Karan Aujla: ਵਿਵਾਦਾਂ 'ਚ ਨਾਂ ਆਉਣ ਮਗਰੋਂ ਕਰਨ ਔਜਲਾ ਨੇ ਆਪਣੇ ਨਵੇਂ ਗੀਤ 'ਪੁਆਇੰਟ ਆਫ ਵਿਊ' ਰਾਹੀਂ ਦਿੱਤਾ ਮੂੰਹ ਤੋੜ ਜਵਾਬ, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਨਾਮ ਲੈਣ ਨੂੰ ਲੈ ਕੇ ਛਿੜੇ ਵਿਵਾਦ ਤੇ ਲਾਰੈਂਸ ਬਿਸ਼ਨੋਈ ਦੇ ਭਰਾ ਨਾਲ ਵੀਡੀਓ ਵਾਇਰਲ ਹੋਣ ਮਗਰੋਂ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਸਨ, ਪਰ ਹੁਣ ਗਾਇਕ ਨੇ ਆਪਣਾ ਨਵਾਂ ਗੀਤ 'ਪੁਆਇੰਟ ਆਫ ਵਿਊ' (POV) ਰਿਲੀਜ਼ ਕਰ ਸਭ ਨੂੰ ਜਵਾਬ ਦਿੱਤਾ ਹੈ।

By  Pushp Raj April 26th 2023 05:47 PM -- Updated: April 26th 2023 05:49 PM

Karan Aujla New Song 'POV' : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਇੱਕ ਸਟੇਜ ਪਰਫਾਰਮੈਂਸ ਦੌਰਾਨ ਸਿੱਧੂ ਮੂਸੇਵਾਲਾ ਦਾ ਨਾਂਅ ਲੈਣ ਦੇ ਚੱਲਦੇ ਤੇ ਉਹ ਵਿਵਾਦਾਂ 'ਚ ਆ ਗਏ ਸਨ। ਹੁਣ ਗਾਇਕ ਨੇ ਆਪਣੇ ਨਵੇਂ ਗੀਤ ਰਾਹੀਂ ਟ੍ਰੋਲਰਸ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। 


ਦੱਸ ਦਈਏ ਕਿ ਕਰਨ ਔਜਲਾ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਲੈਣ ਨੂੰ ਲੈ ਕੇ ਛਿੜੇ ਵਿਵਾਦ ਤੇ ਲਾਰੈਂਸ ਬਿਸ਼ਨੋਈ ਦੇ ਭਰਾ ਨਾਲ ਵੀਡੀਓ ਵਾਇਰਲ ਹੋਣ ਮਗਰੋਂ ਕਰਨ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਸਨ, ਪਰ ਹੁਣ ਗਾਇਕ ਨੇ ਆਪਣਾ ਨਵਾਂ ਗੀਤ 'ਪੁਆਇੰਟ ਆਫ ਵਿਊ' (POV) ਰਿਲੀਜ਼ ਕਰ ਸਭ ਨੂੰ ਜਵਾਬ ਦਿੱਤਾ ਹੈ।

ਹੁਣ ਕਰਨ ਆਪਣੇ ਗੀਤ POV (Point Of View) ਬਾਰੇ ਅਹਿਮ ਜਾਣਕਾਰੀ ਸ਼ੇਅਰ ਕੀਤੀ ਹੈ। ਕਰਨ ਨੇ  ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਸ ਗੀਤ ਦਾ ਪੋਸਟਰ ਵੀ  ਸ਼ੇਅਰ ਕੀਤਾ ਹੈ। ਜਿਸ ਨਾਲ ਉਹ ਆਪਣੇ ਫੈਨਸ ਦਾ ਧਿਆਨ ਆਪਣੇ ਵੱਲ ਖਿੱਚਣ ‘ਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ।


