੁੰਚੇ ਸਨ। ਇਥੇ ਉਨ੍ਹਾਂ ਨੇ ਇੰਡੀਆ ਡੇਅ ਪਰੇਡ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ, ਜੋ ਕਿ ਅਮਰੀਕਾ ਵਿੱਚ ਭਾਰਤੀ ਡਾਇਸਪੋਰਾ ਵੱਲੋਂ ਆਯੋਜਿਤ ਕੀਤੀ ਗਈ ਸੀ। ਇਹ ਉਥੇ ਆਯੋਜਿਤ ਹੋਣ ਵਾਲੇ ਸਾਲਾਨਾ ਸਮਾਗਮਾਂ ਵਿੱਚੋਂ ਇੱਕ ਹੈ।

image from instagram

ਅੱਲੂ ਅਰਜੁਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਅੱਲੂ ਅਰਜੁਨ ਆਪਣੀ ਪਤਨੀ ਸਨੇਹਾ ਰੈੱਡੀ ਦੇ ਨਾਲ ਇੱਥੇ ਪਰੇਡ ਵਿੱਚ ਸ਼ਾਮਲ ਹੋਏ।ਸ਼ੇਅਰ ਕੀਤੀ ਗਈ ਵੀਡੀਓ ਵਿੱਚ ਅੱਲੂ ਅਰਜੁਨ ਆਪਣੇ ਹੱਥ 'ਚ ਰਾਸ਼ਟਰੀ ਝੰਡਾ 'ਤਿਰੰਗਾ' ਲਹਿਰਾਉਂਦੇ ਹੋਏ ਨਜ਼ਰ ਆ ਰਹੇ ਹਨ। ਅੱਲੂ ਅਰਜੁਨ ਨੇ ਨਾਂ ਮਹਿਜ਼ ਪਰੇਡ ਵਿੱਚ ਹਿੱਸਾ ਲਿਆ ਸਗੋਂ ਇਥੇ ਉਨ੍ਹਾਂ ਨੂੰ ਗ੍ਰੈਂਡ ਮਾਰਸ਼ਲ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ।

ਅੱਲੂ ਅਰਜੁਨ ਅਤੇ ਉਨ੍ਹਾਂ ਦੀ ਪਤਨੀ ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਦੇ ਜਸ਼ਨ ਮਨਾਉਣ ਲਈ ਨਿਊਯਾਰਕ ਗਏ ਹੋਏ ਸਨ। ਇੱਕ ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ - "ਨਿਊਯਾਰਕ ਵਿੱਚ ਇੰਡੀਆ ਡੇਅ ਪਰੇਡ ਵਿੱਚ ਇੱਕ ਸ਼ਾਨਦਾਰ ਮਾਰਚ ਕਰਨਾ ਸਨਮਾਨ ਦੀ ਗੱਲ ਸੀ।"

image from instagram

ਹੋਰ ਪੜ੍ਹੋ: 'Shinda Shinda No Papa' 'ਚ ਦੇਖਣ ਨੂੰ ਮਿਲੇਗੀ ਪਿਓ-ਪੁੱਤ ਦੀ ਜੋੜੀ; ਗਿੱਪੀ ਗਰੇਵਾਲ ਤੇ ਸ਼ਿੰਦਾ ਇਸ ਫਿਲਮ ਚ ਇੱਕਠੇ ਕਰਨਗੇ ਧਮਾਲ

ਵੀਡੀਓ 'ਚ ਅੱਲੂ ਅਰਜੁਨ ਨੂੰ ਚਿੱਟੇ ਰੰਗ ਦੇ ਆਊਟਫਿਟ ਵਿੱਚ ਵੇਖਿਆ ਜਾ ਸਕਦਾ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਸਨੇਹਾ ਰੈੱਡੀ ਪੀਲੇ ਰੰਗ ਦੇ ਸੂਟ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਦੋਹਾਂ ਨੂੰ ਇੱਕ ਓਪਨ-ਜੀਪ ਵਿੱਚ ਉਥੇ ਦੇ ਭਾਰਤੀ ਲੋਕਾਂ ਨੂੰ ਹੱਥ ਜੋੜ ਕੇ ਨਮਸਕਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

 

You may also like