'Maa Da Ladla' review: ਫਿਲਮ 'ਮਾਂ ਦਾ ਲਾਡਲਾ' ਰਾਹੀਂ ਨੀਰੂ ਬਾਜਵਾ ਤੇ ਤਰਸੇਮ ਜੱਸੜ ਨੇ ਬਿਖੇਰੇ ਹਾਸਿਆਂ ਦੇ ਰੰਗ

By  Lajwinder kaur September 16th 2022 12:02 PM -- Updated: September 16th 2022 12:46 PM

Tarsem Jassar And Neeru Bajwa's 'Maa Da Ladla' review: ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਮਾਂ ਦਾ ਲਾਡਲਾ’ 16 ਸਤੰਬਰ ਯਾਨੀ ਕਿ ਅੱਜ ਰਿਲੀਜ਼ ਹੋ ਚੁੱਕੀ ਹੈ । ਇਕ ਵਾਰ ਫਿਰ ਤੋਂ ਸਾਂਝੇ ਪੰਜਾਬ ਦਾ ਮੋਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਭਾਰਤੀ ਕਲਾਕਾਰ ਤੇ ਪਾਕਿਸਤਾਨੀ ਕਲਾਕਾਰ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਇਨ੍ਹਾਂ ਵੱਲੋ ਹਾਸੇ ਦੇ ਰੰਗ ਬਿਖੇਰੇ ਜਾ ਰਹੇ ਹਨ।

ਹੋਰ ਪੜ੍ਹੋ : ਪੰਜਾਬੀ ਕਲਾਕਾਰ ਜੱਗੀ ਖਰੌੜ ਦੇ ਵਿਆਹ ਦਾ ਵੀਡੀਓ ਆਇਆ ਸਾਹਮਣੇ, ਬਹੁਤ ਹੀ ਸਾਦਗੀ ਦੇ ਨਾਲ ਗੁਰੂ ਘਰ ‘ਚ ਲਈਆਂ ਲਾਵਾਂ

Maa Da Laadla Movie Review: 'Boss Lady' Neeru Bajwa, 'Laadla' Tarsem Jassar will take you on comedy ride Image Source: Twitter

'ਮਾਂ ਦਾ ਲਾਡਲਾ' ਫ਼ਿਲਮ ਦੀ ਕਹਾਣੀ ਸਿੰਗਲ ਮਾਂ ਅਤੇ ਉਸ ਦੇ ਬੇਟੇ 'ਤੇ ਆਧਾਰਿਤ ਹੈ। ਇਹ ਪਰਿਵਾਰ ਵਿਦੇਸ਼ 'ਚ ਰਹਿੰਦਾ ਹੈ। ਫ਼ਿਲਮ 'ਚ ਦਿਖਾਇਆ ਗਿਆ ਹੈ ਕਿ ਬੱਚਾ ਆਪਣੀ ਜ਼ਿੰਦਗੀ ਵਿੱਚ ਪਿਤਾ ਦੀ ਅਣਹੋਂਦ ਨੂੰ ਮਹਿਸੂਸ ਕਰ ਰਿਹਾ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਨੀਰੂ ਬਾਜਵਾ ਆਪਣੇ ਪੁੱਤਰ ਲਈ ਇੱਕ ਨਕਲੀ ਪਿਤਾ ਦੀ ਭਾਲ ਕਰਦੀ ਹੈ । ਦੂਜੇ ਪਾਸੇ ਤਰਸੇਮ ਜੱਸੜ ਪੈਸੇ ਲਈ ਬੱਚੇ ਦਾ ਪਿਤਾ ਬਣਨ ਲਈ ਸਹਿਮਤ ਹੋ ਜਾਂਦਾ ਹੈ ਕਿਉਂਕਿ ਉਸ ਦੀ ਕਈ ਮਜ਼ਬੂਰੀਆਂ ਨੇ ਜਿਸ ਦਾ ਖੁਲਾਸਾ ਇਹ ਫ਼ਿਲਮ ਦੇਖ ਕੇ ਹੀ ਪਤਾ ਚੱਲ ਪਾਵੇਗਾ ।

Maa Da Laadla Movie Review: 'Boss Lady' Neeru Bajwa, 'Laadla' Tarsem Jassar will take you on comedy ride Image Source: Twitter

