ਤਰਸੇਮ ਜੱਸੜ ਨੇ ਆਪਣੇ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵਿਚਕਾਰ ਹੋਈ ਗੱਲ ਬਾਤ ਨੂੰ ਦਰਸ਼ਕਾਂ ਨਾਲ ਕੀਤਾ ਸਾਂਝਾ, ਪਿਓ-ਪੁੱਤ ਦੇ ਅਹਿਸਾਸ ਸੁਣਕੇ ਪ੍ਰਸ਼ੰਸਕ ਹੋਏ ਭਾਵੁਕ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਸੰਸਾਰ ਤੋਂ ਰੁਖਸਤ ਹੋ ਗਏ ਨੇ ਪਰ ਹਰ ਕੋਈ ਉਨ੍ਹਾਂ ਨੂੰ ਆਪੋ ਆਪਣੇ ਅੰਦਾਜ਼ ਦੇ ਨਾਲ ਯਾਦ ਕਰਦਾ ਹੈ। ਸੋਸ਼ਲ ਮੀਡੀਆ ਉੱਤੇ ਗਾਇਕ ਤਰਸੇਮ ਜੱਸੜ ਦਾ ਇੱਕ ਵੀਡੀਓ ਖੂਬ ਸਾਹਮਣੇ ਆਇਆ ਹੈ। ਜਿਸ ਚ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਹੋਈ ਕੁਝ ਖ਼ਾਸ ਗੱਲਾਂ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ :ਸਾਹਮਣੇ ਆਈ ਮੀਕੇ ਦੀ ਵਹੁਟੀ ਦੀ ਪਹਿਲੀ ਤਸਵੀਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵਰਮਾਲਾ ਵਾਲੀ ਇਹ ਤਸਵੀਰ
image From instagram
ਇਸ ਵਾਇਰਲ ਹੋ ਰਹੀ ਵੀਡੀਓ ਤਰਸੇਮ ਜੱਸੜ ਦੱਸਦੇ ਨੇ ਕਿ ਉਨ੍ਹਾਂ ਦੀ ਸਿੱਧੂ ਦੇ ਪਿਤਾ ਦੇ ਨਾਲ ਕਈ ਵਾਰ ਗੱਲਾਂ ਹੋਈਆਂ। ਉਨ੍ਹਾਂ ਨੇ ਇੱਕ ਖ਼ਾਸ ਕਿੱਸਾ ਸਾਂਝਾ ਕੀਤਾ । ਜਦੋਂ ਸਿੱਧੂ ਮੂਸੇਵਾਲਾ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ ਤਾਂ ਉਹ ਪਿਤਾ ਦੇ ਨਾਲ ਨਰਾਜ਼ ਹੋ ਕਿ ਗਿਆ ਸੀ, ਉਹ ਕਹਿੰਦਾ ਸੀ ਕਿ ਬਾਪੂ ਤੂੰ ਮੇਰੀ ਗੱਲ ਮੰਨਦਾ ਨਹੀਂ। ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਕੋਲ ਬਾਹਰ ਭੇਜਣ ਲਈ ਪੈਸੇ ਨਹੀਂ ਸਨ ਪਰ ਉਨ੍ਹਾਂ ਨੇ ਔਖੇ ਸੌਖੇ ਹੋ ਕਿ ਪੈਸੇ ਇਕੱਠੇ ਕੀਤੇ ਤੇ ਸਿੱਧੂ ਨੂੰ ਕੈਨੇਡਾ ਭੇਜਿਆ ਸੀ।

ਪਰ ਸਿੱਧੂ ਮੂਸੇਵਾਲਾ ਦਾ ਪਿਤਾ ਨੇ ਦੱਸਿਆ ਹੈ ਜਦੋਂ ਉਸ ਸਮੇਂ ਸਿੱਧੂ ਮੂਸੇਵਾਲਾ ਖੇਤਾਂ 'ਚ ਲੰਘਿਆ ਸੀ ਤਾਂ ਉੱਥੇ ਸਿੱਧੂ ਦੇ ਪੈਰਾਂ ਦੇ ਪੈੜ ਰਹੇ ਗਏ ਸੀ। ਉਨ੍ਹਾਂ ਨੇ ਉਸ ਸਮੇਂ ਤੱਕ ਖੇਤ ਨਹੀਂ ਵਹਾਇਆ ਸੀ ਜਦੋਂ ਤੱਕ ਉਹ ਪੈੜਾਂ ਰਹੀਆਂ। ਤਰਸੇਮ ਜੱਸੜ ਨੇ ਦੱਸਿਆ ਕਿ ਇਹ ਪਿਤਾ ਤੇ ਪੁੱਤ ਦੇ ਵਿਚਕਾਰ ਦਾ ਅਹਿਸਾਸ ਹੈ। ਜੋ ਕਿ ਹਰ ਪਿਓ ਵਿਦੇਸ਼ਾਂ ‘ਚ ਭੇਜਣ ਵਾਲੇ ਆਪਣੇ ਪੁੱਤਰਾਂ ਦੀਆਂ ਇੱਦਾਂ ਹੀ ਪੈੜਾਂ ਲੱਭਦੇ ਹਨ। ਤਰਸੇਮ ਜੱਸੜ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

View this post on Instagram