ਬਰਾਤ ‘ਚ ਮਸਤੀ ਕਰ ਰਹੇ ਇਸ ਸ਼ਖਸ ਨੂੰ ਘੋੜੀ ਨੇ ਦੁਲੱਤੀ ਮਾਰ ਇੰਝ ਕੀਤਾ ਸਿੱਧਾ, ਹੱਸ ਹੱਸ ਤੁਸੀਂ ਵੀ ਹੋ ਜਾਓਗੇ ਦੂਹਰੇ, ਵੀਡੀਓ ਹੋ ਰਿਹਾ ਵਾਇਰਲ

By  Shaminder July 26th 2022 04:02 PM

ਸੋਸ਼ਲ ਮੀਡੀਆ ‘ਤੇ ਆਏ ਦਿਨ ਵਿਆਹਾਂ ਦੇ ਵੀਡੀਓ ਵਾਇਰਲ (Video Viral)  ਹੁੰਦੇ ਰਹਿੰਦੇ ਹਨ ਜੋ ਕਿ ਬਹੁਤ ਹੀ ਮਜ਼ੇਦਾਰ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਹੱਸ ਹੱਸ ਕੇ ਦੂਹਰੇ ਹੋ ਜਾਓਗੇ । ਜੀ ਹਾਂ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸ਼ਖਸ ਬਰਾਤ ਦੇ ਨਾਲ ਬੜੇ ਹੀ ਮਸਤੀ ਭਰੇ ਅੰਦਾਜ਼ ‘ਚ ਡਾਂਸ ਕਰ ਰਿਹਾ ਸੀ ।

video Viral, image From instagram

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਹਰਮਨ ਬਵੇਜਾ ਜਲਦ ਬਣਨ ਜਾ ਰਹੇ ਨੇ ਪਿਤਾ, ਪਿਛਲੇ ਸਾਲ ਕਰਵਾਇਆ ਸੀ ਵਿਆਹ

ਪਰ ਇਸ ਸ਼ਖਸ ਨੂੰ ਨਹੀਂ ਸੀ ਪਤਾ ਕਿ ਘੋੜੀ ਦੇ ਸਾਹਮਣੇ ਇਹ ਡਾਂਸ ਕਰਨਾ ਉਸ ਨੂੰ ਮਹਿੰਗਾ ਪੈ ਸਕਦਾ ਹੈ । ਘੋੜੀ ਨੇ ਇਸ ਸ਼ਖਸ ਅਜਿਹੀ ਦੁਲੱਤੀ ਮਾਰੀ ਕਿ ਇਸ ਸ਼ਖਸ ਦੀ ਸਾਰੀ ਮਸਤੀ ਇੱਕ ਮਿੰਟ ‘ਚ ਉਤਰ ਗਈ । ਇਸ ਵੀਡੀਓ ‘ਤੇ ਲੋਕਾਂ ਵੱਲੋਂ ਵੀ ਜ਼ਬਰਦਸਤ ਕਮੈਂਟਸ ਆ ਰਹੇ ਹਨ ।

viral Video image From instagram

ਹੋਰ ਪੜ੍ਹੋ : ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦੀਆਂ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ ਹੋ ਰਹੀਆਂ ਵਾਇਰਲ,ਵੇਖੋ ਤਸਵੀਰਾਂ

ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਅਜਿਹਾ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਸੁਰਖੀਆਂ ‘ਚ ਆ ਜਾਂਦਾ ਹੈ ।ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ਸ਼ਖਸ ਦੇ ਖੂਬ ਮਜ਼ੇ ਲੈ ਰਹੇ ਹਨ ।

viral Video image From instagram

ਸੋਸ਼ਲ ਮੀਡੀਆ ਲੋਕਾਂ ਦੇ ਲਈ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਨਾਲ ਮਿੰਟਾਂ ਸਕਿੰਟਾਂ ‘ਚ ਜਾਣਕਾਰੀ ਦੇਸ਼ ਦੁਨੀਆ ਦੇ ਕੋਨੇ ਤੱਕ ਪਹੁੰਚ ਜਾਂਦੀ ਹੈ । ਤੁਸੀਂ ਵੀ ਇਸ ਤਰ੍ਹਾਂ ਦੀ ਮਸਤੀ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਨਹੀਂ ਤਾਂ ਤੁਹਾਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

 

View this post on Instagram

 

A post shared by ✌️ i am a dreamer ✌️ (@iam_a_dreamer_5)

Related Post