ਕੇਆਰਕੇ ਨੇ ਕਿਹਾ ਜਲਦ ਹੀ RSS 'ਚ ਹੋਵਾਗਾਂ ਸ਼ਾਮਿਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਫਨੀ ਮੀਮਸ

Written by  Pushp Raj   |  September 30th 2022 01:34 PM  |  Updated: September 30th 2022 02:37 PM

ਕੇਆਰਕੇ ਨੇ ਕਿਹਾ ਜਲਦ ਹੀ RSS 'ਚ ਹੋਵਾਗਾਂ ਸ਼ਾਮਿਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਫਨੀ ਮੀਮਸ

KRK'S funny memes viral on social media: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਨਿਰਦੇਸ਼ਕ ਕਮਾਲ ਰਾਸ਼ਿਦ ਖ਼ਾਨ ਯਾਨੀ 'ਕੇਆਰਕੇ' ਅਕਸਰ ਆਪਣੇ ਟਵੀਟ ਤੇ ਵਿਵਾਦਿਤ ਬਿਆਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਆਪਣੇ ਵਿਵਾਦਿਤ ਟਵੀਟਸ ਦੇ ਚੱਲਦੇ ਹੀ ਹਾਲ ਵਿੱਚ ਉਹ ਜੇਲ੍ਹ ਵੀ ਜਾ ਚੁੱਕੇ ਹਨ। ਹੁਣ ਕੇਆਰਕੇ ਨੇ ਮੁੜ ਇੱਕ ਟਵੀਟ ਕੀਤਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦੇ ਫਨੀ ਮੀਮਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

Image Source: Twitter

ਦਰਅਸਲ ਬੀਤੇ ਦਿਨ ਕੇਆਰਕੇ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਇੱਕ ਟਵੀਟ ਕੀਤਾ ਸੀ। ਇਸ ਵਿੱਚ ਕੇਆਰਕੇ ਨੇ ਇਹ ਐਲਾਨ ਕੀਤਾ ਕਿ ਉਹ ਜਲਦ ਹੀ ਰਾਸ਼ਟਰੀ ਸਵੈ ਸੇਵਕ ਸੰਘ ਯਾਨੀ ਕਿ RSS ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।

ਕੇਆਰਕੇ ਨੇ ਆਪਣੇ ਟਵੀਟ 'ਚ ਲਿਖਿਆ, 'ਇਹ ਪੂਰੀ ਤਰ੍ਹਾਂ ਕੰਨਫਰਮ ਹੈ। ਮੈਂ ਜਲਦੀ ਹੀ ਨਾਗਪੁਰ ਜਾਵਾਂਗਾ ਅਤੇ ਅਧਿਕਾਰਤ ਤੌਰ 'ਤੇ ਰਾਸ਼ਟਰੀ ਰਾਸ਼ਟਰੀ ਸਵੈ ਸੇਵਕ ਸੰਘ ਵਿੱਚ ਸ਼ਾਮਿਲ ਹੋਵਾਂਗਾ।'

Image Source: Twitter

ਜਿਵੇਂ ਹੀ ਕਮਾਲ ਰਾਸ਼ਿਦ ਖ਼ਾਨ ਨੇ RSS ਵਿੱਚ ਸ਼ਾਮਿਲ ਹੋਣ ਦੀ ਗੱਲ ਕੀਤੀ। ਲੋਕਾਂ ਨੇ ਉਨ੍ਹਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਮੀਮਸ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਤਰੀਕੇ ਨਾਲ ਫੈਨਜ਼ ਅਦਾਕਾਰ ਨੂੰ ਟ੍ਰੋਲ ਕਰ ਰਹੇ ਹਨ।

ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਸੀ ਕਿ ਪਹਿਲਾਂ ਨਾਮ ਬਦਲਿਆ ਲਿਆ ਤੇ ਹੁਣ ਸੰਘ ਜਾ ਰਿਹਾ ਹੈ। ਲੋਕ ਪੁੱਛਣ ਲੱਗੇ ਕਿ ਕੀ ਇਹ ਪੀਐਫਆਈ ਦੇ ਬੈਨ ਹੋਣ ਦਾ ਅਸਰ ਹੈ। ਉਨ੍ਹਾਂ ਦੇ ਇਸ ਟਵੀਟ 'ਤੇ ਕਈ ਮਜ਼ਾਕੀਆ ਜਵਾਬ ਆਏ ਹਨ।ਇਥੋਂ ਤੱਕ ਕੀ ਕੁਝ ਯੂਜ਼ਰਸ ਨੇ ਕੇਆਰਕੇ ਦੀਆਂ ਤਸਵੀਰਾਂ ਨੂੰ ਐਡਿਟ ਕਰਕੇ ਉਨ੍ਹਾਂ ਨੂੰ RSS ਦਾ ਪਹਿਰਾਵਾ ਵੀ ਪਹਿਨਾ ਦਿੱਤਾ ਹੈ। ਕੁਝ ਲੋਕਾਂ ਨੇ ਉਨ੍ਹਾਂ ਦੇ ਪੁਰਾਣੇ ਟਵੀਟ ਸ਼ੇਅਰ ਕੀਤੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਆਰਐਸਐਸ 'ਤੇ ਨਿਸ਼ਾਨਾ ਸਾਧਿਆ ਸੀ।

Image Source: Twitter

ਹੋਰ ਪੜ੍ਹੋ: ਮਾਧੁਰੀ ਦੀਕਸ਼ਿਤ ਕਰਕੇ ਫ਼ਿਲਮਾਂ 'ਚ ਆਈ ਰਸ਼ਮਿਕਾ ਮੰਡਾਨਾ, ਅਦਾਕਾਰਾ ਨੇ ਖ਼ੁਦ ਦੱਸੀ ਸੱਚਾਈ, ਵੇਖੋ ਵੀਡੀਓ

ਦੱਸ ਦਈਏ ਕਿ ਇਸੇ ਸਾਲ ਅਗਸਤ ਮਹੀਨੇ 'ਚ ਕਮਾਲ ਖਾਨ ਨੇ ਆਪਣਾ ਨਾਮ ਵੀ ਬਦਲ ਲਿਆ ਸੀ। ਉਨ੍ਹਾਂ ਨੇ ਆਪਣੇ ਨਾਮ ਤੋਂ ਸਰਨੇਮ ਖ਼ਾਨ ਹਟਾ ਦਿੱਤਾ ਸੀ। ਕਮਲ ਨੇ ਆਪਣਾ ਨਾਮ ਕਮਾਲ ਰਾਸ਼ਿਦ ਖ਼ਾਨ ਤੋਂ ਬਦਲ ਕੇ ਕਮਾਲ ਰਾਸ਼ਿਦ ਕੁਮਾਰ ਰੱਖ ਲਿਆ ਹੈ। ਇਸ ਦੇ ਲਈ ਵੀ ਕੇਆਰਕੇ ਨੇ ਇੱਕ ਟਵੀਟ ਕੀਤਾ ਸੀ। ਉਨ੍ਹਾਂ ਦੇ ਇਸ ਟਵੀਟ 'ਤੇ ਵੀ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network