ਬਾਲੀਵੁੱਡ ਅਦਾਕਾਰ ਸੰਜੇ ਦੱਤ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ

By  Shaminder July 29th 2021 11:21 AM -- Updated: July 29th 2021 11:47 AM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਦਾ ਅੱਜ ਜਨਮ ਦਿਨ ਹੈ ।29  ਜੁਲਾਈ 1959 ਨੂੰ ਸੰਜੇ ਦੱਤ ਦਾ ਜਨਮ ਸੁਨੀਲ ਦੱਤ ਅਤੇ ਨਰਗਿਸ ਦੇ ਘਰ ਹੋਇਆ ਸੀ । ਉਨ੍ਹਾਂ ਦੀ ਜ਼ਿੰਦਗੀ ‘ਚ ਕਈ ਉਤਰਾਅ ਚੜਾਅ ਆਏ । ਜਿਸ ਕਾਰਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਵੀ ਕਾਫੀ ਉਥਲ ਪੁਥਲ ਰਹੀ । ਸੰਜੇ ਦੱਤ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫ਼ਿਲਮ ਰੌਕੀ ਦੇ ਨਾਲ ਕੀਤੀ ਸੀ ।

sanjay-dutt Image From Instagram

ਹੋਰ ਪੜ੍ਹੋ : ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਅੱਜ ਦਾ ਸੁਪਰ ਸਟਾਰ, ਦੱਸੋ ਭਲਾ ਕੌਣ 

sanjay dutt Image From Instagram

ਪਰ ਫ਼ਿਲਮ ‘ਚ ਡੈਬਿਊ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ । 1993  ‘ਚ ਉਨ੍ਹਾਂ ‘ਤ ਮੁੰਬਈ ਦੇ ਬੰਬ ਧਮਾਕਿਆਂ ਦੌਰਾਨ  ਉਨ੍ਹਾਂ ਹਥਿਆਰ ਰੱਖਣ ਦਾ ਇਲਜ਼ਾਮ ਲੱਗਿਆ ਸੀ । ਅਦਾਕਾਰ 19ਮਹੀਨਿਆਂ ਤੱਕ ਜੇਲ੍ਹ ‘ਚ ਰਿਹਾ ਸੀ । ਜਿਸ ਤੋਂ ਬਾਅਦ  20  ਸਾਲ ਤੱਕ ਅਦਾਲਤਾਂ ਦੇ ਚੱਕਰ ਕੱਟੇ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ।

Sanjay Dutt And Manyata Dutt Image From Instagram

ਸੰਜੇ ਦੱਤ ਨੂੰ ਬੀਤੇ ਸਾਲ ਸਾਹ ‘ਚ ਤਕਲੀਫ ਹੋਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਮੈਡੀਕਲ ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਉਨ੍ਹਾਂ ਨੂੰ ਲੰਗਸ ਕੈਂਸਰ ਹੈ । ਜਿਸ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ‘ਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲੀ ਸੀ ।ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹਨ ਅਤੇ ਆਪਣੇ ਦੋ ਬੱਚਿਆਂ ਦੇ ਨਾਲ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ ।

 

Related Post