ਹਾਰਡੀ ਸੰਧੂ ਦੇ ਦਿਲ ਦੀ ਗੱਲ ਕੌਣ ਨਹੀਂ ਜਾਣ ਰਿਹਾ ,ਵੇਖੋ ਵੀਡਿਓ 

By  Shaminder December 28th 2018 01:47 PM

ਹਾਰਡੀ ਸੰਧੂ ਦਾ ਗੀਤ 'ਤੂੰ ਨਾ ਜਾਣੇ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਮਨੀ ਔਜਲਾ ਨੇ ਦਿੱਤਾ ਹੈ । ਇਹ ਗੀਤ ਇਸ਼ਕਾ ਫਿਲਮ ਦਾ ਹੈ ਜੋ ਕਿ ਇੱਕ ਰੋਮਾਂਟਿਕ ਗੀਤ ਹੈ ।ਜਿਸ ਨੂੰ ਨਵ ਬਾਜਵਾ ਅਤੇ ਪਾਇਲ ਰਾਜਪੂਤ 'ਤੇ ਫਿਲਮਾਇਆ ਗਿਆ ਹੈ ।ਇਸ ਗੀਤ 'ਚ ਨਵ ਬਾਜਵਾ ਆਪਣੇ ਦਿਲ ਦੀ ਗੱਲ ਪਾਇਲ ਰਾਜਪੂਤ  ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

ਹੋਰ ਵੇਖੋ :ਕੌਰ-ਬੀ ਨੇ ਬਾਬਿਆਂ ਤੋਂ ਪਵਾਇਆ ਭੰਗੜਾ, ਦੇਖੋ ਵੀਡਿਓ

https://www.youtube.com/watch?v=RspXFVdwIAw&feature=youtu.be

ਕਿਉਂਕਿ ਉਹ ਖੁਦ ਤਾਂ ਪਾਇਲ ਦੇ ਦਿਲ ਦੀ ਗੱਲ ਸਮਝ ਰਹੇ ਨੇ ਪਰ ਪਾਇਲ ਉਨ੍ਹਾਂ ਦੇ ਦਿਲ ਦਾ ਹਾਲ ਨਹੀਂ ਜਾਣਦੀ । ਇਹੀ ਸਮਝਾਉਣ ਦੀ ਕੋਸ਼ਿਸ਼ ਇੱਕ ਦੂਜੇ ਨੂੰ ਦੋਵੇਂ ਕਰ ਰਹੇ ਨੇ ।ਇਹ ਫਿਲਮ ਚਾਰ ਜਨਵਰੀ  ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਵੇਖੋ :ਠੰਡ ‘ਚ ਝੰਬੀ ਗਈ ਜਪਜੀ ਖਹਿਰਾ,ਵੇਖੋ ਵੀਡਿਓ

Tu Na Jaane New song by Harrdy Sandhu Tu Na Jaane New song by Harrdy Sandhu

ਇਹ ਫਿਲਮ ਤਿਕੋਣੇ ਪ੍ਰੇਮ ਕਹਾਣੀ 'ਤੇ ਅਧਾਰਿਤ ਹੈ ।ਜਿਸ 'ਚ ਰੋਮਾਂਸ ਦੇ ਨਾਲ –ਨਾਲ ਥ੍ਰਿਲਰ ਵੀ ਵੇਖਣ ਨੂੰ ਮਿਲੇਗਾ।ਇਸ ਫਿਲਮ ਦੀ ਕਹਾਣੀ ਨਵ ਬਾਜਵਾ ਅਤੇ ਪਾਇਲ ਰਾਜਪੂਤ ਦੇ ਆਲੇ ਦੁਆਲੇ ਘੁੰਮਦੀ ਹੈ ।

Tu Na Jaane New song by Harrdy Sandhu Tu Na Jaane New song by Harrdy Sandhu

ਇਸ ਫਿਲਮ 'ਚ ਨਵ ਬਾਜਵਾ ਅਤੇ ਪਾਇਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ । ਜਦਕਿ ਕਰਮਜੀਤ ਅਨਮੋਲ ,ਅਮਨ ਸਿੰਘ ਦੀਪ ,ਸ਼ਵਿੰਦਰ ਮਾਹਲ ,ਗੁਰਪ੍ਰੀਤ ਕੌਰ ਚੱਡਾ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ ।

Tu Na Jaane New song by Harrdy Sandhu Tu Na Jaane New song by Harrdy Sandhu

ਨਵ ਬਾਜਵਾ ਨੇ ਆਪਣੀ ਇਸ ਫਿਲਮ  'ਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ।ਉਨ੍ਹਾਂ ਦੀ ਇਹ ਕੋਸ਼ਿਸ਼ ਦਰਸ਼ਕਾਂ ਨੂੰ ਕਿੰਨੀ ਪਸੰਦ ਆਏਗੀ ਇਹ ਵੇਖਣਾ ਹੋਵੇਗਾ ।

Related Post