ਇੰਟਰਨੈੱਟ 'ਤੇ ਇਸ ਨਵ-ਵਿਆਹੇ ਜੋੜੇ ਦੇ ਇਸ ਵੀਡੀਓ ਨੇ ਮਚਾਈ ਤੜਥੱਲੀ,ਵੀਡੀਓ ਹੋ ਰਿਹਾ ਵਾਇਰਲ

By  Shaminder April 30th 2019 10:35 AM -- Updated: April 30th 2019 10:37 AM

ਸੋਸ਼ਲ ਮੀਡੀਆ ਲੋਕਾਂ ਲਈ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਹਰ ਕੋਈ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖ  ਸਕਦਾ ਹੈ । ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਅਤੇ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ।ਸੋਸ਼ਲ ਮੀਡੀਆ 'ਤੇ ਇੱਕ ਨਵੇਂ ਵਿਆਹੇ ਜੋੜੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ:ਨਵੇਂ ਵਿਆਹੇ ਜੋੜੇ ਪ੍ਰਿਯੰਕਾ-ਨਿੱਕ ਦੀਆਂ ਬੇਹੱਦ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ

https://www.youtube.com/watch?v=800kF8L2fJs

ਇਹ ਵੀਡੀਓ ਦੋਨਾਂ ਦੇ ਵਿਆਹ ਦਾ ਹੈ ਅਤੇ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨਵ-ਵਿਆਹੀ ਜੋੜੀ ਆਪਣੇ ਹੀ ਵਿਆਹ 'ਚ ਟੱਪੇ ਗਾ ਰਹੀ ਹੈ । ਲਾੜੀ ਟੱਪੇ ਗਾ ਰਹੀ ਹੈ ਅਤੇ ਉਸ ਦਾ ਜਵਾਬ ਉਸ ਦਾ ਹਮਸਫ਼ਰ ਦੇ ਰਿਹਾ ਹੈ ।

ਹੋਰ ਵੇਖੋ:ਸੰਨੀ ਦਿਓਲ ਨੇ ਆਪਣੇ ਪਹਿਲੇ ਭਾਸ਼ਣ ‘ਚ ਦਮਦਾਰ ਡਾਇਲਾਗਸ ਨਾਲ ਬੰਨਿਆ ਸਮਾਂ

newly couple video viral के लिए इमेज परिणाम

ਇੱਕ ਤੋਂ ਬਾਅਦ ਇੱਕ ਟੱਪੇ ਗਾ ਕੇ ਇਨ੍ਹਾਂ ਨੇ ਸਭ ਦਾ ਦਿਲ ਜਿੱਤ ਲਿਆ ।ਨਵ-ਵਿਆਹੇ ਜੋੜੇ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ ਹੈ । ਜਿਸ ਅੰਦਾਜ਼ 'ਚ ਇਹ ਦੋਵੇਂ ਟੱਪੇ ਗਾ ਰਹੇ ਨੇ ਇੰਝ ਲੱਗਦਾ ਹੈ ਕਿ ਦੋਵੇਂ ਤਿਆਰੀ ਕਰਕੇ ਆਏ ਹੋਣ ।

ਹੋਰ ਵੇਖੋ:‘ਕੋਈ ਲੱਭੋ ਸੰਤ ਸਿਪਾਹੀ ਨੂੰ ਅਸੀਂ ਅੱਕ ਗਏ ਆਂ ਅਸੀਂ ਥੱਕ ਗਏ ਹਾਂ’ ਵੇਖੋ ਕਿਉਂ ਤੇ ਕਿਸ ਗੱਲੋਂ ਅੱਕ ਗਏ ਗੁਰਦਾਸ ਮਾਨ

https://www.youtube.com/watch?v=__uS4BJ9MK8

ਇਸ ਵੀਡੀਓ ਨੂੰ ਲੋਕ ਸ਼ੇਅਰ ਕਰ ਰਹੇ ਹਨ ਅਤੇ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਨੇ । ਇਹ ਵੀਡੀਓ ਮੁੰਬਈ ਦਾ ਦੱਸਿਆ ਜਾ ਰਿਹਾ ਹੈ । ਦੱਸ ਦਈਏ ਕਿ ਇਸ ਤਰ੍ਹਾਂ ਦੇ ਟੱਪੇ ਚਿੱਤਰਾ ਸਿੰਘ ਅਤੇ ਜਗਜੀਤ ਸਿੰਘ ਨੇ ਇੱਕ ਵਾਰ ਗਾਏ ਸਨ ।

Related Post