ਸਾਹਮਣੇ ਆਈ ਮੀਕੇ ਦੀ ਵਹੁਟੀ ਦੀ ਪਹਿਲੀ ਤਸਵੀਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵਰਮਾਲਾ ਵਾਲੀ ਇਹ ਤਸਵੀਰ

written by Lajwinder kaur | July 24, 2022

Swayamvar Mika Di Vohti Winner 2022: ਟੀਵੀ ਦਾ ਰਿਆਲਿਟੀ ਸ਼ੋਅ Mika Di Vohti ਆਪਣੇ ਅਖੀਰਲੇ ਪੜਾਅ ਤੱਕ ਪਹੁੰਚ ਗਿਆ ਹੈ। ਜੀ ਹਾਂ ਬਾਲੀਵੁੱਡ ਦੇ ਨਾਮੀ ਗਾਇਕ ਮੀਕਾ ਸਿੰਘ ਜੋ ਕਿ ਟੀਵੀ ਦੇ ਰਿਆਲਟੀ ਸ਼ੋਅ ਸਵਯੰਵਰ ਮੀਕਾ ਦੀ ਵਹੁਟੀ ਰਾਹੀਂ ਆਪਣੀ ਜੀਵਨ ਸਾਥੀ ਦੀ ਭਾਲ ਕਰ ਰਹੇ ਸਨ। ਜਿਸ ਕਰਕੇ ਮੀਕਾ ਦੇ ਸਵਯੰਵਰ ‘ਚ 13 ਸੁੰਦਰੀਆਂ ਨੇ ਭਾਗ ਲਿਆ ਸੀ। ਜਿਨ੍ਹਾਂ 'ਚੋਂ 3 ਸੁੰਦਰੀਆਂ ਨੇ ਫਿਨਾਲੇ 'ਚ ਆਪਣੀ ਜਗ੍ਹਾ ਬਣਾਈ। ਇਹ ਸ਼ੋਅ ਹੁਣ ਆਪਣੇ ਆਖਰੀ ਪੜਾਅ ਤੱਕ ਪਹੁੰਚ ਚੁੱਕਿਆ ਹੈ। ਬਸ ਹੁਣ ਮੀਕਾ ਦੀ ਹੋਣ ਵਾਲੀ ਵਹੁਟੀ ਦੀ ਸਭ ਨੂੰ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਹੈ। ਜੀ ਹਾਂ ਸੋਸ਼ਲ ਮੀਡੀਆ ਉੱਤੇ ਮੀਕਾ ਸਿੰਘ ਦੀ ਵਹੁਟੀ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’ ਓਟੀਟੀ ਪਲੇਟਫਾਰਮ ਉੱਤੇ ਹੋਈ ਰਿਲੀਜ਼, ਜਾਣੋ ਕਿੱਥੇ ਦੇਖ ਸਕਦੇ ਹੋਏ ਇਹ ਫ਼ਿਲਮ

rupali ganguly at mika di vohti show image source Instagram

ਇਸ ਵਾਇਰਲ ਹੋ ਰਹੀ ਤਸਵੀਰ ‘ਚ ਮੀਕਾ ਸਿੰਘ ਵਰਮਾਲਾ ਪਾਏ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਚੁਣੀ ਹੋਈ ਮੁਟਿਆਰ ਵੀ ਵਰਮਾਲਾ ਦੇ ਨਾਲ ਨਜ਼ਰ ਆ ਰਹੀ ਹੈ।

inside image of mika singh viral pic image source Instagram

ਦੱਸ ਦਈਏ ਮੀਕਾ ਦੀ ਵਹੁਟੀ ਸ਼ੋਅ ਦੇ ਫਿਨਾਲੇ ‘ਚ ਤਿੰਨ ਸੁੰਦਰੀਆਂ ਪਹੁੰਚੀਆਂ ਸਨ। ਫਾਈਨਲਿਸਟ - ਆਕਾਂਕਸ਼ਾ ਪੁਰੀ, ਪ੍ਰਾਂਤੀਕਾ ਦਾਸ ਅਤੇ ਨੀਤ ਮਹਿਲ ਹਨ। । ਜਿਨ੍ਹਾਂ ਦੀ ਸੰਗੀਤ ਸੈਰੇਮਨੀ, ਹਲਦੀ ਤੇ ਮਹਿੰਦੀ ਸੈਰੇਮਨੀ ਹੋ ਚੁੱਕੀ ਹੈ। ਜਿਸ ਰੂਪਾਲੀ ਗਾਂਗੁਲੀ, ਗੁਰੂ ਰੰਧਾਵਾ ਅਤੇ ਕਈ ਹੋਰ ਨਾਮੀ ਕਲਾਕਾਰ ਮੀਕਾ ਦੀ ਵਹੁਟੀ ਦੇ ਸ਼ੋਅ ‘ਚ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਏ।

