ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਅੱਜ ਦਾ ਸੁਪਰ ਸਟਾਰ, ਦੱਸੋ ਭਲਾ ਕੌਣ

written by Rupinder Kaler | July 29, 2021

ਰਿਤਿਕ ਰੋਸ਼ਨ ਦੇ ਬਚਪਨ ਦੀ ਇੱਕ ਵੀਡੀਓ ਏਨੀਂ ਦਿਨੀਂ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ 1986 ਵਿੱਚ ਆਈ ਫਿਲਮ 'ਭਗਵਾਨ ਦਾਦਾ' ਦੀ ਹੈ । ਇਸ ਫ਼ਿਲਮ ਤੋਂ ਹੀ ਰਿਤਿਕ ਨੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਤਿਕ ਰੋਸ਼ਨ ਦੀ ਇਸ ਫਿਲਮ ਵਿੱਚ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਅਤੇ ਉਨ੍ਹਾਂ ਦੇ ਪਿਤਾ ਰਾਕੇਸ਼ ਰੋਸ਼ਨ ਵੀ ਸਨ।

Pic Courtesy: Instagram

ਹੋਰ ਪੜ੍ਹੋ :

ਸ਼ੈਰੀ ਮਾਨ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈ

image of hritik roshan pic Pic Courtesy: Instagram

ਰਿਤਿਕ ਰੋਸ਼ਨ ਦੀ ਵੀਡੀਓ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਹ ਬਚਪਨ ਤੋਂ ਹੀ ਅਦਾਕਾਰੀ ਦਾ ਮਾਹਿਰ ਸੀ । ਰਿਤਿਕ ਰੋਸ਼ਨ ਨੂੰ ਬਚਪਨ ਤੋਂ ਹੀ  ਡਾਂਸ ਦਾ ਸ਼ੌਕ ਸੀ। ਉਨ੍ਹਾਂ ਨੇ ਫਿਲਮ 'ਕਹੋ ਨਾ ਪਿਆਰ ਹੈ' ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

hritik roshan with sujain Pic Courtesy: Instagram

ਰਿਤਿਕ ਰੋਸ਼ਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਅਗਲੀ ਫਿਲਮ 'ਫਾਈਟਰ' ਦਾ ਐਲਾਨ ਕੀਤਾ ਸੀ, ਜਿਸ ਵਿੱਚ ਉਸ ਨਾਲ ਦੀਪਿਕਾ ਪਾਦੁਕੋਣ ਨਾਲ ਹੋਵੇਗੀ। ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਕ੍ਰਿਸ-4 ਲਾਈਨਅਪ ਹੈ ।

You may also like