ਤਾਮਿਲਨਾਡੂ ਦੀ ਰਹਿਣ ਵਾਲੀ ਇਸ ਕੁੜੀ ਨੇ ਬਣਾਇਆ ਵਿਸ਼ਵ ਰਿਕਾਰਡ, 58 ਮਿੰਟਾਂ ਵਿੱਚ ਬਣਾਏ 46 ਪਕਵਾਨ

By  Rupinder Kaler December 17th 2020 05:17 PM -- Updated: December 17th 2020 05:18 PM

ਤਾਮਿਲਨਾਡੂ ਦੀ ਰਹਿਣ ਵਾਈ ਐਸਐਨ ਲਕਸ਼ਮੀ ਸਾਈ ਸ਼੍ਰੀ ਨੇ 58 ਮਿੰਟਾਂ ਵਿਚ 46 ਪਕਵਾਨ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ ।ਵਾਈ ਐਸਐਨ ਲਕਸ਼ਮੀ ਸਾਈ ਸ਼੍ਰੀ ਦਾ ਇਹ ਰਿਕਾਰਡ ਯੂਨਿਕੋ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ ਹੈ । ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਲਕਸ਼ਮੀ ਸਾਈ ਸ੍ਰੀ ਨੇ ਕਿਹਾ, "ਮੈਂ ਆਪਣੀ ਮਾਂ ਨਾਲ ਖਾਣਾ ਬਣਾਉਣਾ ਸਿੱਖਿਆ।

ਹੋਰ ਪੜ੍ਹੋ :

ਅਨਾਰ ਖਾਣ ਦੇ ਹਨ ਕਈ ਫਾਇਦੇ, ਇਸ ਲਈ ਹਰ ਰੋਜ਼ ਖਾਓ ਅਨਾਰ

ਫੋਟੋਗ੍ਰਾਫਰਸ ਨੂੰ ਵੇਖ ਕੇ ਕਰੀਨਾ ਕਪੂਰ ਦੇ ਲਾਡਲੇ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਪ੍ਰਾਪਤੀ ਹਾਸਲ ਕੀਤੀ ਹੈ।" ਲਕਸ਼ਮੀ ਦੀ ਮਾਂ ਐਨ ਕਾਲੀਮਗਲ ਨੇ ਕਿਹਾ ਕਿ ਉਸ ਦੀ ਲੜਕੀ ਨੇ ਲੌਕਡਾਉਨ ਦੌਰਾਨ ਖਾਣਾ ਬਣਾਉਣਾ ਸ਼ੁਰੂ ਕੀਤਾ ਸੀ ਤੇ ਇਸ ਦੌਰਾਨ ਉਸ ਨੇ ਖੁਦ ਮੁਹਾਰਤ ਹਾਸਲ ਕੀਤਾ। ਇਸ ਦੌਰਾਨ ਲਕਸ਼ਮੀ ਦੇ ਪਿਤਾ ਨੇ ਉਸ ਨੂੰ ਵਿਸ਼ਵ ਰਿਕਾਰਡ ਬਣਾਉਣ ਦਾ ਸੁਝਾਅ ਦਿੱਤਾ।

ਇਸ ਲਈ ਲਕਸ਼ਮੀ ਦੇ ਪਿਤਾ ਨੇ ਖੋਜ ਕਰਨੀ ਸ਼ੁਰੂ ਕੀਤੀ ਅਤੇ ਪਾਇਆ ਕਿ ਕੇਰਲਾ ਦੀ ਇੱਕ 10 ਸਾਲਾ ਲੜਕੀ ਸਨਵੀ ਨੇ ਲਗਪਗ 30 ਪਕਵਾਨ ਬਣਾਏ। ਉਨ੍ਹਾਂ ਨੇ ਕਿਹਾ, "ਇਸ ਤਰ੍ਹਾਂ, ਉਹ ਚਾਹੁੰਦੇ ਸੀ ਕਿ ਉਸਦੀ ਲੜਕੀ ਸਨਵੀ ਦਾ ਰਿਕਾਰਡ ਤੋੜ ਦੇਵੇ।"

https://twitter.com/ANI/status/1338980785139769346

Related Post