ਸੱਜਣ ਅਦੀਬ ਦੇ ਨਵੇਂ ਗੀਤ ‘ਗੱਲ ਦੋਹਾਂ ਵਿੱਚ’ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਟੀਜ਼ਰ

By  Lajwinder kaur May 3rd 2019 12:45 PM

ਪੰਜਾਬੀ ਮਿਊਜ਼ਿਕ ਜਗਤ ਦੇ ਹਰਮਨ ਪਿਆਰੇ ਗਾਇਕ ਸੱਜਣ ਅਦੀਬ ਜੋ ਇਸ਼ਕਾਂ ਦੇ ਲੇਖੇ ਗਾਣੇ ਨਾਲ ਰਾਤੋਂ ਰਾਤ ਸਟਾਰ ਬਣ ਗਏ। ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਵੱਖਰੀ ਥਾਂ ਬਣਾਉਣ ਵਾਲੇ ਸੱਜਣ ਅਦੀਬ ਬਹੁਤ ਜਲਦ ਆਪਣਾ ਇੱਕ ਹੋਰ ਨਵਾਂ ਗੀਤ ਲੈ ਕੇ ਆਉਣ ਵਾਲੇ ਹਨ।

View this post on Instagram

 

Gal Dohaan vich- motion poster- Full video - 8 May -Music @cheetah_beats Lyrics -@uddarofficial Project @officialcodintarun Still @abhi_lama_official- whitehill presents ?

A post shared by Sajjan Adeeb (@sajjanadeeb) on May 2, 2019 at 8:28pm PDT

ਹੋਰ ਵੇਖੋ:ਆਰ ਨੇਤ ਤੇ ਗੁਰਲੇਜ਼ ਅਖ਼ਤਰ ਪਾ ਰਹੇ ਨੇ ਧੱਕ, ਰਿਲੀਜ਼ ਹੋਇਆ ਨਵਾਂ ਗੀਤ ‘ਦਬਦਾ ਕਿੱਥੇ ਆ’, ਦੇਖੋ ਵੀਡੀਓ

ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ‘ਗੱਲ ਦੋਹਾਂ ਵਿੱਚ’ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਇਸ ਟੀਜ਼ਰ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਰ ਉੱਤੇ ਸ਼ੇਅਰ ਕੀਤਾ ਹੈ। ਗੀਤ ਦੀ ਪਹਿਲੀ ਝਲਕ ਦੇਖਕੇ ਲੱਗਦਾ ਹੈ ਇਹ ਗੀਤ ਰੋਮਾਂਟਿਕ ਗੀਤ ਹੋਣ ਵਾਲਾ ਹੈ। ਜਿਸ ਨੂੰ ਸੱਜਣ ਅਦੀਬ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ। ਇਸ ਗੀਤ ਦੇ ਬੋਲ Udaar ਦੀ ਕਲਮ ‘ਚੋਂ ਨਿਕਲੇ ਹਨ ਤੇ ਮਿਊਜ਼ਿਕ Cheetah ਨੇ ਦਿੱਤਾ ਹੈ। ਇਸ ਗੀਤ ਦੇ ਟੀਜ਼ਰ ਨੂੰ ਵ੍ਹਾਈਟ ਹਿੱਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ 8 ਮਈ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ।

ਸੱਜਣ ਅਦੀਬ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਵੀ ਕਈ ਹਿੱਟ ਗਾਣੇ ਗਾ ਚੁੱਕੇ ਹਨ ਜਿੰਨ੍ਹਾਂ ‘ਚ ਇਸ਼ਕਾਂ ਦੇ ਲੇਖੇ , ਛੱਲਾ, ਨਾਰਾਂ, ਅੱਖ ਨਾ ਲੱਗਦੀ, ਹੁਸਨ ਦੀ ਰਾਣੀ ਆਦਿ ਗਾਣੇ ਸ਼ਾਮਿਲ ਹਨ।

 

Related Post