ਕਿਕ੍ਰੇਟਰ ਰਿਸ਼ਭ ਪੰਤ ਦੇ ਜਨਮ ਦਿਨ ‘ਤੇ ਟੀਮ ਇੰਡੀਆ ਨੇ ਕੀਤੀ ਖੂਬ ਮਸਤੀ, ਸਾਹਮਣੇ ਆਈਆਂ ਤਸਵੀਰਾਂ
ਇੰਡੀਅਨ ਕ੍ਰਿਕੇਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜੀ ਹਾਂ 22 ਸਾਲਾਂ ਦੇ ਹੋ ਗਏ ਨੇ ਬੱਲੇਬਾਜ਼ ਤੇ ਵਿਕਟ ਕੀਪਰ ਰਿਸ਼ਭ ਪੰਤ।
View this post on Instagram
Happy birthday @rishabpant ???
ਹੋਰ ਵੇਖੋ:ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਜੱਸ ਮਾਣਕ ਤੇ ਇਸ ਕਿਊਟ ਬੱਚੀ ਦੀ ਤਸਵੀਰ ਨੂੰ
ਉਨ੍ਹਾਂ ਦੇ ਜਨਮ ਦਿਨ ਤੇ ਭਾਰਤੀ ਕ੍ਰਿਕੇਟ ਟੀਮ ਨੇ ਡਰੈਸਿੰਗ ਰੂਮ ‘ਚ ਖੂਬ ਮਸਤੀ ਕੀਤੀ। ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਕਿਵੇਂ ਉਨ੍ਹਾਂ ਦੇ ਸਾਥੀਆਂ ਨੇ ਰਿਸ਼ਭ ਪੰਤ ਨੂੰ ਕੇਕ ਨਾਲ ਲਿਬੇੜਿਆ ਹੋਇਆ ਹੈ। ਉਨ੍ਹਾਂ ਦਾ ਚਿਹਰਾ ਕੇਕ ਨਾਲ ਭਰਿਆ ਹੋਇਆ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਟੀਮ ਇੰਡੀਆ ਇਸ ਸਮੇਂ ਸਾਉਥ ਅਫਰੀਕਾ ਦੇ ਖ਼ਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਪਹਿਲਾ ਮੈਚ ਖੇਡ ਰਹੇ ਹਨ। ਫਿਲਹਾਲ ਰਿਸ਼ਭ ਪੰਤ ਅੰਤਿਮ ਗਿਆਰਾਂ ‘ਚ ਨਹੀਂ ਹਨ। ਹੁਣ ਦੇਖਣ ਇਹ ਹੈ ਕਿ ਉਹ ਅਗਲੇ ਟੈਸਟ ਮੈਚਾਂ ‘ਚ ਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲਦਾ ਹੈ ਜਾਂ ਨਹੀਂ।