ਐਕਟਰ ਕਰਤਾਰ ਚੀਮਾ ਹਸੀਨ ਵਾਦੀਆਂ ‘ਚ ਵੀ ਕਰ ਰਹੇ ਨੇ ਖੂਬ ਕਸਰਤ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਹੀਰੋ ਦਾ ਇਹ ਅੰਦਾਜ਼, ਦੇਖੋ ਵੀਡੀਓ
ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਕਰਤਾਰ ਚੀਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਮਜ਼ੇਦਾਰ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਕਸਰਤ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ।
image source- instagram
ਹੋਰ ਪੜ੍ਹੋ : ਅਦਾਕਾਰਾ ਨੇਹਾ ਧੂਪੀਆ ਨੇ ਕਾਰਗਿਲ ਵਿਜੈ ਦਿਵਸ ਦੇ ਖ਼ਾਸ ਮੌਕੇ ‘ਤੇ ਫੌਜੀ ਜਵਾਨਾਂ ਨੂੰ ਸਲਾਮ ਕਰਦੇ ਹੋਏ ਸਾਂਝਾ ਕੀਤਾ ਇਹ ਖ਼ਾਸ ਵੀਡੀਓਹੋਰ ਪੜ੍ਹੋ : ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਗਾਇਕ ਗੁਰੂ ਰੰਧਾਵਾ ਦਾ ਇਹ ਵੀਡੀਓ, ਫ਼ਿਲਮ ‘ਵੀਰ-ਜ਼ਾਰਾ’ ਦਾ ਇਹ ਗੀਤ ਗਾ ਕੇ ਬੰਨਿਆ ਰੰਗ, ਦੇਖੋ ਵੀਡੀਓ
ਇਸ ਵੀਡੀਓ 'ਚ ਦੇਖ ਸਕਦੇ ਹੋ ਪਹਾੜਾਂ 'ਚ ਬਣੇ ਹੋਏ ਰਾਹ ਉੱਤੇ ਕਸਰਤ ਕਰ ਰਹੇ ਨੇ। ਜਿੱਥੇ ਉਹ ਕਸਰਤ ਕਰ ਰਹੇ ਨੇ, ਉੱਥੋ ਲਾਗੇ ਹੀ ਪਾਣੀ ਵੱਗ ਰਿਹਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਗਾਇਕ ਤਰਸੇਮ ਜੱਸੜ ਦੇ ਗੀਤ ਹੈਪੀਨੈੱਸ ਦੇ ਨਾਲ ਆਪਲੋਡ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਕਰਤਾਰ ਚੀਮਾ ਦੀ ਤਾਰੀਫ ਕਰ ਰਹੇ ਨੇ।
image source- instagram
ਜੇ ਗੱਲ ਕਰੀਏ ਐਕਟਰ ਕਰਤਾਰ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਸਰਗਰਮ ਨੇ । ਪੰਜਾਬੀ ਮਾਡਲ ਤੇ ਅਦਾਕਾਰ ਕਰਤਾਰ ਚੀਮਾ ਜੋ ਕੇ ਪੰਜਾਬੀ ਇੰਡਸਟਰੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ । ਅਖੀਰਲੀ ਵਾਰ ਉਹ ‘ਸਿਕੰਦਰ 2’ ਵਰਗੀ ਸਪੁਰ ਹਿੱਟ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ । ਸੁਨੱਖੀ ਦਿੱਖ ਤੇ ਡੀਲ ਡੌਲ ਵਾਲੇ ਕਰਤਾਰ ਚੀਮਾ ਨੇ ਫ਼ਿਲਮਾਂ ਦੇ ਨਾਲ ਨਾਲ ਪੀਟੀਸੀ ਦੇ ਸ਼ੋਅ ‘ਮਿਸਟਰ ਪੰਜਾਬ’ ਵਿਚ ਜੱਜ ਦੀ ਭੂਮਿਕਾ ਅਦਾ ਕਰ ਚੁੱਕੇ ਹਨ। ਆਉਣ ਵਾਲੇ ਸਮੇਂ ‘ਚ ਉਹ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
View this post on Instagram