Taarak Mehta Ka Ooltah Chashmah’ ਦੀ ਪੁਰਾਣੀ ਅੰਜਲੀ ਉਰਫ ਨੇਹਾ ਮਹਿਤਾ ਨੂੰ ਅਜੇ ਤੱਕ ਨਹੀਂ ਮਿਲੇ ਕੰਮ ਕਰਨ ਦੇ ਪੈਸੇ

By  Lajwinder kaur June 24th 2022 03:33 PM

ਕਾਮੇਡੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਜੋ ਕਿ ਸੁਰਖੀਆਂ ‘ਚ ਹੀ ਰਹਿੰਦੇ ਹਨ। ਕਦੇ ਕਲਾਕਾਰਾਂ ਦੇ ਛੱਡਣ ਕਰਕੇ ਜਾਂ ਫਿਰ ਦਯਾਬੇਨ ਦੀ ਵਾਪਸੀ ਨੂੰ ਲੈ ਕੇ। ਤੁਹਾਨੂੰ 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦੀ ਪੁਰਾਣੀ ਅੰਜਲੀ ਮਹਿਤਾ ਯਾਦ ਹੋਵੇਗੀ। ਹੁਣ ਇਹ ਅਦਾਕਾਰਾ ਕਰਕੇ ਫਿਰ ਤੋਂ ਇਹ ਸ਼ੋਅ ਸੁਰਖੀਆਂ ‘ਚ ਆ ਗਿਆ ਹੈ। ਅਦਾਕਾਰਾ ਨੇਹਾ ਮਹਿਤਾ ਨੇ ਤਾਰਕ ਮਹਿਤਾ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। 12 ਸਾਲਾਂ ਤੋਂ ਜੁੜੀ ਅਦਾਕਾਰਾ ਨੇਹਾ ਮਹਿਤਾ ਨੇ ਕੁਝ ਮਹੀਨੇ ਪਹਿਲਾਂ ਹੀ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸ ਦੀ ਥਾਂ 'ਤੇ ਹੁਣ ਸੁਨੈਨਾ ਫੌਜਦਾਰ ਅੰਜਲੀ ਦੀ ਭੂਮਿਕਾ 'ਚ ਹੈ।

ਹੋਰ ਪੜ੍ਹੋ : Cricketer Sarfaraz Khan ਆਪਣੇ ਸੈਂਕੜੇ ਤੋਂ ਬਾਅਦ ਹੋਏ ਭਾਵੁਕ, ਕ੍ਰਿਕੇਟ ਦੇ ਮੈਦਾਨ ‘ਚ ਪੱਟ ‘ਤੇ ‘ਥਾਪੀ’ ਮਾਰਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

Neha Mehta, former Anjali Mehta, says Taarak Mehta Ka Ooltah Chashmah

ਇੰਨੇ ਮਹੀਨਿਆਂ ਬਾਅਦ ਹੁਣ ਅਦਾਕਾਰਾ ਨੇਹਾ ਮਹਿਤਾ ਨੇ ਦੱਸਿਆ ਹੈ ਕਿ ਸ਼ੋਅ ਦੇ ਮੇਕਰਸ ਨੇ ਅਜੇ ਤੱਕ ਉਨ੍ਹਾਂ ਦੇ ਪੁਰਾਣੇ ਬਿੱਲ ਕਲੀਅਰ ਨਹੀਂ ਕੀਤੇ ਹਨ। ਜੀ ਹਾਂ, ਅਦਾਕਾਰਾ ਦਾ ਕਹਿਣਾ ਹੈ ਕਿ ਉਸ ਦੀ ਛੇ ਮਹੀਨਿਆਂ ਦੀ ਫੀਸ ਅਜੇ ਬਕਾਇਆ ਹੈ ਅਤੇ ਉਸ ਨੂੰ ਇਹ ਪਤਾ ਨਹੀਂ ਹੈ ਕਿ ਉਹ ਕਦੋਂ ਪ੍ਰਾਪਤ ਕਰੇਗੀ।

