ਮਾਧੁਰੀ ਦੀਕਸ਼ਿਤ ਕਰਕੇ ਫ਼ਿਲਮਾਂ 'ਚ ਆਈ ਰਸ਼ਮਿਕਾ ਮੰਡਾਨਾ, ਅਦਾਕਾਰਾ ਨੇ ਖ਼ੁਦ ਦੱਸੀ ਸੱਚਾਈ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  September 30th 2022 12:37 PM |  Updated: September 30th 2022 12:39 PM

ਮਾਧੁਰੀ ਦੀਕਸ਼ਿਤ ਕਰਕੇ ਫ਼ਿਲਮਾਂ 'ਚ ਆਈ ਰਸ਼ਮਿਕਾ ਮੰਡਾਨਾ, ਅਦਾਕਾਰਾ ਨੇ ਖ਼ੁਦ ਦੱਸੀ ਸੱਚਾਈ, ਵੇਖੋ ਵੀਡੀਓ

Rashmika Mandanna News : ਸਾਊਥ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਗੁੱਡਬਾਏ' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਰਸ਼ਮਿਕਾ ਮੰਡਾਨਾ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਟੀਵੀ ਦੇ ਸ਼ੋਅ 'ਝਲਕ ਦਿਖਲਾ ਜਾ 10' ਦੇ ਵਿੱਚ ਪਹੁੰਚੀ। ਇਥੇ ਰਸ਼ਮਿਕਾ ਨੇ ਦੱਸਿਆ ਕਿ ਉਹ ਫ਼ਿਲਮਾਂ ਵਿੱਚ ਕਿਵੇਂ ਆਈ।

image source: instagram

ਦੱਸ ਦਈਏ ਕਿ ਰਸ਼ਮਿਕਾ ਫ਼ਿਲਮ 'ਗੁੱਡਬਾਏ' ਦੇ ਨਾਲ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਇਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਵੀ ਹੈ। ਇਸ ਵਿੱਚ ਰਸ਼ਮਿਕਾ ਪਹਿਲੀ ਵਾਰ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨਾਲ ਸਕ੍ਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।

ਹਾਲ ਹੀ 'ਚ ਰਸ਼ਮਿਕਾ ਟੀਵੀ ਦੇ ਮਸ਼ਹੂਰ ਡਾਂਸਿੰਗ ਸ਼ੋਅ 'ਝਲਕ ਦਿਖਲਾ ਜਾ 10' ਦੇ ਸਟੇਜ 'ਤੇ ਪਹੁੰਚੀ। ਇਸ ਦੌਰਾਨ ਰਸ਼ਮਿਕਾ ਨੇ ਆਪਣੀ ਫ਼ਿਲਮ ਪੁਸ਼ਪਾ ਦੇ ਸੁਪਰਹਿੱਟ ਗੀਤ ਸਾਮੀ-ਸਾਮੀ 'ਤੇ ਜ਼ਬਰਦਸਤ ਡਾਂਸ ਕੀਤਾ। ਇਸ ਦੌਰਾਨ ਇਸ ਸ਼ੋਅ ਦੀ ਜੱਜ ਮਾਧੁਰੀ ਦੀਕਸ਼ਿਤ ਵੀ ਰਸ਼ਮਿਕਾ ਨਾਲ ਡਾਂਸ ਕਰਦੀ ਹੋਈ ਨਜ਼ਰ ਆਈ।