ਆਪਣੇ ਨਵੇਂ ਗੀਤ 'ਪੁਆਇੰਟ ਆਫ ਵਿਊ' ਰਾਹੀਂ ਕਰਨ ਔਜਲਾ ਦੁਨੀਆ ਨਾਲ ਆਪਣਾ ਨਜ਼ਰੀਆ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਦੇ ਨਾਲ ਹੀ ਇਸ ਗੀਤ ਦੇ ਪੋਸਟਰ 'ਚ ਕਰਨ ਔਜਲਾ ਨੇ ਕਾਫੀ ਕੁਝ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਇਸ ਗੀਤ ਬਾਰੇ ਪੋਸਟ ਸਾਂਝੀ ਕਰਦਿਆਂ ਕਰਨ ਔਜਲਾ ਨੇ ਲਿਖਿਆ, "ਸਾਡਾ ਕਸੂਰ ੲਹੀ ਆ ਵੀ ਸਾਨੂੰ ਆਪਦੇ ਪਰਿਵਾਰ ਨੂੰ ਤੇ ਆਪ ਨੂੰ ਬਚਾਉਣ ਲਈ ਕਈ ਚੀਜ਼ਾਂ ਕਰਨੀਆਂ ਪੈਂਦੀਆ ,ਪਹਿਲਾਂ ਹੀ ਮੈਂ ਬਹੁਤ ਕੁੱਝ ਖੋ ਚੁਕਿਆਂ ,ਹੋਰ ਗਵਾਓੁਣ ਨੂੰ ਬਿਲਕੁਲ ਵੀ ਦਿਲ ਨਈਂ ਕਰਦਾ>ਕੀਹਨੂੰ ਦੱਸੀਏ ਸਾਡੇ ਨਾਲ ਹੋ ਕੀ ਰਿਹਾ , ਸਾਨੂੰ ਤਾਂ ਆਪ ਸਮਝ ਨੀਂ ਆ ਰਹੀ। “P.O.V Out Now On My YouTube”


ਹੋਰ ਪੜ੍ਹੋ: Health Tips: ਸਰੀਰ 'ਚ ਨਜ਼ਰ ਆ ਰਹੇ ਇਨ੍ਹਾਂ ਅਸਾਧਾਰਨ ਸੰਕੇਤਾਂ ਨੂੰ ਨਾਂ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਵਿਟਾਮਿਨ ਬੀ12 ਦੀ ਕਮੀ

ਕਰਨ ਔਜਲਾ ਦੇ ਗੀਤ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਹਾਲ ਹੀ ਵਿੱਚ ਰਿਲੀਜ਼ ਕੀਤੇ ਗਏ ਇਸ ਗੀਤ ਦੇ ਪੋਸਟਰ ਵਿੱਚ ਕਰਨ ਦੀ ਇੱਕ ਕਰਨ ਦੀ ਇੱਕ ਐਨੀਮੇਟਿਡ ਤਸਵੀਰ ਤੇ ਕੁਝ ਅੱਖਾਂ ਦਿਖਾਈਆਂ ਗਈਆਂ ਹਨ ਜੋ ਪੀਓਵੀ ਟਾਈਟਲ ਲਈ ਕਾਫ਼ੀ ਢੁਕਵਾਂ ਹੈ। ਆਉਣ ਵਾਲੇ ਟ੍ਰੈਕ ਦਾ ਸੰਗੀਤ Yeah Proof ਤੋਂ ਇਲਾਵਾ ਕਿਸੇ ਹੋਰ ਨੇ ਦਿੱਤਾ ਹੈ। ਅਤੇ ਇਹ ਜੋੜੀ ਪਹਿਲਾਂ ਹੀ ਆਪਣੀ ਮਿਊਜ਼ਿਕਲ ਕੈਮਿਸਟਰੀ ਨਾਲ ਬਹੁਤ ਸਾਰੇ ਰਿਕਾਰਡਸ ਤੋੜ ਰਹੀ ਹੈ। 

View this post on Instagram

A post shared by Karan Aujla (@karanaujla_official)



Related Post