ATM ਕਾਰਨ ਖੁੱਲ੍ਹੀ ਇਸ ਸਖ਼ਸ਼ ਦੀ ਕਿਸਮਤ! ਕਰੋੜਾਂ ਰੁਪਏ ਦਾ ਮਾਲਕ ਬਣ ਗਿਆ ਪਰ...

By  Lajwinder kaur September 28th 2022 08:21 PM -- Updated: September 28th 2022 08:23 PM

Viral News: ਕੁਝ ਲੋਕਾਂ ਦੀ ਕਿਸਮਤ ਕਈ ਵਾਰ ਅਜਿਹੇ ਚਮਤਕਾਰ ਕਰ ਦਿੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਮਿੰਟਾਂ 'ਚ ਬਦਲ ਜਾਂਦੀ ਹੈ। ਅਜਿਹਾ ਹੀ ਇੱਕ ਵਿਅਕਤੀ ਨਾਲ ਵੀ ਹੋਇਆ। ਇੱਕ ਪੋਡਕਾਸਟ ਵਿੱਚ, ਇਸ ਆਦਮੀ ਨੇ ਆਪਣੀ ਪੂਰੀ ਕਹਾਣੀ ਦੱਸੀ ਹੈ। ਵਿਅਕਤੀ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਬਾਰਟੈਂਡਰ ਹੈ ਅਤੇ ਏਟੀਐਮ ਨੇ ਉਸ ਨੂੰ ਕਰੋੜਾਂ ਰੁਪਏ ਦਾ ਮਾਲਕ ਬਣਾ ਦਿੱਤਾ ਸੀ। ਵਿਅਕਤੀ ਦਾ ਨਾਂ ਡੈਨ ਸਾਂਡਰਸ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਦੀਪਿਕਾ ਪਾਦੁਕੋਣ ਦੀ ਹਸਪਤਾਲ ਵਾਲੀ ਤਸਵੀਰ, ਪ੍ਰਸ਼ੰਸਕ ਹੋਏ ਚਿੰਤਤ

man cash pic image source: twitter

ਆਸਟ੍ਰੇਲੀਆ ਦਾ ਰਹਿਣ ਵਾਲਾ ਡੈਨ ਇੱਕ ਦਿਨ ਸ਼ਰਾਬ ਪੀਣ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਉਹ ਏਟੀਐਮ ਵਿੱਚੋਂ 10 ਹਜ਼ਾਰ ਰੁਪਏ ਕਢਵਾਉਣ ਗਿਆ। ATM 'ਤੇ ਟਰਾਂਸਫਰ ਕਰਦੇ ਸਮੇਂ ਲੈਣ-ਦੇਣ ਰੱਦ ਕਰਨ ਦਾ ਸੁਨੇਹਾ ਆਇਆ। ਪਰ ਏਟੀਐੱਮ ਚ ਕੋਈ ਤਕਨੀਕੀ ਨੁਕਸ ਹੋਣ ਕਰਕੇ ਪੈਸੇ ਨਿਕਲ ਗਏ। ਉਸ ਨੇ ਇੱਕ ਵਾਰ ਫਿਰ ਉਸੇ ਤਰ੍ਹਾਂ ਕਰਕੇ 68,000 ਰੁਪਏ ਕਢਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਸਫਲ ਰਿਹਾ।

this man image source: twitter

ਏ.ਟੀ.ਐਮ. ਵਿੱਚ ਤਕਨੀਕੀ ਨੁਕਸ ਕਾਰਨ ਟਰਾਂਜੈਕਸ਼ਨ ਰੱਦ ਹੋਣ ਤੋਂ ਬਾਅਦ ਵੀ ਪੈਸੇ ਆਉਂਦੇ ਰਹੇ ਅਤੇ ਬੈਂਕ ਖਾਤੇ ਵਿੱਚੋਂ ਕੱਟੇ ਵੀ ਨਹੀਂ। ਇਸ ਦਾ ਫਾਇਦਾ ਉਠਾਉਂਦੇ ਹੋਏ ਵਿਅਕਤੀ ਨੇ ਹੌਲੀ-ਹੌਲੀ ਕਰੀਬ 9 ਕਰੋੜ ਰੁਪਏ ਕੱਢਵਾ ਲਏ। ਡੈਨ ਨੇ ਇਹ ਪੈਸਾ ਮਹਿਜ਼ 5 ਮਹੀਨਿਆਂ 'ਚ ਮਹਿੰਗੇ ਪੱਬਾਂ 'ਚ ਸ਼ਰਾਬ ਪੀਣ ਤੋਂ ਲੈ ਕੇ ਪ੍ਰਾਈਵੇਟ ਜੈੱਟ 'ਤੇ ਖਰਚ ਕਰ ਦਿੱਤੇ। ਹਾਲਾਂਕਿ ਉਕਤ ਵਿਅਕਤੀ ਪੁਲਸ ਤੋਂ ਡਰਦਾ ਸੀ, ਇਸ ਲਈ ਕੁਝ ਸਮੇਂ ਬਾਅਦ ਉਸ ਨੇ ਇਸ ਮਾਮਲੇ ਸਬੰਧੀ ਬੈਂਕ ਨਾਲ ਸੰਪਰਕ ਕੀਤਾ ਪਰ ਕੋਈ ਨਤੀਜਾ ਨਹੀਂ ਨਿਕਲਿਆ।

inside image of dollar atm image source: twitter

ਆਖਿਰਕਾਰ 3 ਸਾਲ ਬਾਅਦ ਉਕਤ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ ਡੈਨ ਨੂੰ ਚੋਰੀ ਅਤੇ ਧੋਖਾਧੜੀ ਦੇ 111 ਮਾਮਲਿਆਂ ਵਿੱਚ ਸਲਾਖਾਂ ਪਿੱਛੇ ਡੱਕਿਆ ਗਿਆ ਸੀ। ਡੈਨ ਨੂੰ 2016 ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ ਸਭ ਦੇ ਵਿਚਕਾਰ ਡੈਨ ਸਾਂਡਰਸ ਦੀ ਫਿਲਮ ਬਣਨ ਦੀ ਚਰਚਾ ਵੀ ਜ਼ੋਰਾਂ 'ਤੇ ਹੈ।

Related Post