ਨੀਰੂ ਬਾਜਵਾ ਦੀ ਫ਼ਿਲਮ ‘ਬੂਹੇ ਬਾਰੀਆਂ’ ਦਾ ਟ੍ਰੇਲਰ ਰਿਲੀਜ਼, ਔਰਤਾਂ ਦਾ ਦਿਖਿਆ ਦਮਦਾਰ ਕਿਰਦਾਰ

ਨੀਰੂ ਬਾਜਵਾ ਦੀ ਫ਼ਿਲਮ ‘ਬੂਹੇ ਬਾਰੀਆਂ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਔਰਤਾਂ ਦੇ ਦਮਦਾਰ ਕਿਰਦਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਫ਼ਿਲਮ ਦੇ ਸਾਢੇ ਕੁ ਤਿੰਨ ਮਿੰਟ ਦੇ ਇਸ ਟ੍ਰੇਲਰ ‘ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਮਰਦ ਪ੍ਰਧਾਨ ਸਮਾਜ ‘ਚ ਔਰਤਾਂ ਦੇ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ । ਪਰ ਜਦੋਂ ਔਰਤ ਆਪਣੀ ਆਈ ‘ਤੇ ਆ ਜਾਂਦੀ ਹੈ ਤਾਂ ਵੱਡਿਆਂ ਵੱਡਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ।

Written by  Shaminder   |  August 18th 2023 11:06 AM  |  Updated: August 18th 2023 11:06 AM

ਨੀਰੂ ਬਾਜਵਾ ਦੀ ਫ਼ਿਲਮ ‘ਬੂਹੇ ਬਾਰੀਆਂ’ ਦਾ ਟ੍ਰੇਲਰ ਰਿਲੀਜ਼, ਔਰਤਾਂ ਦਾ ਦਿਖਿਆ ਦਮਦਾਰ ਕਿਰਦਾਰ

ਨੀਰੂ ਬਾਜਵਾ (Neeru Bajwa)ਦੀ ਫ਼ਿਲਮ ‘ਬੂਹੇ ਬਾਰੀਆਂ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਔਰਤਾਂ ਦੇ ਦਮਦਾਰ ਕਿਰਦਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਫ਼ਿਲਮ ਦੇ ਸਾਢੇ ਕੁ ਤਿੰਨ ਮਿੰਟ ਦੇ ਇਸ ਟ੍ਰੇਲਰ ‘ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਮਰਦ ਪ੍ਰਧਾਨ ਸਮਾਜ ‘ਚ ਔਰਤਾਂ ਦੇ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ । ਪਰ ਜਦੋਂ ਔਰਤ ਆਪਣੀ ਆਈ ‘ਤੇ ਆ ਜਾਂਦੀ ਹੈ ਤਾਂ ਵੱਡਿਆਂ ਵੱਡਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ।

ਹੋਰ ਪੜ੍ਹੋ   :  ਦਲੇਰ ਮਹਿੰਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਨਾਲ ਜੁੜੀਆਂ ਖ਼ਾਸ ਗੱਲਾਂ

ਇਸ ਫ਼ਿਲਮ ਦੇ ਟ੍ਰੇਲਰ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਫ਼ਿਲਮ ਕਾਫੀ ਦਿਲਚਸਪ ਹੋਣ ਵਾਲੀ ਹੈ ਅਤੇ ਫ਼ਿਲਮ ਦੇ ਦਮਦਾਰ ਕਿਰਦਾਰਾਂ ‘ਚ ਨੀਰੂ ਬਾਜਵਾ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਜਤਿੰਦਰ ਕੌਰ ਸਣੇ ਪਾਲੀਵੁੱਡ ਇੰਡਸਟਰੀ ਦੀਆਂ ਕਈ ਨਾਮਵਰ ਹਸਤੀਆਂ ਨਜ਼ਰ ਆਉਣਗੀਆਂ ।

ਫ਼ਿਲਮ ‘ਚ ਨੀਰੂ ਬਾਜਵਾ ਪੁਲਿਸ ਵਾਲੀ ਦੇ ਕਿਰਦਾਰ ‘ਚ ਦਿਖਾਈ ਦੇਵੇਗੀ ਜੋ ਕਿ ਇਨ੍ਹਾਂ ਔਰਤਾਂ ਨੂੰ ਸਮਾਜ ‘ਚ ਦਮਦਾਰ ਬਣਨ ਦੇ ਲਈ ਹੱਲਾਸ਼ੇਰੀ ਦਿੰਦੀ ਨਜ਼ਰ ਆਏਗੀ । 

ਇਸ ਤੋਂ ਪਹਿਲਾਂ ਨੀਰੂ ਬਾਜਵਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਕਲੀ ਜੋਟਾ, ਚੱਲ ਜਿੰਦੀਏ, ਛੜਾ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਫ਼ਿਲਮ ਨੂੰ ਲੈ ਕੇ ਨੀਰੂ ਬਾਜਵਾ ਦੇ ਫੈਨਸ ਵੀ ਬਹੁਤ ਐਕਸਾਈਟਿਡ ਹਨ । 

   

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network