ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਦੀਪਿਕਾ ਪਾਦੁਕੋਣ ਦੀ ਹਸਪਤਾਲ ਵਾਲੀ ਤਸਵੀਰ, ਪ੍ਰਸ਼ੰਸਕ ਹੋਏ ਚਿੰਤਤ
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਦੀਪਿਕਾ ਪਾਦੁਕੋਣ ਦੀ ਹਸਪਤਾਲ ਵਾਲੀ ਤਸਵੀਰ, ਪ੍ਰਸ਼ੰਸਕ ਹੋਏ ਚਿੰਤਤ
Deepika Padukone Viral Pic: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਦਿਲ ਦੀ ਧੜਕਣ ਵਧਣ ਦੀ ਸ਼ਿਕਾਇਤ ਤੋਂ ਬਾਅਦ ਹਾਲ ਹੀ ਵਿੱਚ ਮੁੰਬਈ ਦੇ Breach Candy hospital ਵਿੱਚ ਭਰਤੀ ਕਰਵਾਇਆ ਗਿਆ ਸੀ। ਅਦਾਕਾਰਾ ਦੀਪਿਕਾ ਪਾਦੁਕੋਣ ਦੀ ਇੱਕ ਤਸਵੀਰ ਇੰਟਰਨੈਟ 'ਤੇ ਖੂਬ ਵਾਇਰਲ ਹੋਈ ਹੈ।
image source: instagram
ਜ਼ਿਕਰਯੋਗ ਹੈ ਕਿ ਅਦਾਕਾਰਾ ਨੂੰ 26 ਸਤੰਬਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਲਿਜਾਇਆ ਗਿਆ ਸੀ, ਜੇਕਰ ਰਿਪੋਰਟਾਂ ਦੀ ਮੰਨੀਏ ਤਾਂ, ਅਦਾਕਾਰਾ ਨੂੰ 'ਬੇਚੈਨੀ' ਦੀ ਸ਼ਿਕਾਇਤ ਹੋਈ ਸੀ। ਜਿਸ ਤੋਂ ਬਾਅਦ ਅਦਾਕਾਰਾ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ।
image source: instagram
ਹਾਲਾਂਕਿ, ਇੰਟਰਨੈਟ 'ਤੇ ਵਾਇਰਲ ਤਸਵੀਰ ਵਿੱਚ ਦੀਪਿਕਾ ਪਾਦੁਕੋਣ ਨੂੰ ਇੱਕ ਆਕਸੀਜਨ ਮਾਸਕ ਨਾਲ ਹਸਪਤਾਲ ਦੇ ਬਿਸਤਰੇ ਉੱਤੇ ਲੇਟਿਆ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦੀਪਿਕਾ ਪਾਦੁਕੋਣ ਦੇ ਹੱਥਾਂ ਦੇ ਨਾਲ ਉਹ 'ਸ਼ਾਂਤੀ' ਦਾ ਚਿੰਨ੍ਹ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ।
image source: instagram
ਕੁਝ ਰਿਪੋਰਟਸ ਦੇ ਅਨੁਸਾਰ ਮਾਈਨਰ ਦਿਲ ਦਾ ਦੌਰਾ ਪਿਆ ਹੈ। ਪਰ ਅਜੇ ਤੱਕ ਦੀਪਿਕਾ ਪਾਦੁਕੋਣ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਅਭਿਨੇਤਰੀ ਦੀ ਟੀਮ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਹੈ। ਪਰ ਵਾਇਰਲ ਹੋ ਰਹੀ ਤਸਵੀਰ ਦੇਖ ਕੇ ਦੀਪਿਕਾ ਪਾਦੁਕੋਣ ਦੇ ਪ੍ਰਸ਼ੰਸਕ ਚਿੰਤਤ ਨਜ਼ਰ ਆ ਰਹੇ ਹਨ। ਪਰ ਪੀਟੀਸੀ ਪੰਜਾਬੀ ਇਸ ਵਾਇਰਲ ਹੋ ਰਹੀ ਤਸਵੀਰ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ।
ਇਸੇ ਤਰ੍ਹਾਂ ਕੁਝ ਮਹੀਨੇ ਪਹਿਲਾਂ ਦੀਪਿਕਾ ਪਾਦੁਕੋਣ ਨੂੰ ਉਸ ਸਮੇਂ ਹਸਪਤਾਲ ਲਿਜਾਇਆ ਗਿਆ ਸੀ ਜਦੋਂ ਉਹ ਹੈਦਰਾਬਾਦ 'ਚ ਪ੍ਰਭਾਸ ਨਾਲ ਆਪਣੀ ਫ਼ਿਲਮ 'ਪ੍ਰੋਜੈਕਟ ਕੇ' ਦੀ ਸ਼ੂਟਿੰਗ ਕਰ ਰਹੀ ਸੀ। ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਉਹ ਸ਼ਾਹਰੁਖ ਖ਼ਾਨ ਨਾਲ ਪਠਾਨ ਅਤੇ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
