ਪ੍ਰੀਤ ਹਰਪਾਲ ਨੇ ਸਾਂਝਾ ਕੀਤਾ ਪਿਤਾ ਜੀ ਦੇ ਨਾਲ ਵੀਡੀਓ, ਫੈਨਸ ਨੂੰ ਪਸੰਦ ਆ ਰਹੀ ਪਿਓ ਪੁੱਤਰ ਦੀ ਜੋੜੀ
ਪ੍ਰੀਤ ਹਰਪਾਲ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਸਮੁੰਦਰ ਦੀਆਂ ਲਹਿਰਾਂ ‘ਚ ਆਪਣੇ ਪਿਤਾ ਜੀ ਦੇ ਨਾਲ ਕੁਲਦੀਪ ਮਾਣਕ ਦੀਆਂ ਕਲੀਆਂ ਗਾਉਂਦੇ ਹੋਏ ਦਿਖਾਈ ਦਿੱਤੇ ਸਨ । ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਆਪਣੇ ਪਿਤਾ ਜੀ ਦੇ ਨਾਲ ਫਲਾਈਟ ‘ਚ ਬੈਠੇ ਹੋਏ ਹਨ ।
ਪ੍ਰੀਤ ਹਰਪਾਲ ਨੇ ਸਾਂਝਾ ਕੀਤਾ ਪਿਤਾ ਜੀ ਦੇ ਨਾਲ ਵੀਡੀਓ, ਫੈਨਸ ਨੂੰ ਪਸੰਦ ਆ ਰਹੀ ਪਿਓ ਪੁੱਤਰ ਦੀ ਜੋੜੀ
ਪ੍ਰੀਤ ਹਰਪਾਲ (Preet Harpal) ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਸਮੁੰਦਰ ਦੀਆਂ ਲਹਿਰਾਂ ‘ਚ ਆਪਣੇ ਪਿਤਾ ਜੀ ਦੇ ਨਾਲ ਕੁਲਦੀਪ ਮਾਣਕ ਦੀਆਂ ਕਲੀਆਂ ਗਾਉਂਦੇ ਹੋਏ ਦਿਖਾਈ ਦਿੱਤੇ ਸਨ । ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਆਪਣੇ ਪਿਤਾ ਜੀ ਦੇ ਨਾਲ ਫਲਾਈਟ ‘ਚ ਬੈਠੇ ਹੋਏ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰੀਤ ਹਰਪਾਲ ਨੇ ਲਿਖਿਆ ‘ਬਾਪੂ ਮੇਰਾ ਬਾਦਸ਼ਾਹ ਰੂਹ’। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਫੈਨਸ ਨੂੰ ਵੀ ਪਸੰਦ ਆ ਰਹੀ ਪਿਓ ਪੁੱਤਰ ਦੀ ਜੋੜੀ
ਪ੍ਰੀਤ ਹਰਪਾਲ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਭਾਜੀ ਜਦੋਂ ਵੀ ਅੱਜ ਬਾਪੂ ਦੀ ਯਾਦ ਆਉਂਦੀ ਤਾਂ ਆਹ ਸੌਂਗ ਸੁਣਦੇ ਹਾਂ, ਦਿਲ ‘ਚ ਵੱਸਿਆ ਹੋਇਆ ਹੈ’ । ਇੱਕ ਹੋਰ ਨੇ ਲਿਖਿਆ ‘ਵਾਹ ਭਾਜੀ ਵਾਹ, ਬਾਪੂ ਜੀ ਨੂੰ ਵੀ ਬਿਜਨੇਸ ਕਲਾਸ ਦਿਖਾ ਤੀ, ਜਿਉਂਦੇ ਵੱਸਦੇ ਰਹੋ’।
_ba40fd8cfc4d121c819a9767425f3a22_1280X720.webp)
ਇਸ ਤੋਂ ਇਲਾਵਾ ਹੋਰ ਕਈ ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ । ਦੱਸ ਦਈਏ ਕਿ ਪ੍ਰੀਤ ਹਰਪਾਲ ਅਕਸਰ ਆਪਣੇ ਫੈਨਸ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਉਹ ਆਪਣੇ ਬੇਟਿਆਂ ਦੇ ਨਾਲ ਵੀ ਅਕਸਰ ਵੀਡੀਓਜ਼ ਸ਼ੇਅਰ ਕਰਦੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।

ਪ੍ਰੀਤ ਹਰਪਾਲ ਨੇ ਦਿੱਤੇ ਕਈ ਹਿੱਟ
ਪ੍ਰੀਤ ਹਰਪਾਲ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਨੇ ‘ਲੱਗੇਂ ਨਿਰੀ ਅੱਤ ਗੋਰੀਏ’, ‘ਮਾਪੇ ਕਹਿੰਦੇ ਜੱਜ ਬਣਨਾ’, ‘ਤੇਰੇ ਨੈਣ’ ਸਣੇ ਕਈ ਹਿੱਟ ਗੀਤ ਗਾਏ ਹਨ । ਉਹ ਵਧੀਆ ਗਾਇਕੀ ਦੇ ਨਾਲ ਨਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ । ਉਨ੍ਹਾਂ ਨੇ ਖੁਦ ਦੇ ਲਿਖੇ ਗੀਤ ਹੀ ਗਾਏ ਹਨ ਅਤੇ ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਚੁੱਕੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
