ਸੰਨੀ ਦਿਓਲ ਨੇ ਆਪਣੇ ਪਹਿਲੇ ਭਾਸ਼ਣ 'ਚ ਦਮਦਾਰ ਡਾਇਲਾਗਸ ਨਾਲ ਬੰਨਿਆ ਸਮਾਂ

Written by  Shaminder   |  April 30th 2019 09:56 AM  |  Updated: April 30th 2019 10:16 AM

ਸੰਨੀ ਦਿਓਲ ਨੇ ਆਪਣੇ ਪਹਿਲੇ ਭਾਸ਼ਣ 'ਚ ਦਮਦਾਰ ਡਾਇਲਾਗਸ ਨਾਲ ਬੰਨਿਆ ਸਮਾਂ

ਸੰਨੀ ਦਿਓਲ ਨੇ ਆਪਣੇ ਪਹਿਲੇ ਭਾਸ਼ਣ ਦੌਰਾਨ ਆਪਣੇ ਦਮਦਾਰ ਡਾਇਲਾਗਸ ਸੁਣਾ ਕੇ ਰੈਲੀ 'ਚ ਸਮਾਂ ਬੰਨਿਆ । ਇਸ ਰੈਲੀ ਦੌਰਾਨ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ । ਲੋਕਾਂ ਨੇ ਉਨ੍ਹਾਂ ਦੇ ਦਮਦਾਰ ਡਾਇਲਗਾਸ 'ਤੇ ਖੂਬ ਵਾਹਵਾਹੀ ਕੀਤੀ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਨੀ ਦਿਓਲ ਕੱਲ੍ਹ ਆਪਣਾ ਨਾਮਜ਼ਦਗੀ ਪੱਤਰ ਭਰਿਆ ਸੀ ।ਲੋਕ ਸਭਾ ਚੋਣਾਂ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਮਸ਼ਹੂਰ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਗੁਰਦਾਸਪੁਰ ਵਿੱਚ ਰੈਲੀ ਕੀਤੀ। ਸੰਨੀ ਦਿਓਲ ਨੇ ਤਕਰੀਬਨ ਚਾਰ ਕੁ ਮਿੰਟ ਗੁਰਦਾਸਪੁਰੀਆਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉਸ ਨੂੰ ਸਿਆਸਤ ਦੀ ਕੋਈ ਸਮਝ ਨਹੀਂ।

Warning Nahi Dunga: Sunny Deol’s ‘Angry Avatar’ In Blank Song Warning Nahi Dunga: Sunny Deol’s ‘Angry Avatar’ In Blank Song

ਸੰਨੀ ਦਿਓਲ ਨਾਲ ਉਸ ਦਾ ਛੋਟਾ ਭਰਾ ਬੌਬੀ ਵੀ ਆਇਆ ਪੁੱਜਾ ਸੀ।ਸੰਨੀ ਦਿਓਲ ਦਾ ਸੰਖੇਪ ਭਾਸ਼ਣ ਆਪਣੇ ਫ਼ਿਲਮੀ ਡਾਇਲਾਗ ਨਾਲ ਭਰਪੂਰ ਸੀ। ਸੰਨੀ ਨੇ ਆਪਣੇ ਸੰਬੋਧਨ 'ਚ ਕਿਹਾ, "ਹਿੰਦੋਸਤਾਨ ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ।" ਅਦਾਕਾਰ ਨੇ ਮੋਦੀ ਦੀ ਜਿੱਤ ਨੂੰ ਯਕੀਨੀ ਦੱਸਿਆ ਤੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।

Sunny Deol Visits Golden Temple, Jallianwala Bagh Sunny Deol Visits Golden Temple, Jallianwala Bagh

ਫ਼ਿਲਮੀ ਡਾਇਲਾਗਸ ਬੋਲ ਕੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨ ਮਗਰੋਂ ਸੰਨੀ ਦਿਓਲ ਨੇ ਕਿਹਾ ਉਸ ਨੂੰ ਰਾਜਨੀਤੀ ਦਾ ਕੁਝ ਪਤਾ ਨਹੀਂ ਤੇ ਨਾ ਹੀ ਉਹ ਲੋਕਾਂ ਨਾਲ ਕੋਈ ਵਾਅਦਾ ਕਰਨ ਆਇਆ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੁੜਨ ਦੀ ਅਪੀਲ ਕੀਤੀ ਤੇ ਕਿਹਾ ਕਿ ਤੁਹਾਨੂੰ ਜੋ ਵੀ ਚਾਹੀਦਾ  ਉਹ ਸਾਰਾ ਕੁਝ ਕਰਾਂਗਾ। ਸੰਨੀ ਦਿਓਲ ਨੇ ਗੁਰਦਾਸਪੁਰੀਆਂ ਨੂੰ ਇਹ ਵੀ ਕਿਹਾ ਕਿ ਮੈਂ ਤੁਹਾਡਾ ਹੋਰ ਕਿਤੇ ਨਹੀਂ ਜਾਵਾਂਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network