ਹਰੀਸ਼ ਵਰਮਾ ਤੇ ਸਵੀਤਾਜ ਬਰਾੜ ਦੀ ਫ਼ਿਲਮ ‘Tere Layi’ ਦਾ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur November 15th 2022 06:38 PM -- Updated: November 15th 2022 06:39 PM

‘Tere Layi’  Trailer : ਲਓ ਜੀ ਇੱਕ ਹੋਰ ਪੰਜਾਬੀ ਫ਼ਿਲਮ ਵੱਡੇ ਪਰਦੇ ਉੱਤੇ ਰਿਲੀਜ਼ ਹੋਣ ਲਈ ਤਿਆਰ ਹੈ। ਹਰੀਸ਼ ਵਰਮਾ ਤੇ ਸਵੀਤਾਜ ਬਰਾੜ ਦੀ ਫ਼ਿਲਮ ‘ਤੇਰੇ ਲਈ’ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਅੱਜ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਲਵ ਸਟੋਰੀ ਵਾਲੀ ਇਹ ਫ਼ਿਲਮ 9 ਦਸੰਬਰ ਨੂੰ ਦਰਸ਼ਕਾਂ ਦੇ ਸਨਮੁੱਖ ਹੋਵੇਗੀ।

ਹੋਰ ਪੜ੍ਹੋ : ਵੈਡਿੰਗ ਐਨੀਵਰਸਰੀ ‘ਤੇ ਰਣਵੀਰ ਨੇ ਦਿੱਤਾ ਦੀਪਿਕਾ ਨੂੰ ਸਰਪ੍ਰਾਈਜ਼, ਚਾਕਲੇਟ ਤੇ ਫੁੱਲ ਲੈ ਕੇ ਪਹੁੰਚੇ ਦਫਤਰ, ਦੇਖੋ ਤਸਵੀਰਾਂ

inside image of tere layi image source: youtube

ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਹ ਦੋ ਪਿਆਰ ਕਰਨ ਵਾਲਿਆਂ ਦੇ ਆਲੇ ਦੁਆਲੇ ਘੁੰਮਦਾ ਹੈ। ਹਰੀਸ਼ ਵਰਮਾ ਅਤੇ ਸਵੀਤਾਜ ਬਰਾੜ ਜੋ ਕਿ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਟ੍ਰੇਲਰ ਵਿੱਚ ਪਿਆਰ, ਇਨਕਾਰ ਤੇ ਜੁਦਾਈ ਤੋਂ ਇਲਾਵਾ ਇਮੋਸ਼ਨਲ ਡਰਾਮਾ ਵੀ ਦੇਖਣ ਨੂੰ ਮਿਲ ਰਿਹਾ ਹੈ। ਹੁਣ ਦੇਖਣ ਹੋਵੇਗਾ ਕੀ ਫ਼ਿਲਮ ਵਿੱਚ ਹਰੀਸ਼ ਵਰਮਾ ਤੇ ਸਵੀਤਾਜ ਬਰਾੜ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਵਾ ਪਾਉਂਦੇ ਨੇ ਜਾਂ ਨਹੀਂ। ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ।

tere layi movie trailer released image source: youtube

ਇਸ ਫ਼ਿਲਮ ‘ਚ ਨਿਰਦੇਸ਼ਕ ਅਮਿਤ ਪਰਸ਼ੇਰ ਨੇ ਕੀਤਾ ਹੈ ਅਤੇ ਲੇਖਕ ਧੀਰਜ ਅਰੋੜਾ ਨੇ ਕੀਤਾ ਹੈ। ਇਸ ਤੋਂ ਇਲਾਵਾ, ਅੰਮ੍ਰਿਤ ਅੰਬੀ, ਨਿਰਮਲ ਰਿਸ਼ੀ, ਭੂਮਿਕਾ ਸ਼ਰਮਾ, ਅੰਮ੍ਰਿਤ ਅੰਬੀ, ਜਰਨੈਲ ਸਿੰਘ, ਸੀਮਾ ਕੌਸ਼ਲ, ਨਿਸ਼ਾ ਬਾਨੋ, ਸੁਖਵਿੰਦਰ ਰਾਜ, ਰਾਜ ਧਾਲੀਵਾਲ, ਸੁਖਬੀਰ ਬਾਠ, ਸੁਰਿੰਦਰ ਸਿੰਘ, ਮਨਪ੍ਰੀਤ ਡੌਲੀ, ਸੁਖਪ੍ਰੀਤ ਕੌਰ ਵਰਗੇ ਕਲਾਕਾਰ ਇਸ ਫ਼ਿਲਮ ਵਿੱਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

tere layi movie trailer image source: youtube

Related Post