inside image of taraak ka mehta k ulta chashma

ਨੇਹਾ ਮਹਿਤਾ ਨੇ ਹਾਲ ‘ਚ ਇੰਟਰਵਿਊਜ਼ ‘ਚ ਕਿਹਾ, 'ਮੈਂ ਕਰੀਬ 12 ਸਾਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਕੰਮ ਕੀਤਾ ਅਤੇ ਫਿਰ ਸਾਲ 2020 'ਚ ਸ਼ੋਅ ਛੱਡ ਦਿੱਤਾ। ਪਰ ਮੇਰੀ ਪਿਛਲੇ ਛੇ ਮਹੀਨਿਆਂ ਦੀ ਫੀਸ ਅਜੇ ਤੱਕ ਨਹੀਂ ਮਿਲੀ। ਮੈਂ ਸ਼ੋਅ ਛੱਡਣ ਤੋਂ ਬਾਅਦ ਕਈ ਵਾਰ ਮੇਕਰਸ ਨੂੰ ਫੋਨ ਕੀਤਾ ਅਤੇ ਇਸ ਬਾਰੇ ਗੱਲ ਕੀਤੀ। ਮੈਂ ਸ਼ਿਕਾਇਤ ਨਹੀਂ ਕਰ ਰਿਹਾ ਹਾਂ ਪਰ ਮੈਨੂੰ ਉਮੀਦ ਹੈ ਕਿ ਇਹ ਜਲਦੀ ਹੀ ਸਾਫ਼ ਹੋ ਜਾਵੇਗਾ। ਮੈਨੂੰ ਉਮੀਦ ਹੈ ਕਿ ਮੇਰੀ ਮਿਹਨਤ ਦਾ ਜ਼ਰੂਰ ਮੁੱਲ ਮਿਲੇਗਾ।

neha mehta aka anjali

ਤੁਹਾਨੂੰ ਦੱਸ ਦੇਈਏ ਕਿ ਸ਼ੋਅ ਵਿੱਚ ਅੰਜਲੀ ਅਤੇ ਤਾਰਕ ਦੀ ਜੋੜੀ ਨੂੰ ਦਰਸ਼ਕਾਂ ਨੇ ਹਮੇਸ਼ਾ ਹੀ ਪਸੰਦ ਕੀਤਾ ਸੀ। ਸ਼ੈਲੇਸ਼ ਲੋਢਾ ਅਤੇ ਨੇਹਾ ਮਹਿਤਾ ਵੀ ਇਕੱਠੇ ਕਵੀ ਸੰਮੇਲਨ ਸ਼ੋਅ 'ਵਾਹ ਕਯਾ ਬਾਤ ਹੈ' ਹੋਸਟ ਕਰਦੇ ਸਨ। ਦੋਵਾਂ ਦੀ ਜੋੜੀ ਹਮੇਸ਼ਾ ਹੀ ਪਰਦੇ 'ਤੇ ਹਿੱਟ ਰਹੀ ਹੈ।

ਵਿਚਕਾਰ ਖਬਰਾਂ ਆਈਆਂ ਸਨ ਕਿ ਸ਼ੈਲੇਸ਼ ਲੋਢਾ ਵੀ ਸ਼ੋਅ ਛੱਡ ਸਕਦੇ ਹਨ। ਹਾਲਾਂਕਿ ਇਸ ਮਾਮਲੇ 'ਚ ਕੋਈ ਸੱਚਾਈ ਸਾਹਮਣੇ ਨਹੀਂ ਆਈ ਅਤੇ ਅਦਾਕਾਰ ਨੇ ਖੁਦ ਇਸ ਤੋਂ ਸਾਫ ਇਨਕਾਰ ਕੀਤਾ ਹੈ। ਦਰਸ਼ਕ ਦੂਜੀ ਦਯਾਬੇਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਦਯਾਬੇਨ ਜਲਦੀ ਹੀ ਸਾਰਿਆਂ ਦੇ ਵਿਚਕਾਰ ਵਾਪਸ ਆ ਜਾਵੇਗੀ।

Related Post