ਬਿੰਨੂ ਢਿੱਲੋਂ ਦੇ ਭਤੀਜੇ ਨੇ Air Pistol ‘ਚ ਜਿੱਤਿਆ ਬ੍ਰੋਂਜ਼ ਮੈਂਡਲ ਅਦਾਕਾਰ ਨੇ ਦਿੱਤੀ ਵਧਾਈ

ਅਦਾਕਾਰ ਬਿੰਨੂ ਢਿੱਲੋਂ ਨੇ ਆਪਣੇ ਭਤੀਜੇ ਅਰਜੁਨ ਸਿੰਘ ਚੀਮਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਹੈ ।

Written by  Shaminder   |  August 18th 2023 12:15 PM  |  Updated: August 18th 2023 12:15 PM

ਬਿੰਨੂ ਢਿੱਲੋਂ ਦੇ ਭਤੀਜੇ ਨੇ Air Pistol ‘ਚ ਜਿੱਤਿਆ ਬ੍ਰੋਂਜ਼ ਮੈਂਡਲ ਅਦਾਕਾਰ ਨੇ ਦਿੱਤੀ ਵਧਾਈ

ਭਾਰਤੀ ਨਿਸ਼ਾਨੇਬਾਜ਼ ਟੀਮ ਨੇ ਪੂਰੇ ਭਾਰਤ ਦਾ ਮਾਣ ਵਧਾਇਆ ਹੈ । ਭਾਰਤੀ ਟੀਮ ਨੇ ਵੀਰਵਾਰ ਨੂੰ ਹੋਏ ਮੁਕਾਬਲੇ ‘ਚ ਅਜ਼ਰਬਾਈਜਾਨ ਦੇ ਬਾਕੂ ‘ਚ ਹੋਈ ਵਿਸ਼ਵ ਚੈਂਪੀਅਨਸ਼ਿਪ (Air Pistol)  ‘ਚ ਪੁਰਸ਼ਾਂ ਦੀ ਟੀਮ ਸ਼ਿਵਾ ਨਰਵਾਲ, ਸਰਬਜੋਤ ਸਿੰਘ ਅਤੇ ਅਰਜੁਨ ਸਿੰਘ ਚੀਮਾ (Arjun Cheema)ਨੇ ਚੀਨ ਅਤੇ ਜਰਮਨੀ ਨੂੰ ਪਛਾੜ ਕੇ ਮੈਡਲ ਹਾਸਲ ਕੀਤਾ ਹੈ ।ਅਰਜੁਨ ਸਿੰਘ ਚੀਮਾ ਨੇ ਵੀ ਬ੍ਰੋਂਜ਼ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ।

ਹੋਰ ਪੜ੍ਹੋ  :  ਨੀਰੂ ਬਾਜਵਾ ਦੀ ਫ਼ਿਲਮ ‘ਬੂਹੇ ਬਾਰੀਆਂ’ ਦਾ ਟ੍ਰੇਲਰ ਰਿਲੀਜ਼, ਔਰਤਾਂ ਦਾ ਦਿਖਿਆ ਦਮਦਾਰ ਕਿਰਦਾਰ

ਅਦਾਕਾਰ ਬਿੰਨੂ ਢਿੱਲੋਂ (Binnu Dhillon) ਨੇ ਆਪਣੇ ਭਤੀਜੇ ਅਰਜੁਨ ਸਿੰਘ ਚੀਮਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਹੈ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਬਿੰਨੂ ਢਿੱਲੋਂ ਨੇ ਲਿਖਿਆ ‘ਬਹੁਤ ਬਹੁਤ ਵਧਾਈ ਹੋਵੇ ਮੇਰੇ ਪਿਆਰੇ ਭਤੀਜੇ ਅਰਜੁਨ ਸਿੰਘ ਚੀਮਾ, ਜਿਸ ਨੇ ਬ੍ਰੌਂਜ ਮੈਡਲ ਜਿੱਤ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ।

ਬਿੰਨੂ ਢਿੱਲੋਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਦੇ ਭਤੀਜੇ ਦੀ ਇਸ ਪ੍ਰਾਪਤੀ ਦੇ ਲਈ ਵਧਾਈ ਦਿੱਤੀ ਜਾ ਰਹੀ ਹੈ ।

 

ਬਿੰਨੂ ਢਿੱਲੋਂ ਹਨ ਫ਼ਿਲਮਾਂ ‘ਚ ਸਰਗਰਮ 

ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਲਦ ਹੀ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਮੌਜਾਂ ਹੀ ਮੌਜਾਂ’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਉਨ੍ਹਾਂ ਤੋਂ ਬਗੈਰ ਕੋਈ ਵੀ ਫ਼ਿਲਮ ਅਧੂਰੀ ਜਾਪਦੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network