ਫ਼ਿਲਮ ਦੀ ਸ਼ੁਰੂਆਤ ਕਾਮੇਡੀ ਤੋਂ ਹੁੰਦੀ ਹੈ ਤੇ ਅੱਗੇ ਵੀ ਇਸ ਫ਼ਿਲਮ ਵਿੱਚ ਕਾਮੇਡੀ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ। ਕਾਮੇਡੀ ਦੇ ਨਾਲ ਨਾਲ ਫ਼ਿਲਮ ਦੀ ਕਹਾਣੀ ਵੀ ਅੱਗੇ ਤੁਰਦੀ ਹੈ । ਫਿਲਮ ਦੀ ਕਹਾਣੀ ਕਾਫ਼ੀ ਆਮ ਹੈ ਪਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੀ ਹੈ । ਜਦੋਂ ਹੀ ਫ਼ਿਲਮ ਇਮੋਸ਼ਨਲ ਹੋਣ ਲੱਗਦੀ ਹੈ ਤਾਂ ਕਾਮੇਡੀ ਦੀ ਵਜ੍ਹਾ ਨਾਲ ਉਹ ਸੀਨ ਓਨੇ ਇਮੋਸ਼ਨਲ ਨਹੀਂ ਲੱਗਦੇ।

Maa Da Laadla Movie Review: 'Boss Lady' Neeru Bajwa, 'Laadla' Tarsem Jassar will take you on comedy ride Image Source: Twitter

ਫ਼ਿਲਮ ਵਿੱਚ ਭਾਰਤੀ ਕਲਾਕਾਰਾਂ ਦੀ ਅਦਾਕਾਰੀ ਤੇ ਪਾਕਿਸਤਾਨੀ ਕਾਮੇਡੀਅਨ ਨਸੀਮ ਵਿੱਕੀ ਤੇ ਇਫਤਿਖਾਰ ਠਾਕੁਰ ਨੇ ਆਪਣਾ ਰੋਲ ਬਾਖੂਬੀ ਨਿਭਾਇਆ। ਇਹ ਫ਼ਿਲਮ ਦਰਸ਼ਕਾਂ ਨੂੰ ਕਹਾਣੀ ਦੇ ਅੰਤ ਤੱਕ ਬੰਨ ਕੇ ਰੱਖਦੀ ਹੈ ਤੇ ਕਿਤੇ ਵੀ ਬੋਰਿੰਗ ਮਹਿਸੂਸ ਨਹੀਂ ਹੋਣ ਦਿੰਦੀ ।

ਫ਼ਿਲਮ ’ਚ ਤਰਸੇਮ ਜੱਸੜ, ਨੀਰੂ ਬਾਜਵਾ, ਰੂਪੀ ਗਿੱਲ, ਨਿਰਮਲ ਰਿਸ਼ੀ, ਨਸੀਮ ਵਿੱਕੀ, ਇਫਤਿਖਾਰ ਠਾਕੁਰ, ਕੇਸਰ ਪੀਆ, ਰੁਪਿੰਦਰ ਰੂਪੀ, ਸੁਖਵਿੰਦਰ ਚਾਹਲ ਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ । ਫ਼ਿਲਮ ਨੂੰ ਉਦੈ ਪ੍ਰਤਾਪ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਇਸ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ।

ਇਸ ਫ਼ਿਲਮ ਦਾ ਨਿਰਮਾਣ ਮਨਪ੍ਰੀਤ ਜੌਹਲ ਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਕੀਤਾ ਗਿਆ ਹੈ। ‘ਮਾਂ ਦਾ ਲਾਡਲਾ’ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਟਾਰ ਸਟੂਡੀਓਜ਼ ਦੀ ਸਾਂਝੀ ਪੇਸ਼ਕਸ਼ ਹੈ। ਫ਼ਿਲਮ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ ਲੱਗ ਗਈ ਹੈ, ਇਸ ਫ਼ਿਲਮ ਦਾ ਆਨੰਦ ਪੂਰੇ ਪਰਿਵਾਰ ਦੇ ਨਾਲ ਜਾ ਕੇ ਲੈ ਸਕਦੇ ਹੋ ।

Related Post