ਤਰਨਤਾਰਨ ਦੇ ਬੇਰੁਜ਼ਗਾਰ ਮੁੰਡਿਆਂ ਨੇ ਚੱਲਦਾ ਫਿਰਦਾ ਹੋਟਲ ਕੀਤਾ ਤਿਆਰ
Shaminder
July 20th 2021 01:57 PM --
Updated:
July 20th 2021 02:04 PM
ਹਿੰਮਤ ਏ ਮਰਦਾ, ਮਦਦ ਏ ਖੁਦਾ ਜੀ ਹਾਂ ਇਹ ਸਾਬਿਤ ਕਰ ਦਿਖਾਇਆ ਹੈ ਤਰਨਤਾਰਨ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਬੇਰੁਜ਼ਗਾਰੀ ਦਾ ਹੱਲ ਆਪਣੇ ਤਰੀਕੇ ਦੇ ਨਾਲ ਕੱਢਿਆ ਹੈ । ਬਠਿੰਡਾ ਤੋਂ ਜਿਹੜਾ ਅੰਮ੍ਰਿਤਸਰ ਨੂੰ ਰੋਡ ਜਾਂਦਾ ਹੈ । ਇਸ ਰੋਡ ‘ਤੇ ਇਹ ਨੌਜਵਾਨ ਕੰਮ ਕਰਦੇ ਹਨ । ਇਸ ਚੱਲਦੇ ਫਿਰਦੇ ਹੋਟਲ ਨੂੰ ਬਨਾਉਣ ਲਈ ਇਨ੍ਹਾਂ ਨੌਜਵਾਨਾਂ ਨੇ ਸਾਢੇ ਤਿੰਨ ਲੱਖ ਖਰਚ ਕੀਤੇ ਹਨ ।