
ਸੋਸ਼ਲ ਮੀਡੀਆ ‘ਤੇ ਆਏ ਦਿਨ ਵਿਆਹਾਂ ਦੇ ਵੀਡੀਓ ਵਾਇਰਲ (Video Viral) ਹੁੰਦੇ ਰਹਿੰਦੇ ਹਨ ਜੋ ਕਿ ਬਹੁਤ ਹੀ ਮਜ਼ੇਦਾਰ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਹੱਸ ਹੱਸ ਕੇ ਦੂਹਰੇ ਹੋ ਜਾਓਗੇ । ਜੀ ਹਾਂ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸ਼ਖਸ ਬਰਾਤ ਦੇ ਨਾਲ ਬੜੇ ਹੀ ਮਸਤੀ ਭਰੇ ਅੰਦਾਜ਼ ‘ਚ ਡਾਂਸ ਕਰ ਰਿਹਾ ਸੀ ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਹਰਮਨ ਬਵੇਜਾ ਜਲਦ ਬਣਨ ਜਾ ਰਹੇ ਨੇ ਪਿਤਾ, ਪਿਛਲੇ ਸਾਲ ਕਰਵਾਇਆ ਸੀ ਵਿਆਹ
ਪਰ ਇਸ ਸ਼ਖਸ ਨੂੰ ਨਹੀਂ ਸੀ ਪਤਾ ਕਿ ਘੋੜੀ ਦੇ ਸਾਹਮਣੇ ਇਹ ਡਾਂਸ ਕਰਨਾ ਉਸ ਨੂੰ ਮਹਿੰਗਾ ਪੈ ਸਕਦਾ ਹੈ । ਘੋੜੀ ਨੇ ਇਸ ਸ਼ਖਸ ਅਜਿਹੀ ਦੁਲੱਤੀ ਮਾਰੀ ਕਿ ਇਸ ਸ਼ਖਸ ਦੀ ਸਾਰੀ ਮਸਤੀ ਇੱਕ ਮਿੰਟ ‘ਚ ਉਤਰ ਗਈ । ਇਸ ਵੀਡੀਓ ‘ਤੇ ਲੋਕਾਂ ਵੱਲੋਂ ਵੀ ਜ਼ਬਰਦਸਤ ਕਮੈਂਟਸ ਆ ਰਹੇ ਹਨ ।

ਹੋਰ ਪੜ੍ਹੋ : ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦੀਆਂ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ ਹੋ ਰਹੀਆਂ ਵਾਇਰਲ,ਵੇਖੋ ਤਸਵੀਰਾਂ
ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਅਜਿਹਾ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਸੁਰਖੀਆਂ ‘ਚ ਆ ਜਾਂਦਾ ਹੈ ।ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ਸ਼ਖਸ ਦੇ ਖੂਬ ਮਜ਼ੇ ਲੈ ਰਹੇ ਹਨ ।

ਸੋਸ਼ਲ ਮੀਡੀਆ ਲੋਕਾਂ ਦੇ ਲਈ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਨਾਲ ਮਿੰਟਾਂ ਸਕਿੰਟਾਂ ‘ਚ ਜਾਣਕਾਰੀ ਦੇਸ਼ ਦੁਨੀਆ ਦੇ ਕੋਨੇ ਤੱਕ ਪਹੁੰਚ ਜਾਂਦੀ ਹੈ । ਤੁਸੀਂ ਵੀ ਇਸ ਤਰ੍ਹਾਂ ਦੀ ਮਸਤੀ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਨਹੀਂ ਤਾਂ ਤੁਹਾਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
View this post on Instagram