ਅੱਜ ਹੈ ਹੇਲੇਨ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਈ ਸੀ ਸਲੀਮ ਖ਼ਾਨ ਤੇ ਹੇਲੇਨ ਦੀ ਪ੍ਰੇਮ ਕਹਾਣੀ

By  Rupinder Kaler November 21st 2020 01:51 PM

ਬਾਲੀਵੁੱਡ ਵਿੱਚ ਜਦੋਂ ਆਈਟਮ ਸੌਂਗ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾਂਅ ਹੇਲੇਨ ਦਾ ਅਉਂਦਾ ਹੈ । ਹੇਲੇਨ ਉਹ ਅਦਾਕਾਰਾ ਸੀ ਜਿਸ ਨੇ ਆਪਣੇ ਡਾਂਸ ਨਾਲ ਹਰ ਇੱਕ ਦੇ ਦਿਲ ਤੇ ਰਾਜ ਕੀਤਾ । ਹੇਲੇਨ ਨੂੰ ਸਿਰਫ 19 ਸਾਲ ਦੀ ਉਮਰ ਵਿੱਚ ਸਭ ਤੋਂ ਵੱਡਾ ਬਰੇਕ ਮਿਲਿਆ ਸੀ । ਫ਼ਿਲਮ ਹਾਵੜਾ ਬ੍ਰਿਜ ਵਿੱਚ ਕੰਮ ਕਰਕੇ ਉਹਨਾਂ ਦੀ ਪਹਿਚਾਣ ਬਣ ਗਈ ਸੀ । ਫ਼ਿਲਮ ਦੇ ਗਾਣੇ ‘ਮੇਰਾ ਨਾਮ ਚਿਨ ਚਿਨ’ ਨੇ ਉਹਨਾਂ ਨੂੰ ਸਭ ਦੀਆਂ ਨਜ਼ਰਾਂ ਵਿੱਚ ਲਿਆ ਦਿੱਤਾ ਸੀ ।

ਹੋਰ ਪੜ੍ਹੋ :

ਨਿਮਰਤ ਖਹਿਰਾ ਦਾ ‘ਗੁਲਾਬੀ ਰੰਗ’ ਗੀਤ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਅਦਾਕਾਰ ਰਿਤਿਕ ਰੌਸ਼ਨ ਨੇ ਫ਼ਿਲਮ ‘ਗੁਜ਼ਾਰਿਸ਼’ ਦੇ 10 ਸਾਲ ਪੂਰੇ ਹੋਣ ‘ਤੇ ਸਾਂਝਾ ਕੀਤਾ ਵੀਡੀਓ

helen

ਇਸ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਗਾਣੇ ਕੀਤੇ ਤੇ ਹੇਲੇਨ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਸੀ । ਪਰ ਹੇਲੇਨ ਦੀ ਨਿੱਜੀ ਜ਼ਿੰਦਗੀ ਵਿੱਚ ਹਮੇਸ਼ਾ ਉਤਰਾਅ ਚੜਾਅ ਰਹੇ । ਹੇਲੇਨ ਨੇ ਮਸ਼ਹੂਰ ਫ਼ਿਲਮ ਡਾਇਰੈਕਟਰ ਪੀਐੱਨ ਅਰੋੜਾ ਨਾਲ ਵਿਆਹ ਕੀਤਾ ਪਰ 16 ਸਾਲ ਬਾਅਦ ਦੋਹਾਂ ਨੇ ਤਲਾਕ ਲੈ ਲਿਆ ਸੀ । ਇਸ ਤੋਂ ਬਾਅਦ ਹੇਲੇਨ ਦੀ ਜ਼ਿੰਦਗੀ ਬਦਲ ਗਈ ਤੇ ਉਹ ਆਰਥਿਕ ਤੰਗੀ ਦਾ ਸਾਹਮਣਾ ਕਰਨ ਲੱਗੀ ।

helen

ਹੇਲੇਨ ਇਸ ਸਭ ਤੋਂ ਤੰਗ ਆ ਕੇ ਖੁਦਕੁਸ਼ੀ ਬਾਰੇ ਸੋਚਣ ਲੱਗੀ ਸੀ । ਇਸ ਦੌਰਾਨ ਸਲੀਮ ਖ਼ਾਨ ਨੇ ਹੇਲੇਨ ਦੀ ਜ਼ਿੰਦਗੀ ਵਿੱਚ ਦਸਤਕ ਦਿੱਤੀ । 1962 ਵਿੱਚ ਫ਼ਿਲਮ ‘ਕਾਬਿਲ ਖ਼ਾਨ’ ਦੀ ਸ਼ੂਟਿੰਗ ਦੌਰਾਨ ਦੋਹਾਂ ਦੀ ਮੁਲਾਕਾਤ ਹੋਈ ਸੀ ।

helen

ਇਸ ਦੌਰਾਨ ਹੇਲੇਨ ਨੇ ਸਲੀਮ ਖ਼ਾਨ ਨੂੰ ਆਪਣੀ ਹਰ ਪਰੇਸ਼ਾਨੀ ਦੱਸੀ । ਸਲੀਮ ਹੇਲੇਨ ਦੀ ਪਰੇਸ਼ਾਨੀ ਦੂਰ ਕਰਨਾ ਚਾਹੁੰਦੇ ਸਨ ਕਿਉਂਕਿ ਸਲੀਮ ਹੇਲੇਨ ਨੂੰ ਦਿਲੋਂ ਚਾਹੁੰਦੇ ਸਨ । ਸਲੀਮ ਖ਼ਾਨ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਪਰ ਸਲੀਮ ਨੇ ਹੇਲੇਨ ਨੂੰ ਆਪਣੀ ਜ਼ਿੰਦਗੀ ਵਿੱਚ ਉਹ ਥਾਂ ਦਿੱਤੀ ਜਿਹੜੇ ਕਿਸੇ ਹੋਰ ਲਈ ਨਹੀਂ ਸੀ ।

Related Post