ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’ ਓਟੀਟੀ ਪਲੇਟਫਾਰਮ ਉੱਤੇ ਹੋਈ ਰਿਲੀਜ਼, ਜਾਣੋ ਕਿੱਥੇ ਦੇਖ ਸਕਦੇ ਹੋਏ ਇਹ ਫ਼ਿਲਮ

written by Lajwinder kaur | July 24, 2022

Sher Bagga OTT: ਐਮੀ ਵਿਰਕ ਤੇ ਸੋਨਮ ਬਾਜਵਾ ਜਿਨ੍ਹਾਂ ਦੀ ਫ਼ਿਲਮ 24 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਬਾਕਸ ਆਫਿਸ ਉੱਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋ ਚੁੱਕੀ ਹੈ। ਜੀ ਹਾਂ ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ 24 ਜੁਲਾਈ ਤੋਂ ਸਟ੍ਰਿਮਿੰਗ ਹੋ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਪੰਜਾਬੀ ਫ਼ਿਲਮ ਦਾ ਅਨੰਦ ਤੁਸੀਂ ਕਿਹੜੇ ਓਟੀਟੀ ਪਲੇਟ ਫਾਰਮ ਉੱਤੇ ਲੈ ਸਕਦੇ ਹੋ।

Image Source: Twitter

ਕੀ ਇਹ ਫ਼ਿਲਮ ‘Zee5’ ਉੱਤੇ ਉਪਲੱਬਧ ਹੈ?

ਜ਼ੀ5 ਅਜਿਹਾ ਪਲੇਟਫਾਰਮ ਹੈ ਜਿੱਥੇ ਕਈ ਪੰਜਾਬੀ ਫ਼ਿਲਮ ਰਿਲੀਜ਼ ਹੋ ਚੁੱਕੀਆਂ ਹਨ। ਸੋਨਮ ਬਾਜਵਾ ਤੇ ਐਮੀ ਵਿਰਕ ਦੀ ਫ਼ਿਲਮ ਪੁਆੜਾ ਜੋ ਕਿ ਇਸੇ ਪਲੇਟਫਾਰਮ ਉੱਤੇ ਰਿਲੀਜ਼ ਹੋਈ ਸੀ। ਪਰ ਇਸ ਵਾਰ ਦਰਸ਼ਕ ਇਸ ਜੋੜੀ ਦੀ ਫ਼ਿਲਮ ਸ਼ੇਰ ਬੱਗਾ ਇੱਥੇ ਨਹੀਂ ਦੇਖ ਸਕਦੇ।

ammy virk and sonam bajwa sher bagga trailer released

ਕੀ Chaupal ਪਲੇਟਫਾਰਮ ‘ਤੇ?

ਚੌਪਾਲ ਪਲੇਟਫਾਰਮ ਹੈ ਜਿੱਥੇ ਕਈ ਨਾਮੀ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਪਰ ਜਗਦੀਪ ਸਿੱਧੂ ਦੀ ਇਹ ਫ਼ਿਲਮ ਦਰਸ਼ਕ ਇੱਥੇ ਵੀ ਨਹੀਂ ਦੇਖ ਸਕਦੇ।

Sher Bagga's new song 'Raja Jatt' is out now; get ready to groove with Ammy Virk and Sonam Bajwa Image Source: Twitter

ਕੀ Amazon Prime Video ‘ਤੇ ਹੈ ਸ਼ੇਰ ਬੱਗਾ?

ਐਮਾਜ਼ਾਨ ਪ੍ਰਾਈਮ ਵੀਡੀਓ ਅਜਿਹਾ ਓਟੀਟੀ ਪਲੇਟਫਾਰਮ ਹੈ ਜਿੱਥੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਪਹਿਲਾਂ ਹੀ ਰਿਲੀਜ਼ ਹੋ ਚੁੱਕੀਆਂ ਹਨ। ਜੀ ਹਾਂ ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਕਾਮੇਡੀ ਅਤੇ ਰੋਮਾਂਟਿਕ ਫ਼ਿਲਮ ਸ਼ੇਰ ਬੱਗਾ ਜੋ ਕਿ ਐਮਾਜ਼ਾਨ ਪ੍ਰਾਈਮ ਵੀਡੀਓ ਉੱਤੇ ਰਿਲੀਜ਼ ਹੋ ਚੁੱਕੀ ਹੈ। ਜੀ ਹਾਂ ਦਰਸ਼ਕ ਜਗਦੀਪ ਸਿੱਧੂ ਦੀ ਲਿਖੀ ਅਤੇ ਡਾਇਰੈਕਟ ਕੀਤੀ ਇਸ ਫ਼ਿਲਮ ਦਾ ਅਨੰਦ ਇੱਥੇ ਲੈ ਸਕਦੇ ਹਨ। ਦੱਸ ਇਸ ਤੋਂ ਪਹਿਲਾਂ ਸੋਨਮ ਅਤੇ ਐਮੀ ਦੀ ਫ਼ਿਲਮ ਮੁਕਲਾਵਾ ਵੀ ਇਸੇ ਪਲੇਟਫਾਰਮ ਉੱਤੇ ਹੀ ਰਿਲੀਜ਼ ਹੋਈ ਸੀ।

You may also like