ਫੋਟੋਗ੍ਰਾਫਰਸ ਨੂੰ ਵੇਖ ਕੇ ਕਰੀਨਾ ਕਪੂਰ ਦੇ ਲਾਡਲੇ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦਾ ਲਾਡਲਾ ਤੈਮੂਰ ਅਲੀ ਖ਼ਾਨ ਆਪਣੀ ਕਿਊਟਨੈੱਸ ਕਰਕੇ ਹਮੇਸ਼ਾ ਹੀ ਚਰਚਾ ‘ਚ ਬਣਿਆ ਰਹਿੰਦਾ ਹੈ । ਆਏ ਦਿਨ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਤੈਮੂਰ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੈਮੂਰ ਆਪਣੀ ਮਾਂ ਕਰੀਨਾ ਕਪੂਰ ਦੇ ਨਾਲ ਨਜ਼ਰ ਆ ਰਿਹਾ ਹੈ ।
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਤੈਮੂਰ ਆਪਣੀ ਮੰਮੀ ਕਰੀਨਾ ਦੇ ਨਾਲ ਕਾਰ ਚੋਂ ਉੱਤਰਦਾ ਹੈ ਤਾਂ ਉਸ ਦੀਆਂ ਤਸਵੀਰਾਂ ਉੱਥੇ ਮੌਜੂਦ ਫੋਟੋਗ੍ਰਾਫਰਸ ਖਿੱਚਣ ਲੱਗ ਪੈਂਦੇ ਹਨ। ਇਹ ਸਭ ਵੇਖ ਕੇ ਤੈਮੂਰ ਪਰੇਸ਼ਾਨ ਹੋ ਜਾਂਦਾ ਹੈ ।
ਹੋਰ ਪੜ੍ਹੋ : ਕਰੀਨਾ ਕਪੂਰ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਬੇਬੀ ਬੰਪ ਨੂੰ ਫਲਾਂਟ ਕਰਦੀ ਦਿਖੀ ਅਦਾਕਾਰਾ
ਜਿਉਂ ਹੀ ਫੋਟੋਗ੍ਰਾਫਰਸ ਤਸਵੀਰਾਂ ਖਿੱਚਣ ਲੱਗ ਪੈਂਦੇ ਹਨ ਤਾਂ ਤੈਮੂਰ ਨੋ ਫੋਟੋਜ਼ ਕਹਿ ਕੇ ਚਿਲਾਉਣਾ ਸ਼ੁਰੂ ਕਰ ਦਿੰਦਾ ਹੈ ।ਅਜਿਹੇ ‘ਚ ਕਰੀਨਾ ਕਪੂਰ ਉਸ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕਰਦੀ ਹੈ ਅਤੇ ਜਿਉਂ ਹੀ ਉਹ ਘਰ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਕੈਮਰਾ ਮੈਨਸ ਨੂੰ ਕਿੱਕ ਦਿਖਾਉਂਦਾ ਹੈ ।
ਇਸ ਵੀਡੀਓ ਨੂੰ ਕਰੀਨਾ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।
View this post on Instagram