ਪ੍ਰੀਤ ਹਰਪਾਲ ਨੇ ਸਾਂਝੀਆਂ ਕੀਤਾ ਆਪਣੇ ਸੰਗੀਤਕ ਸਫ਼ਰ ਦੇ ਸੰਘਰਸ਼ ਦੀਆਂ ਯਾਦਾਂ, ਤਸਵੀਰਾਂ ਸਾਂਝੀਆ ਕਰਦੇ ਹੋਏ ਕਿਹਾ ‘ਮੇਰਾ ਸਫ਼ਰ ਏਨਾਂ ਸੌਖਾ ਨਹੀਂ ਸੀ, ਪਰ ਤੇਰੀ ਮਿਹਰ ਨਾਲ…’
ਪ੍ਰੀਤ ਹਰਪਾਲ ਅੱਜ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ਚੋਂ ਇੱਕ ਹਨ । ਕੋਈ ਸਮਾਂ ਸੀ ਜਦੋਂ ਉਹਨਾਂ ਨੂੰ ਸੰਗੀਤ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕਰਨਾ ਪਿਆ ਸੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ ।
ਪ੍ਰੀਤ ਹਰਪਾਲ (Preet Harpal) ਅੱਜ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ਚੋਂ ਇੱਕ ਹਨ । ਕੋਈ ਸਮਾਂ ਸੀ ਜਦੋਂ ਉਹਨਾਂ ਨੂੰ ਸੰਗੀਤ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕਰਨਾ ਪਿਆ ਸੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਦੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤ ਵੀ ਲਿਖੇ ਹਨ ।
_ba40fd8cfc4d121c819a9767425f3a22_1280X720.webp)
ਹੋਰ ਪੜ੍ਹੋ : ਰੁਪਿੰਦਰ ਰੂਪੀ ਅਤੇ ਭੁਪਿੰਦਰ ਬਰਨਾਲਾ ਭੈਣ ਗੁਰਪ੍ਰੀਤ ਭੰਗੂ ਨੂੰ ਦੇਣ ਗਏ ਸੰਧਾਰਾ, ਅਦਾਕਾਰਾ ਗੁਰਪ੍ਰੀਤ ਭੰਗੂ ਹੋਏ ਭਾਵੁਕ
ਪ੍ਰੀਤ ਹਰਪਾਲ ਨੇ ਲਿਖਿਆ ਕਿ ‘ਮੇਰਾ ਸਫ਼ਰ ਏਨਾਂ ਸੌਖਾ ਨਹੀਂ ਸੀ, ਪਰ ਤੇਰੀ ਮਿਹਰ ਦੇ ਨਾਲ ਤੈਅ ਕਰੀ ਗਿਆ ਮੈਂ’। ਪ੍ਰੀਤ ਹਰਪਾਲ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਵਧੀਆ ਲੇਖਣੀ ਦੇ ਵੀ ਮਾਲਕ ਹਨ ਪ੍ਰੀਤ ਹਰਪਾਲ
ਵਧੀਆ ਗਾਇਕ ਹੋਣ ਦੇ ਨਾਲ-ਨਾਲ ਪ੍ਰੀਤ ਹਰਪਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ । ਉਹ ਜ਼ਿਆਦਾਤਰ ਆਪਣੇ ਲਿਖੇ ਹੀ ਗੀਤ ਗਾਉਂੇਦੇ ਹਨ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਅੱਤ ਗੋਰੀਏ, ਵੰਗ, ਮਾਪੇ ਕਹਿੰਦੇ ਜੱਜ ਬਣਨਾ, ਕਾਲਜ, ਰੰਗ ਸਣੇ ਕਈ ਗੀਤ ਗਾਏ ਹਨ ।

ਪ੍ਰੀਤ ਹਰਪਾਲ ਜਿੱਥੇ ਵਧੀਆ ਗਾਇਕ, ਗੀਤਕਾਰ ਹਨ ਉੱਥੇ ਹੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਹੁਣ ਤੱਕ ਅਦਾਕਾਰੀ ਕੀਤੀ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਤੇ ਉਨ੍ਹਾਂ ਦੇ ਫੈਨਸ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ ।