ਪੰਜਾਬੀ ਕਲਾਕਾਰ ਜੱਗੀ ਖਰੌੜ ਦੇ ਵਿਆਹ ਦਾ ਵੀਡੀਓ ਆਇਆ ਸਾਹਮਣੇ, ਬਹੁਤ ਹੀ ਸਾਦਗੀ ਦੇ ਨਾਲ ਗੁਰੂ ਘਰ ‘ਚ ਲਈਆਂ ਲਾਵਾਂ

written by Lajwinder kaur | September 04, 2022

Jaggi Kharoud's Wedding Video viral On Social Media: ਲਓ ਜੀ ਇੱਕ ਹੋਰ ਪੰਜਾਬੀ ਕਲਾਕਾਰ ਵਿਆਹ ਦੇ ਬੰਧਨ ਬੱਝ ਗਿਆ ਹੈ। ਜੀ ਹਾਂ ‘ਵਿਆਹ ਕਰਤਾ’ ਫੇਮ ਗਾਇਕ ਜੱਗੀ ਖਰੌੜ ਦਾ ਹੁਣ ਸੱਚਮੁੱਚ ਵਿਆਹ ਹੋ ਗਿਆ ਹੈ। ਉਨ੍ਹਾਂ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।

ਹੋਰ ਪੜ੍ਹੋ : UK ਦੇ ਅੰਗਰੇਜ਼ ਜੋੜੇ ਨੇ ਆਪਣੇ ਬੱਚੇ ਦਾ ਨਾਂ ਭਾਰਤੀ ਵਿਅੰਜਨ 'ਪਕੌੜਾ' 'ਤੇ ਰੱਖਿਆ ਨਾਮ, ਸੋਸ਼ਲ ਮੀਡੀਆ 'ਤੇ ਲੋਕ ਦੇ ਰਹੇ ਨੇ ਮਜ਼ੇਦਾਰ ਪ੍ਰਤੀਕਿਰਿਆ

inside image of jaggi image source instagram

ਵੱਖਰੇ ਸਵੈਗ ਵਾਲੇ ਜੱਗੀ ਖਰੌੜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੜੇ ਹੀ ਟੈਲੇਂਟਿਡ ਅਦਾਕਾਰ ਅਤੇ ਗਾਇਕ ਹਨ ਤੇ ਉਹ ਆਪਣੀਆਂ ਮੁੱਛਾਂ ਕਰ ਕੇ ਬੜੇ ਪ੍ਰਸਿੱਧ ਹਨ। ਪੰਜਾਬੀ ਐਕਟਰ ਅਤੇ ਗਾਇਕ ਜੱਗੀ ਖਰੌੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ।

singer jaggi kharoud marriage pic image source instagram

ਦੱਸ ਦਈਏ ਜੱਗੀ ਖਰੌੜ ਨੇ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਕਰਵਾਇਆ ਹੈ। ਵਾਇਰਲ ਹੋ ਰਹੇ ਇਸ ਵੀਡੀਓ ‘ਚ ਦੇਖ ਸਕਦੇ ਹੋ ਜੱਗੀ ਖਰੌੜ ਨੇ ਚਿੱਟੇ ਰੰਗ ਦਾ ਕੜਤਾ ਪਜਾਮਾ ਪਾਇਆ ਹੋਇਆ ਤੇ ਨਾਲ ਹੀ ਗੁਲਾਬੀ ਰੰਗ ਦੀ ਪੱਗ ਬੰਨੀ ਹੋਈ ਹੈ ਤੇ ਉਨ੍ਹਾਂ ਦੀ ਦੁਲਹਣ ਨੇ ਵੀ ਪੰਜਾਬੀ ਸੂਟ ‘ਚ ਨਜ਼ਰ ਆ ਰਹੀ ਹੈ। ਇਸ ਵਿਆਹ ‘ਚ ਪਰਿਵਾਰਕ ਮੈਂਬਰ ਤੇ ਕੁਝ ਖਾਸ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ।

ਦੱਸ ਦਈਏ ਇਹ ਵੀਡੀਓ ਜੱਗੀ ਖਰੌੜ ਦੇ ਭਤੀਜੇ ਅਭੀ ਖਰੌੜ ਨੇ ਹੀ ਸ਼ੇਅਰ ਕੀਤਾ ਹੈ। ਹਰ ਕੋਈ ਐਕਟਰ ਦੀ ਸਾਦਗੀ ਦੇ ਨਾਲ ਕਰਵਾਏ ਵਿਆਹ ਦੀ ਤਾਰੀਫ ਕਰ ਰਹੇ ਹਨ। ਦੱਸ ਦਈਏ ਉਨ੍ਹਾਂ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ। ਏਨੀਂ ਦਿਨੀਂ ਆਪਣੀ ਪਤਨੀ ਦੇ ਨਾਲ ਖੁਸ਼ਨੁਮ ਪਲਾਂ ਦਾ ਅਨੰਦ ਲੈ ਰਹੇ ਹਨ।

actor jaggi kharoud image image source instagram

ਜੱਗੀ ਖਰੌੜ ‘ਬੈਕ ਟੂ ਚੰਡੀਗੜ੍ਹ’, ‘ਪਿੰਡਾਂ ਵਾਲੀ ਮੱਤ’, ‘ਤੀਰ ਤੁੱਕਾ’ ਆਦਿ ਗੀਤਾਂ  ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਕਈ ਨਾਮੀ ਕਲਾਕਾਰ ਦੇ ਮਿਊਜ਼ਿਕ ਵੀਡੀਓਜ਼ ‘ਚ ਅਦਾਕਾਰੀ ਕਰ ਚੁੱਕੇ ਹਨ।

You may also like