image source Instagram

ਪਹਿਲਾਂ ਖਬਰਾਂ ਆਈਆਂ ਸਨ ਕਿ ਮੀਕਾ ਸਿੰਘ ਨੇ ਚੰਡੀਗੜ੍ਹ ਦੀ ਨੀਤ ਮਹਿਲ ਨੂੰ ਆਪਣੀ ਜੀਵਨ ਸਾਥੀ ਦੇ ਰੂਪ ‘ਚ ਚੁਣਗੇ। ਪਰ ਇਸ ਵਾਇਰਲ ਹੋ ਰਹੀ ਤਸਵੀਰ ਤੋਂ ਸਾਫ ਹੋ ਗਿਆ ਹੈ ਮੀਕਾ ਦੀ ਵਹੁਟੀ ਹੋਰ ਕਈ ਨਹੀਂ ਸਗੋਂ ਉਨ੍ਹਾਂ ਦੀ ਕਾਫੀ ਸਾਲ ਪੁਰਾਣੀ ਦੋਸਤ ਰਹਿ ਚੁੱਕੀ ਆਕਾਂਕਸ਼ਾ ਪੁਰੀ ਹੈ।

ਆਕਾਂਕਸ਼ਾ ਪੁਰੀ ਨੇ ਕੁਝ ਸਮਾਂ ਪਹਿਲਾਂ ਮੀਕਾ ਸਿੰਘ ਦੇ ਸਵਯੰਵਰ 'ਚ ਐਂਟਰੀ ਕੀਤੀ ਸੀ। ਆਉਂਦਿਆਂ ਹੀ ਆਕਾਂਕਸ਼ਾ ਪੁਰੀ ਨੇ ਮੀਕਾ ਸਿੰਘ 'ਤੇ ਆਪਣਾ ਜਾਦੂ ਚਲਾ ਦਿੱਤਾ ਸੀ। ਇਸ ਸ਼ੋਅ ਦੌਰਾਨ ਆਕਾਂਕਸ਼ਾ ਨੇ ਮੀਕਾ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ।

ਜੀ ਹਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਤਸਵੀਰ ‘ਚ ਦੇਖ ਸਕਦੇ ਹੋ ਮੀਕਾ ਸਿੰਘ ਅਤੇ ਆਕਾਂਕਸ਼ਾ ਪੁਰੀ ਜੋ ਕਿ ਵਰਮਾਲਾ ਦੇ ਨਾਲ ਨਜ਼ਰ ਆ ਰਹੇ ਹਨ। ਪਰ ਇਸ ਤਸਵੀਰ ਦੀ ਪੀਟੀਸੀ ਪੰਜਾਬੀ ਕੋਈ ਪੁਸ਼ਟੀ ਨਹੀਂ ਕਰਦਾ ਹੈ। ਕਿਉਂਕਿ ਅਜੇ ਤੱਕ ਆਕਾਂਕਸ਼ਾ ਅਤੇ ਮੀਕਾ ਸਿੰਘ ਵੱਲੋਂ ਕਈ ਅਫੀਸ਼ੀਅਲੀ ਐਲਾਨ ਨਹੀਂ ਕੀਤਾ ਗਿਆ ਹੈ। ਪਰ ਇਸ ਵਾਇਰਲ ਹੋ ਰਹੀ ਤਸਵੀਰ ਤੋਂ ਤਾਂ ਲੱਗਦਾ ਹੈ ਮੀਕਾ ਨੇ ਆਪਣੀ ਦੋਸਤ Akanksha Puri ਨੂੰ ਲਾਈਫ ਪਾਰਟਨਰ ਦੇ ਰੂਪ ‘ਚ ਚੁਣਿਆ ਹੈ।

 

mika di vohti pic goes viral in social media-min image source Instagram

You may also like