ਵਰੁਣ ਧਵਨ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ 'ਭੇੜੀਆ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

By  Pushp Raj September 30th 2022 02:46 PM -- Updated: September 30th 2022 04:32 PM

Film 'Bhediya' Teaser : ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਅਦਾਕਾਰ ਕ੍ਰਿਤੀ ਸੈਨਨ ਜਲਦ ਹੀ ਆਪਣੀ ਫ਼ਿਲਮ 'ਭੇੜੀਆ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਮੇਕਰਸ ਵੱਲੋਂ ਹੁਣ ਇਸ ਫ਼ਿਲਮ ਜਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

Image Source : Instagram

ਵਰੁਣ ਧਵਨ ਅਤੇ ਕ੍ਰਿਤੀ ਸੈਨਨ ਦੀ ਫ਼ਿਲਮ 'ਭੇੜੀਆ' ਅਗਲੇ ਸਾਲ 25 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਦਿਨੇਸ਼ ਵਿਜ਼ਾਨ ਵੱਲੋਂ ਨਿਰਮਿਤ ਹੈ ਅਤੇ ਅਮਰ ਕੌਸ਼ਿਕ ਵੱਲੋਂ ਨਿਰਦੇਸ਼ਿਤ ਹੈ। ਹੁਣ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਟੀਜ਼ਰ ਜਾਰੀ ਕਰਕੇ ਟ੍ਰੇਲਰ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਇਸ ਫ਼ਿਲਮ ਦਾ ਟ੍ਰੇਲਰ 19 ਅਕਤੂਬਰ ਨੂੰ ਰਿਲੀਜ਼ ਹੋਵੇਗਾ।

ਫ਼ਿਲਮ 'ਭੇੜੀਆ' ਇੱਕ ਹੌਰਰ ਕਾਮੇਡੀ ਉੱਤੇ ਅਧਾਰਿਤ ਫ਼ਿਲਮ ਹੈ।ਇਸ ਫ਼ਿਲਮ ਦੀ ਸਕ੍ਰਿਪਟ ਨਿਰੇਨ ਭੱਟ ਨੇ ਲਿਖੀ ਹੈ। ਭੱਟ ਵੈੱਬ ਸੀਰੀਜ਼ ਅਸੁਰ ਅਤੇ ਮਸ਼ਹੂਰ ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਲਈ ਦੇ ਲਈ ਵੀ ਜਾਣੇ ਜਾਂਦੇ ਹਨ। ਭੇੜੀਆ ਦੇ ਮੇਕਰਸ ਨੇ ਸੋਸ਼ਲ ਮੀਡੀਆ ਰਾਹੀਂ ਫਿਲਮ ਦੀ ਨਵੀਂ ਰਿਲੀਜ਼ ਡੇਟ ਅਤੇ ਫਰਸਟ ਲੁੱਕ ਪੋਸਟਰ ਜਾਰੀ ਕੀਤਾ ਹੈ।

Image Source : Instagram

ਫ਼ਿਲਮ ਦੇ ਪੋਸਟਰ 'ਚ ਲਿਖਿਆ ਗਿਆ ਹੈ, ਅਗਲੇ ਸਾਲ ਇਸ ਤਰੀਕ 'ਤੇ ਮਿਲਦੇ ਹਾਂ। ਇਸ ਫਿਲਮ 'ਚ ਵਰੁਣ ਧਵਨ ਦੇ ਨਾਲ ਕ੍ਰਿਤੀ ਸੈਨਨ ਵੀ ਮੁੱਖ ਭੂਮਿਕਾ 'ਚ ਹੈ। ਫ਼ਿਲਮ 'ਭੇੜੀਆ' 25 ਨਵੰਬਰ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦਰਸ਼ਕ ਵਰੁਣ ਧਵਨ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

ਫ਼ਿਲਮ ਦੇ ਟੀਜ਼ਰ ਬਾਰੇ ਗੱਲ ਕਰੀਏ ਤਾਂ 55 ਸੈਕਿੰਡ ਦੇ ਇਸ ਵੀਡੀਓ ਦੀ ਸ਼ੁਰੂਆਤ ਬਹੁਤ ਜ਼ਿਆਦਾ ਹਨੇਰੇ ਅਤੇ ਦਮਦਾਰ ਰੈਪ ਨਾਲ ਹੁੰਦੀ ਹੈ। ਇਹ ਟੀਜ਼ਰ ਬੇਹੱਦ ਡਰਾਉਣਾ ਅਤੇ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹੈ। ਇਸ 55 ਸੈਕਿੰਡ ਦੇ ਟੀਜ਼ਰ ਵਿੱਚ ਇੱਕ ਜੰਗਲੀ ਰਾਜ਼ ਲੁੱਕਿਆ ਹੋਇਆ ਨਜ਼ਰ ਆ ਰਿਹਾ ਹੈ।

Image Source : Instagram

ਟੀਜ਼ਰ ਦੇ ਵੀਡੀਓ 'ਚ ਤੁਸੀਂ ਵਰੁਣ ਨੂੰ ਰਾਤ ਦੇ ਸਮੇਂ ਹਨੇਰੇ ਨਾਲ ਭਰੇ ਜੰਗਲਾਂ ਦੇ ਵਿਚਕਾਰ ਦੌੜਦੇ ਹੋਏ ਵੇਖ ਦੇਖ ਸਕਦੇ ਹੋ। ਦੂਜੇ ਪਾਸੇ ਪਿੰਡ ਦੇ ਕੁਝ ਲੋਕ ਕਿਸੇ ਜਾਨਵਾਰ ਨੂੰ ਸਾੜਦੇ ਹੋਏ ਨਜ਼ਰ ਆ ਰਹੇ ਹਨ। ਅੱਗ ਵਿੱਚ ਬਘਿਆੜ ਦੀ ਸ਼ਕਲ ਦਿਖਾਈ ਦਿੰਦੀ ਹੈ। ਫਿਲਮ 'ਚ ਕ੍ਰਿਤੀ ਸੈਨਨ ਵੀ ਅਹਿਮ ਭੂਮਿਕਾ 'ਚ ਹੈ ਪਰ ਟੀਜ਼ਰ 'ਚ ਉਨ੍ਹਾਂ ਦੀ ਗੈਰ-ਮੌਜੂਦਗੀ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।

ਹੋਰ ਪੜ੍ਹੋ: ਕੇਆਰਕੇ ਨੇ ਕਿਹਾ ਜਲਦ ਹੀ RSS 'ਚ ਹੋਵਾਗਾਂ ਸ਼ਾਮਿਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਫਨੀ ਮੀਮਸ

ਇਸ ਫ਼ਿਲਮ ਦੇ ਵਿੱਚ ਤੁਹਾਨੂੰ ਹੌਰਰ ਕਾਮੇਡੀ ਦੇ ਨਾਲ ਜ਼ਬਰਦਸਤ ਗ੍ਰਾਫਿਕਸ ਕੰਬੀਨੇਸ਼ਨ ਵੇਖਣ ਨੂੰ ਮਿਲੇਗਾ। ਟੀਜ਼ਰ ਨੂੰ ਦੇਖਣ ਤੋਂ ਬਾਅਦ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਹੁਣ ਬਾਲੀਵੁੱਡ ਫ਼ਿਲਮਾਂ ਦੀਆਂ ਕਹਾਣੀਆਂ ਮਹਿਜ਼ ਰੋਮਾਂਸ ਤੱਕ ਹੀ ਸੀਮਤ ਨਹੀਂ ਰਹਿ ਗਈਆਂ ਹਨ। ਫਿਲਮਾਂ ਹੁਣ ਸ਼ਾਨਦਾਰ VFX ਅਤੇ ਕਹਾਣੀ ਲਾਈਨਾਂ ਨਾਲ ਬਣਾਈਆਂ ਜਾ ਰਹੀਆਂ ਹਨ।

Related Post