ਲਾਈਵ ਖਬਰਾਂ ਪੜ੍ਹਦੇ ਹੋਏ ਮਹਿਲਾ ਨਿਊਜ਼ ਐਂਕਰ ਨੂੰ ਆਇਆ ਸਟ੍ਰੋਕ, ਵੀਡੀਓ ਆਇਆ ਸਾਹਮਣੇ

By  Lajwinder kaur September 8th 2022 06:09 PM -- Updated: September 8th 2022 04:49 PM

US News Anchor Suffers Beginnings Of A Stroke: ਮੌਜੂਦਾ ਜੀਵਨ ਸ਼ੈਲੀ ਵਿੱਚ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਭ ਤੋਂ ਵੱਧ ਮੁਸੀਬਤ ਵਾਲੀ ਗੱਲ ਇਹ ਹੈ ਕਿ ਹੁਣ ਨੌਜਵਾਨ ਵੀ ਇਨ੍ਹਾਂ ਦਾ ਬਹੁਤ ਤੇਜ਼ੀ ਨਾਲ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਅਮਰੀਕੀ ਟੈਲੀਵਿਜ਼ਨ ਨਿਊਜ਼ ਐਂਕਰ ਨੂੰ ਲਾਈਵ ਟੈਲੀਕਾਸਟ ਦੌਰਾਨ ਦੌਰਾ ਪਿਆ। ਮਹਿਲਾ ਐਂਕਰ ਨੂੰ ਜਦੋਂ ਦੌਰਾ ਪਿਆ ਤਾਂ ਉਹ ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਆਰਟੇਮਿਸ ਮਿਸ਼ਨ 'ਤੇ ਭੇਜੇ ਜਾ ਰਹੇ ਰਾਕੇਟ ਬਾਰੇ ਜਾਣਕਾਰੀ ਦੇ ਰਹੀ ਸੀ।

ਹੋਰ ਪੜ੍ਹੋ : ਟ੍ਰੇਨ ਦੇ ਅੰਦਰ ਚਾਕਲੇਟ ਵੇਚ ਰਹੀ ਇਸ ਬਜ਼ੁਰਗ ਔਰਤ ਦਾ ਵੀਡੀਓ ਦੇਖ ਕੇ ਹਰ ਕੋਈ ਹੋ ਰਿਹਾ ਹੈ ਭਾਵੁਕ, ਲੋਕਾਂ ਨੇ ਕਿਹਾ-‘ਮਾਂ ਤੁਝੇ ਸਲਾਮ’

inside image of news anchor image source twitter

ਇਹ ਇੱਕ ਚੰਗਾ ਇਤਫ਼ਾਕ ਸੀ ਕਿ ਐਂਕਰ Julie Chin ਨੂੰ ਸਮੇਂ ਸਿਰ ਅਹਿਸਾਸ ਹੋਇਆ ਕਿ ਉਸ ਨੂੰ ਦੌਰਾ ਪੈ ਗਿਆ ਹੈ। ਉਸ ਨੇ ਤੁਰੰਤ ਬੁਲੇਟਿਨ ਮੌਸਮ ਵਿਭਾਗ ਦੀ ਟੀਮ ਨੂੰ ਸੌਂਪ ਦਿੱਤਾ। ਹੁਣ ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖਬਰਾਂ ਦੇ ਵਿਚਕਾਰ ਜੂਲੀ ਜਿਨ ਦੀ ਨੂੰ ਬੋਲਣ ਵਿੱਚ ਦਿੱਕਤ ਆਉਣ ਲੱਗਦੀ ਹੈ। ਇਸ ਦੌਰਾਨ, ਉਸਨੂੰ ਅਹਿਸਾਸ ਹੁੰਦਾ ਹੈ ਕਿ ਉਹ ਇੱਕ ਸਟ੍ਰੋਕ ਦੀ ਪਕੜ ਵਿੱਚ ਹੈ।

us new anchor image source twitter

ਮਹਿਲਾ ਨਿਊਜ਼ ਐਂਕਰ ਨੂੰ ਜਿਵੇਂ ਹੀ ਸਟ੍ਰੋਕ ਦਾ ਅਹਿਸਾਸ ਹੋਇਆ, ਉਹ ਲਾਈਵ ਦੌਰਾਨ ਹੀ ਕਹਿੰਦੀ ਹੈ, ਮੈਂ ਮਾਫੀ ਮੰਗਦੀ ਹੈ, ਅੱਜ ਸਵੇਰ ਤੋਂ ਮੈਂ ਸਹੀ ਮਹਿਸੂਸ ਨਹੀਂ ਕਰ ਰਹੀ ਹਾਂ। ਚਲੋ ਅੱਗੇ ਚੱਲੀਏ ਅਤੇ ਮੌਸਮ ਵਿਗਿਆਨੀ ਐਨੀ ਬ੍ਰਾਊਨ ਵੱਲ ਰੁਖ ਕਰਦੇ ਹਾਂ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਸ਼ੋਅ ਮੌਸਮ ਵਿਭਾਗ ਦੀ ਟੀਮ ਨੂੰ ਸੌਂਪਿਆ ਜਾਂਦਾ। ਇਸ ਪੂਰੀ ਘਟਨਾ ਦਾ ਵੀਡੀਓ ਮਾਈਕ ਸਿੰਗਟਨ ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ।

inside image of us news anchor image source twitter

ਸਿੰਗਟਨ ਨੇ ਆਪਣੇ ਟਵੀਟ ਵਿੱਚ ਦੱਸਿਆ ਕਿ ਐਂਕਰ ਨੂੰ ਅਸਲ ਵਿੱਚ ਇੱਕ ਸ਼ੁਰੂਆਤੀ ਦੌਰਾ ਪਿਆ ਜਦੋਂ ਉਹ ਨਿਊਜ਼ ਪੜ੍ਹ ਰਹੀ ਸੀ। ਉਸਨੂੰ ਪਤਾ ਸੀ ਕਿ ਕੁਝ ਗਲਤ ਹੋ ਰਿਹਾ ਹੈ, ਇਸ ਲਈ ਉਸਨੇ ਇਸਨੂੰ ਮੌਸਮ ਵਿਗਿਆਨ ਟੀਮ ਨੂੰ ਸੌਂਪ ਦਿੱਤਾ। ਉਸ ਦੇ ਸਾਥੀਆਂ ਨੇ ਫਿਰ 911 'ਤੇ ਕਾਲ ਕੀਤੀ। ਉਹ ਫਿਲਹਾਲ ਹੁਣ ਠੀਕ ਮਹਿਸੂਸ ਕਰ ਰਹੀ ਹੈ ਅਤੇ ਸਟ੍ਰੋਕ ਦੇ ਸ਼ੁਰੂਆਤੀ ਲੱਛਣਾਂ ਬਾਰੇ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੀ ਹੈ।

 

Tulsa news anchor Julie Chin has the beginnings of a stroke live on the air. She knew something was wrong, so tossed it to the meteorologist, as her concerned colleagues called 911. She’s fine now, but wanted to share her experience to educate viewers on stroke warning signs. pic.twitter.com/aWNPPbn1qf

— Mike Sington (@MikeSington) September 5, 2022

Related Post