ਜੌਨ ਅਬ੍ਰਾਹਮ ਦਾ ਅੱਜ ਹੈ ਜਨਮ ਦਿਨ, ਪਤਨੀ ਨਾਲ ਸੈਲੀਬ੍ਰੇਟ ਕੀਤਾ ਬਰਥਡੇ

By  Shaminder December 17th 2021 06:06 PM

ਜੌਨ ਅਬ੍ਰਾਹਮ (John Abraham) ਦਾ ਅੱਜ ਜਨਮ ਦਿਨ (Birthday) ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਅਦਾਕਾਰ ਦੀ ਪਤਨੀ ਦੇ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਜੌਨ ਆਪਣੀ ਪਤਨੀ ਦੇ ਨਾਲ ਦਿਖਾਈ ਦੇ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਦੋਵੇਂ ਪਤੀ ਪਤਨੀ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ । ਤਸਵੀਰਾਂ ‘ਚ ਦੋਵਾਂ ਦੇ ਪੈਟਸ ਵੀ ਨਜ਼ਰ ਆ ਰਹੇ ਹਨ । ਜੌਨ ਅਬ੍ਰਾਹਮ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਆ ਚੁੱਕੇ ਹਨ ।

John's Wife image From instagram

ਹੋਰ ਪੜ੍ਹੋ : ਜਸਬੀਰ ਜੱਸੀ ਨੇ ਸਾਂਝਾ ਕੀਤਾ ਆਪਣੀ ਬੀਬੀ ਜੀ ਦਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਦੇ ਨਾਲ ਹੀ ਫਿੱਟਨੈਸ ਫਰੀਕ ਜੌਨ ਆਪਣੀ ਬਿਹਤਰੀਨ ਲੁੱਕ ਅਤੇ ਬਾਡੀ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਨੂੰ ਬਾਈਕਸ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਅਤੇ ਉਨ੍ਹਾਂ ਦੇ ਕੋਲ ਬਾਈਕਸ ਦੀ ਲੰਮੀ ਚੌੜੀ ਕਲੈਕਸ਼ਨ ਹੈ । ਇਸ ਤੋਂ ਇਲਾਵਾ ਜੌਨ ਦੇ ਕੋਲ ਕਰੋੜਾਂ ਦੀ ਕੀਮਤ ਦਾ ਆਲੀਸ਼ਾਨ ਬੰਗਲਾ ਵੀ ਹੈ ।

John With Wife image From instagram

ਜੋ ਕਿ ਮੁੰਬਈ ਦੇ ਬੈਂਸ ਸਟੈਂਡ ਇਲਾਕੇ ‘ਚ ਸਥਿਤ ਹੈ । ਅਦਾਕਾਰ ਦਾ ਇਹ ਘਰ ਕਿਸੇ ਜੰਨਤ ਤੋਂ ਘੱਟ ਨਹੀਂ ਹੈ ।ਉਨ੍ਹਾਂ ਦਾ ਇਹ ਘਰ ਸਮੁੰਦਰ ਦੇ ਠੀਕ ਸਾਹਮਣੇ ਹੈ ਅਤੇ ਇਸ ਨੂੰ ਜੌਨ ਦੇ ਭਰਾ ਨੇ ਹੀ ਡਿਜ਼ਾਇਨ ਕੀਤਾ ਹੈ । ਜੌਨ ਦੇ ਇਸ ਘਰ ਤੋਂ ਅਰੇਬੀਅਨ ਸੀ ਦਾ ਬੇਹੱਦ ਸ਼ਾਨਦਾਰ ਨਜ਼ਾਰਾ ਦਿਖਾਈ ਦਿੰਦਾ ਹੈ । ਆਪਣੇ ਬਰਥਡੇ ਤੋਂ ਪਹਿਲਾਂ ਜੌਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਪੋਸਟਾਂ ਅਤੇ ਤਸਵੀਰਾਂ ਡਿਲੀਟ ਕਰ ਦਿੱਤੀਆਂ ਸਨ । ਪਰ ਇਸ ਬਾਰੇ ਜੌਨ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਨਹੀਂ ਸੀ ਦਿੱਤਾ ।

 

View this post on Instagram

 

A post shared by Viral Bhayani (@viralbhayani)

Related Post