ਟੀਚਰ ਦਾ ਕਲਾਸ 'ਚ ਡਾਂਸ ਕਰਦੀ ਹੋਈ ਦਾ ਵੀਡੀਓ ਹੋਇਆ ਵਾਇਰਲ

By  Lajwinder kaur May 3rd 2022 12:44 PM

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਕਈ ਵਾਰ ਅਜਿਹੇ ਵੀਡੀਓਜ਼ ਹੁੰਦੇ ਹਨ ਜੋ ਕਿ ਹੈਰਾਨ ਕਰਦੇ ਨੇ ਤੇ ਕਈ ਦਿਲ ਜਿੱਤ ਲੈਂਦੇ ਹਨ। ਅੱਜ ਤੁਹਾਡੇ ਨਾਲ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕਰ ਰਹੇ ਹਾਂ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਇਹ ਵੀਡੀਓ ਇੱਕ ਅਧਿਆਪਿਕਾ teacher  ਤੇ ਵਿਦਿਆਰਥਣ ਦੀ ਹੈ, ਦੋਵਾਂ ਦਾ ਕਿਊਟ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ।

inside image of viral teacher dance video image source Twitter

ਹੋਰ ਪੜ੍ਹੋ : ਐਕਸ਼ਨ ਤੇ ਦਮਦਾਰ ਡਾਇਲਾਗਜ਼ ਨਾਲ ਭਰਿਆ ਦੇਵ ਖਰੌੜ ਤੇ ਜਪਜੀ ਖਹਿਰਾ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦਾ ਟ੍ਰੇਲਰ ਹੋਇਆ ਰਿਲੀਜ਼

ਕਈ ਵਾਰ ਸਕੂਲ ਵਿੱਚ ਪੜ੍ਹਨਾ ਵਿਦਿਆਰਥੀਆਂ ਲਈ ਬੋਰਿੰਗ ਹੋ ਸਕਦਾ ਹੈ, ਪਰ ਬਹੁਤ ਸਾਰੇ ਅਧਿਆਪਕ ਅਜਿਹੇ ਹਨ ਜੋ ਆਪਣੀਆਂ ਕਲਾਸਾਂ ਨੂੰ ਮਜ਼ੇਦਾਰ ਬਣਾਉਣ ਲਈ ਕੁਝ ਖਾਸ ਕਰਦੇ ਰਹਿੰਦੇ ਹਨ। ਦਿੱਲੀ ਦੇ ਇੱਕ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਦੀ ਅਧਿਆਪਿਕਾ ਮਨੂ ਗੁਲਾਟੀ ਨੇ ਡਾਂਸ ਕਰਕੇ ਆਪਣੀ ਕਲਾਸ ਦਾ ਮਨੋਰੰਜਨ ਕੀਤਾ। ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਪ੍ਰੋਫਾਈਲ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਗੁਲਾਟੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵਿਦਿਆਰਥੀ ਡਾਂਸ ਵੀਡੀਓ ਦਾ ਖੂਬ ਅਨੰਦ ਲੈਂਦੇ ਨਜ਼ਰ ਆ ਰਹੇ ਹਨ ਅਤੇ ਵਿਦਿਆਰਥੀ ਅਤੇ ਅਧਿਆਪਿਕਾ ਤਾੜੀਆਂ ਮਾਰਦੇ ਹੋਏ ਨਜ਼ਰ ਆ ਰਹੇ ਹਨ।

teacher dance video image source Twitter

ਇਸ ਕਲਿੱਪ ਨੂੰ 60 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਸ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਇਹ ਕਲਿੱਪ ਦੇਖ ਕੇ ਕਈ ਲੋਕਾਂ ਨੂੰ ਫ਼ਿਲਮ ਤਾਰੇ ਜ਼ਮੀਨ ਪੇ ਦੇ ਆਮਿਰ ਖ਼ਾਨ ਦੇ ਕਿਰਦਾਰ ਯਾਦ ਆ ਗਿਆ। ਪ੍ਰਸ਼ੰਕ ਕਮੈਂਟ ਕਰਕੇ ਅਧਿਆਪਿਕਾ ਦੀ ