ਬਾਲੀਵੁੱਡ ਸਟਾਰ ਰਣਵੀਰ ਸਿੰਘ ਗਾਇਕ ਕਰਣ ਔਜਲਾ ਨੂੰ ਕਰਦੇ ਹਨ ਫਾਲੋ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਸਿੱਧੂ ਮੂਸੇਵਾਲਾ, ਦਿਲਜੀਤ ਦੋਸਾਂਝ, ਸੋਨਮ ਬਾਜਵਾ ਸਣੇ ਕਈ ਕਲਾਕਾਰਾਂ ਨੂੰ ਫਾਲੋ ਕਰਦੇ ਹਨ । ਪਰ ਹੁਣ ਉਨ੍ਹਾਂ ਦੀ ਇਸ ਲਿਸਟ ‘ਚ ਇੱਕ ਹੋਰ ਨਾਮ ਸ਼ਾਮਿਲ ਹੋ ਗਿਆ ਹੈ ।ਜੀ ਹਾਂ ਹੁਣ ਰਣਵੀਰ ਸਿੰਘ ਗਾਇਕ ਕਰਣ ਔਜਲਾ ਨੂੰ ਫਾਲੋ ਕਰਨ ਲੱਗ ਪਏ ਹਨ ।
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Ranveer Singh) ਸਿੱਧੂ ਮੂਸੇਵਾਲਾ, ਦਿਲਜੀਤ ਦੋਸਾਂਝ, ਸੋਨਮ ਬਾਜਵਾ ਸਣੇ ਕਈ ਕਲਾਕਾਰਾਂ ਨੂੰ ਫਾਲੋ ਕਰਦੇ ਹਨ । ਪਰ ਹੁਣ ਉਨ੍ਹਾਂ ਦੀ ਇਸ ਲਿਸਟ ‘ਚ ਇੱਕ ਹੋਰ ਨਾਮ ਸ਼ਾਮਿਲ ਹੋ ਗਿਆ ਹੈ ।ਜੀ ਹਾਂ ਹੁਣ ਰਣਵੀਰ ਸਿੰਘ ਗਾਇਕ ਕਰਣ ਔਜਲਾ ਨੂੰ ਫਾਲੋ ਕਰਨ ਲੱਗ ਪਏ ਹਨ ।

ਹੋਰ ਪੜ੍ਹੋ : ਬਿੰਨੂ ਢਿੱਲੋਂ ਦੇ ਭਤੀਜੇ ਨੇ Air Pistol ‘ਚ ਜਿੱਤਿਆ ਬ੍ਰੋਂਜ਼ ਮੈਂਡਲ ਅਦਾਕਾਰ ਨੇ ਦਿੱਤੀ ਵਧਾਈ
ਰਣਵੀਰ ਸਿੰਘ ਪੰਜਾਬੀ ਗੀਤਾਂ ‘ਤੇ ਅਕਸਰ ਕਰਦੇ ਹਨ ਡਾਂਸ
ਰਣਵੀਰ ਸਿੰਘ ਨੂੰ ਤੁਸੀਂ ਅਕਸਰ ਪੰਜਾਬੀ ਗੀਤਾਂ ‘ਤੇ ਨੱਚਦੇ ਵੇਖਿਆ ਹੋਣਾ ਹੈ । ਪੰਜਾਬੀ ਗੀਤ ਉਨ੍ਹਾਂ ਨੂੰ ਸੁਣਨਾ ਬਹੁਤ ਜ਼ਿਆਦਾ ਪਸੰਦ ਹੈ, ਇਸ ਤੋਂ ਇਲਾਵਾ ਉਹ ਅਕਸਰ ਪੰਜਾਬੀ ਗੀਤਾਂ ‘ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆਉਂਦੇ ਹਨ ।ਬੀਤੇ ਦਿਨੀਂ ਵੀ ਹਾਰਡੀ ਸੰਧੂ ਦੇ ਨਾਲ ਅਦਾਕਾਰ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ।
-(1280-×-720px)-(720-×-1280px)-(1280-×-720px)-(720-×-1280px)-(1280-×-720px)-(720-×-1280px)-(1280-×-720px)-(1)_1f7261d8471834a5c50c8a5865d7b9d0_1280X720.webp)
ਜਿਸ ‘ਚ ਉਹ ਹਾਰਡੀ ਦੇ ਨਾਲ ਡਾਂਸ ਸਟੈਪਸ ਕਰਦੇ ਹੋਏ ਦਿਖਾਈ ਦਿੱਤੇ ਸਨ ।ਰਣਵੀਰ ਸਿੰਘ ਦੇ ਨਾਲ ਹਾਰਡੀ ਸੰਧੂ ਅਤੇ ਐਮੀ ਵਿਰਕ ਦੇ ਨਾਲ ਫ਼ਿਲਮ 83 ‘ਚ ਵੀ ਕੰਮ ਕੀਤਾ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦੀਪਿਕਾ ਪਾਦੂਕੋਣ ਵੀ ਨਜ਼ਰ ਆਏ ਸਨ ।

ਰਣਵੀਰ ਸਿੰਘ ਨੇ ਕਪਿਲ ਦੇਵ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਸ ‘ਚ ਪਦਮਾਵਤ, ਰਾਮਲੀਲਾ, ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ, ਬਾਜੀਰਾਵ ਮਸਤਾਨੀ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।