image source: instagram

ਝਲਕ ਦਿਖਲਾ ਜਾ 10 ਦੇ ਮੇਕਰਸ ਨੇ ਬਾਲਾਜੀ ਪਿਕਚਰਸ ਨੇ ਆਪਣੇ  ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸ਼ੋਅ ਦੇ ਅਗਲੇ ਐਪੀਸੋਡ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਿੱਚ ਮਾਧੁਰੀ ਦੀਕਸ਼ਿਤ ਨੂੰ ਰਸ਼ਮਿਕਾ ਮੰਡਾਨਾ ਨਾਲ ਸਟੈਪ ਮੈਚ ਕਰਕੇ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਸ਼ੇਅਰ ਕੀਤੇ ਗਏ ਪ੍ਰੋਮੋ ਦੇ ਵਿੱਚ ਦੋਹਾਂ ਅਭਿਨੇਤਰਿਆਂ ਦੀ ਸ਼ਾਨਦਾਰ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ। ਫੈਨਜ਼ ਵੀ ਦੋਹਾਂ ਵਿਚਾਲੇ ਖੂਬਸੂਰਤ ਬੌਂਡਿੰਗ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੌਰਾਨ ਰਸ਼ਮਿਕਾ ਮੰਡਾਨਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਮਾਧੁਰੀ ਦੀਕਸ਼ਿਤ ਦੇ ਕਾਰਨ ਹੀ ਫ਼ਿਲਮਾਂ ਵਿੱਚ ਆਈ ਹੈ। 'ਝਲਕ ਦਿਖਲਾ ਜਾ 10' ਦੇ ਨਵੇਂ ਪ੍ਰੋਮੋ 'ਚ ਰਸ਼ਮੀਕਾ , ਮਾਧੁਰੀ ਦੀਕਸ਼ਿਤ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਅੱਜ ''ਤੁਹਾਡੇ ਕਾਰਨ ਹੀ ਮੈਂ ਅਦਾਕਾਰਾ ਬਣ ਸਕੀ ਹਾਂ''।

image source: instagram

 

ਹੋਰ ਪੜ੍ਹੋ: ਫ਼ਿਲਮ 'ਆਦਿਪੁਰਸ਼' ਤੋਂ ਸਾਹਮਣੇ ਆਇਆ ਪ੍ਰਭਾਸ ਦਾ ਫਰਸਟ ਲੁੱਕ, ਭਾਗਵਾਨ 'ਰਾਮ' ਦੇ ਕਿਰਦਾਰ 'ਚ ਦਿਖੇ ਅਦਾਕਾਰ

ਇਸ ਬਾਰੇ ਅੱਗੇ ਗੱਲ ਕਰਦੇ ਹੋਏ ਰਸ਼ਮਿਕਾ ਕਹਿੰਦੀ ਹੈ ਕਿ ਮਾਧੁਰੀ ਮੈਮ ਮੈਂ ਬਚਪਨ ਤੋਂ ਹੀ ਤੁਹਾਡੀ ਨਕਲ ਕਰਦੀ ਸੀ। ਤੁਹਾਡੇ ਡਾਂਸ ਨੂੰ ਕਾਪੀ ਕਰਦੀ ਸੀ। ਮੈਨੂੰ ਲੱਗਦਾ ਹੈ ਕਿ ਅੱਜ ਮੈਂ ਇਸੇ ਕਾਰਨ ਹੀ ਇੱਕ ਅਦਾਕਾਰਾ ਦੇ ਤੌਰ 'ਤੇ ਫ਼ਿਲਮਾਂ ਵਿੱਚ ਪਛਾਣ ਬਣਾ ਸਕੀ ਹਾਂ।

ਦੱਸ ਦਈਏ ਕਿ ਰਸ਼ਮਿਕਾ ਦੀਆਂ ਇਨ੍ਹਾਂ ਗੱਲਾਂ  ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਪ੍ਰੋਮੋ ਵਿੱਚ ਮਾਧੁਰੀ ਰਸ਼ਮਿਕਾ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ।'ਝਲਕ ਦਿਖਲਾ ਜਾ 10' ਦਾ ਇਹ ਐਪੀਸੋਡ ਸ਼ਨੀਵਾਰ ਅਤੇ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਪਰ ਸ਼ੋਅ ਦਾ ਪ੍ਰੋਮੋ ਦੇਖਣ ਤੋਂ ਬਾਅਦ ਦਰਸ਼ਕ ਇਸ ਐਪੀਸੋਡ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

 

View this post on Instagram

 

A post shared by ColorsTV (@colorstv)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network