ਸਰੋਤਿਆਂ ਦੇ ਦਿਲਾਂ ‘ਚ ਹਮੇਸ਼ਾ ਜਿੰਦਾ ਰਹਿਣਗੇ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦੇ ਇਹ ਗੀਤ

By  Lajwinder kaur February 6th 2022 12:00 PM -- Updated: February 6th 2022 12:04 PM

ਐਤਵਰ ਦੀ ਸਵੇਰ ਨੂੰ ਸੰਗੀਤ ਦਾ ਉਹ ਚਮਕਦਾਰ ਸਿਤਾਰਾ ਸਦਾ ਲਈ ਅਲੋਪ ਹੋ ਗਿਆ, ਦਿੱਗਜ ਗਾਇਕਾ ਲਤਾ ਮੰਗੇਸ਼ਕਰ ਜੋ ਕਿ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ । ਲਤਾ ਮੰਗੇਸ਼ਕਰ ਪਿਛਲੇ ਕਾਫ਼ੀ ਸਮੇਂ ਤੋਂ ਜ਼ੇਰੇ ਇਲਾਜ ਸਨ। ਬੀਤੇ ਦਿਨੀਂ ਉਨ੍ਹਾਂ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਸੀ ਅਤੇ ਉਹ ਵੈਂਟੀਲੇਟਰ 'ਤੇ ਸਨ। ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਤੋਂ ਬਾਅਦ ਪੂਰੇ ਬਾਲੀਵੁੱਡ ਜਗਤ 'ਚ ਅਤੇ ਸਰੋਤਿਆਂ ਚ ਸੋਗ ਦੀ ਲਹਿਰ ਹੈ। ਕਲਾਕਾਰ ਤੇ ਪ੍ਰਸ਼ੰਸਕ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਪੋਸਟ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਨੇ।

ਹੋਰ ਪੜ੍ਹੋ : Mister Mummy First Look: ਰਿਤੇਸ਼ ਦੇਸ਼ਮੁਖ ਨਿਭਾਉਣਗੇ ਅਸਾਧਾਰਨ ਕਿਰਦਾਰ, ਜੇਨੇਲੀਆ ਡਿਸੂਜ਼ਾ ਲੰਬੇ ਸਮੇਂ ਬਾਅਦ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

Lata Mangeshkar passes away

ਉਹ ਅਜਿਹੀ ਗਾਇਕਾ ਸੀ ਜਿਸ ਦੀ ਆਵਾਜ਼ ‘ਚ ਗਾਇਆ ਗੀਤ ਐ ਮੇਰੇ ਵਤਨ ਕੇ ਲੋਗੋ ਸੁਣਕੇ ਜਵਾਹਰਲਾਲ ਨਹਿਰੂ ਵੀ ਰੋ ਪਏ ਸਨ। ਲਤਾ ਮੰਗੇਸ਼ਕਰ ਨੇ ਕਈ ਸੁਪਰ ਹਿੱਟ ਗੀਤ ਹਿੰਦੀ ਜਗਤ ਨੂੰ ਦਿੱਤੇ ਨੇ। ਉਨ੍ਹਾਂ ਦੇ ਗੀਤ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ।

ਹੋਰ ਪੜ੍ਹੋ : ਗਾਇਕ ਕਰਨ ਔਜਲਾ ਨੂੰ ਮਾਰਨ ਲਈ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ! ਸੋਸ਼ਲ ਮੀਡੀਆ 'ਤੇ ਹੈਰੀ ਚੱਠਾ ਗਰੁੱਪ ਨੇ ਪੋਸਟ ਕਰਕੇ ਦਿੱਤੀ ਧਮਕੀ

lata mangeshkar

ਲਤਾ ਦੇ ਗਾਉਣ ਦੀ ਸ਼ੁਰੂਆਤ ਪੰਜ ਸਾਲ ਦੀ ਉਮਰ ਵਿੱਚ ਹੋਈ ਸੀ। ਲਤਾ ਮੰਗੇਸ਼ਕਰ ਕਈ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ ਪਰ ਗੁਲਾਮ ਹੈਦਰ ਦੇ ਲਈ ਉਨ੍ਹਾਂ ਦੇ ਮਨ ਵਿੱਚ ਖ਼ਾਸ ਥਾਂ ਸੀ। 1961 'ਚ ਆਈ ਜੰਗਲੀ ਫਿਲਮ 'ਚ ਜਦੋਂ ਉਨ੍ਹਾਂ ਨੇ ਸਾਇਰਾ ਬਾਨੋ ਲਈ 'ਕਾਸ਼ਮੀਰ ਕੀ ਕਲੀ ਹੂੰ ਮੈਂ' ਬਹੁਤ ਮਕਮੂਲ ਹੋਇਆ ਸੀ। ਅਨਾਮਿਕਾ ਫਿਲਮ 'ਚ ਉਨ੍ਹਾਂ ਨੇ ਜਯਾ ਭਾਦੁੜੀ ਦੇ ਲਈ ' ਬਾਹੋਂ ਮੇਂ ਚਲੇ ਆਓ' ਗਾਇਆ ਸੀ। ਲਤਾ ਨੇ ਬੰਦਨੀ ਫਿਲਮ 'ਚ ਉਨ੍ਹਾਂ ਲਈ 'ਮੋਰਾ ਗੋਰਾ ਅੰਗ ਲਇ ਲੇ' ਗਾਇਆ। ਲਤਾ ਨੇ ਯਸ਼ ਚੋਪੜਾ ਦੀ ਫਿਲਮ 'ਵੀਰ ਜ਼ਾਰਾ' ਦੇ ਲਈ ਗੀਤ ਗਾਏ। ਉਨ੍ਹਾਂ ਨੇ ਕਈ ਬਾਲੀਵੁੱਡ ਕਲਾਕਾਰਾਂ ਲਈ ਗੀਤ ਗਾਏ । ਉਹ ਆਪਣੇ ਗੀਤਾਂ ਦੇ ਰਾਹੀਂ ਹਮੇਸ਼ਾ ਸਰੋਤਿਆਂ ਦੇ ਦਿਲਾਂ ‘ਚ ਜਿੰਦ ਰਹਿਣਗੇ।

Lag Ja Gale song

Related Post