Bappi Lahiri Death: ਅੱਜ ਹੋਵੇਗਾ ਦਿੱਗਜ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੰਤਿਮ ਸਸਕਾਰ

By  Pushp Raj February 17th 2022 09:56 AM -- Updated: February 17th 2022 10:33 AM

ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਬੱਪੀ ਲਹਿਰੀ 69 ਸਾਲਾਂ ਦੇ ਸਨ ਤੇ ਉਹ ਉਮਰ ਸਬੰਧੀ ਬਿਮਾਰੀਆਂ ਤੋਂ ਪੀੜਤ ਸਨ ਤੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਅੱਜ ਸਵੇਰੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਮੀਡੀਆ ਰਿਪੋਰਟਸ ਦੀ ਜਾਣਕਾਰੀ ਦੇ ਮੁਤਾਬਕ ਬੱਪੀ ਦਾ ਸਸਕਾਰ 17 ਫਰਵਰੀ ਨੂੰ ਕੀਤੇ ਜਾਣ ਪਿੱਛੇ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਬੇਟੇ ਦੇ ਆਉਣ 'ਤੇ ਹੀ ਬੱਪੀ ਲਹਿਰੀ ਜੀ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Bappi Lahiri image from intagram

ਇਸ ਦੇ ਲਈ ਉਨ੍ਹਾਂ ਦੇ ਪਰਿਵਾਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਕਿਹਾ, " ਇਹ ਸਾਡੇ ਲਈ ਬਹੁਤ ਹੀ ਦੁਖਦ ਸਮਾਂ ਹੈ। ਸਾਡੇ ਪਿਆਰੇ ਬੱਪੀ ਸਾਨੂੰ ਹਮੇਸ਼ਾ ਲਈ ਛੱਡ ਕੇ ਚੱਲੇ ਗਏ। ਉਹ ਬੇਟੇ ਬੱਪਾ ਲਹਿਰੀ ਦੇ ਲੌਸ ਏਜੰਲ ਤੋਂ ਪਰਤਣ ਦਾ ਇੰਤਜ਼ਾਰ ਕਰ ਰਹੇ ਹਾਂ। ਬੱਪਾ ਦੇ ਆਉਂਦੇ ਮਗਰੋਂ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਅਸੀਂ ਉਨ੍ਹਾਂ ਦੀ ਆਤਮਾ ਦੇ ਲਈ ਪਿਆਰ ਤੇ ਅਸ਼ੀਰਵਾਦ ਮੰਗ ਰਹੇ ਹਾਂ। "

ਬੱਪੀ ਲਹਿਰੀ ਨੂੰ ਦੀ ਤਬੀਅਤ ਖ਼ਰਾਬ ਹੋਣ ਦੇ ਚੱਲਦੇ ਉਨ੍ਹਾਂ ਨੂੰ ਪਿਛਲੇ ਮਹੀਨੇ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸੋਮਵਾਰ ਨੂੰ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ ਨੂੰ ਮੁੜ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।

ਹੋਰ ਪੜ੍ਹੋ : ਬਾਲੀਵੁੱਡ ਦੇ ਗੋਲਡਨ ਮੈਨ ਬੱਪੀ ਲਹਿਰੀ ਦੇ ਹਿੱਟ 'ਉ ਲਾਲਾ' ਤੋਂ 'ਤੂਨੇ ਮਾਰੀ ਐਂਟਰੀ ' ਤੱਕ ਵੇਖੋ ਟੌਪ 10 ਰੋਮੈਂਟਿਕ ਤੇ ਡਿਸਕੋਂ ਗੀਤਾਂ ਦੀ ਲਿਸਟ

ਹਸਪਤਾਲ ਦੇ ਡਾਇਰੈਕਟਰ ਡਾ. ਦੀਪਕ ਨਮਜੋਸ਼ੀ ਨੇ ਦੱਸਿਆ ਕਿ “ਬੱਪੀ ਲਹਿਰੀ ਔਬਸਟਰਕਟਿਵ ਸਲੀਪ ਐਪਨੀਆ (ਓਐਸਏ) ਅਤੇ ਵਾਰ-ਵਾਰ ਛਾਤੀ ਵਿੱਚ ਇਨਫੈਕਸ਼ਨ ਤੋਂ ਪੀੜਤ ਸਨ। ਇਸ ਕਾਰਨ ਉਹ 29 ਦਿਨਾਂ ਤੋਂ ਕ੍ਰੀਟੀਕੇਅਰ ਹਸਪਤਾਲ, ਜੁਹੂ ਵਿੱਚ ਦਾਖਲ ਸਨ। ਉਹ ਠੀਕ ਹੋ ਗਏ ਸਨ। ਉਨ੍ਹਾਂ ਨੂੰ 14 ਫਰਵਰੀ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ,ਪਰ ਘਰ 'ਚ ਇ$ਕ ਦਿਨ ਬਾਅਦ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਕ੍ਰਿਟੀਕੇਅਰ ਹਸਪਤਾਲ ਲਿਆਂਦਾ ਗਿਆ ਅਤੇ ਸਵੇਰੇ 11.45 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਉਹ ਕੋਵਿਡ ਇਨਫੈਕਸ਼ਨ ਤੋਂ ਪੀੜਤ ਹੋ ਗਏ ਸੀ।

 

View this post on Instagram

 

A post shared by Bappi Lahiri (@bappilahiri_official_)

Related Post