ਟੋਕੀਓ ਓਲੰਪਿਕਸ: ਬਦਲ ਸਕਦਾ ਹੈ ਮੀਰਾਬਾਈ ਚਾਨੂ ਦਾ ਚਾਂਦੀ ਦਾ ਮੈਡਲ ਸੋਨੇ ਦੇ ਤਮਗੇ ‘ਚ !

By  Lajwinder kaur July 27th 2021 03:53 PM

ਟੋਕੀਓ ਓਲੰਪਿਕਸ ਵਿੱਚ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਜੇਤੂ ਸ਼ੁਰੂਆਤ ਕੀਤੀ ਅਤੇ ਪਹਿਲਾ ਤਮਗਾ ਦੇਸ਼ ਦੀ ਝੋਲੀ ਪਾਇਆ। ਵੇਟਲਿਫਟਿੰਗ ‘ਚ ਚਾਨੂ ਨੇ ਸਿਲਵਰ ਮੈਡਲ ਹਾਸਿਲ ਕੀਤਾ। ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਪੂਰੇ ਦੇਸ਼ ਨੇ ਵਧਾਈਆਂ ਦਿੱਤੀਆਂ। ਪਰ ਵਧਾਈਆਂ ਦਾ ਸਿਲਸਿਲਾ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਸਕਦਾ ਹੈ ਜੇ ਮੀਰਾਬਾਈ ਚਾਨੂ ਹੀ ਗੋਲਡ ਮੈਡਲ ਲੈ ਆਵੇ।

inside image of mirabai chnu image source- instagram

ਹੋਰ ਪੜ੍ਹੋ : ਐਕਟਰ ਕਰਤਾਰ ਚੀਮਾ ਹਸੀਨ ਵਾਦੀਆਂ ‘ਚ ਵੀ ਕਰ ਰਹੇ ਨੇ ਖੂਬ ਕਸਰਤ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਹੀਰੋ ਦਾ ਇਹ ਅੰਦਾਜ਼, ਦੇਖੋ ਵੀਡੀਓ

ਹੋਰ ਪੜ੍ਹੋ : ਏ.ਐੱਸ. ਕੰਗ ਦੀਆਂ ਬੋਲੀਆਂ ‘ਤੇ ਸ਼ਿੰਦਾ ਨੇ ਪਾਇਆ ਗਿੱਧਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਿੱਪੀ ਗਰੇਵਾਲ ਦਾ ਆਪਣੇ ਪੁੱਤਰਾਂ ਦੇ ਨਾਲ ਬਣਾਇਆ ਇਹ ਮਜ਼ੇਦਾਰ ਵੀਡੀਓ

mirabai chanu image image source- instagram

ਦੱਸ ਦਈਏ ਕਿ ਓਲੰਪਿਕ ਦੇ ਵੇਟਲਿਫਟਿੰਗ ਈਵੈਂਟ ਦੇ 49 ਕਿਲੋਗ੍ਰਾਮ ਭਾਰ ਵਰਗ ‘ਚ ਭਾਰਤ ਦੀ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚਿਆ ਪਰ ਉਨ੍ਹਾਂ ਦਾ ਇਹ ਚਾਂਦੀ ਦਾ ਤਮਗਾ ਹੁਣ ਗੋਲਡ ਮੈਡਲ ਭਾਵ ਸੋਨ ਤਮਗੇ ਵਿੱਚ ਵੀ ਬਦਲ ਸਕਦਾ ਹੈ।

tokyo 2020 mirabai channu image source- instagram

ਓਲੰਪਿਕ ਪ੍ਰਬੰਧਕਾਂ ਵਲੋਂ ਚੀਨ ਦੀ ਹੋਊ ਜਿਹੁਈ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਡੋਪ ਟੈਸਟ ਦੁਬਾਰਾ ਕਰਵਾਏ। ਜੇ ਚੀਨ ਦੀ ਖਿਡਾਰੀ ਡੋਪ ਟੈਸਟ ‘ਚ ਅਸਫਲ ਰਹਿੰਦੀ ਹੈ ਤਾਂ ਭਾਰਤ ਦੀ ਮੀਰਾਬਾਈ ਚਾਨੂ ਨੂੰ ਸੋਨੇ ਦੇ ਤਮਗੇ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।

Related Post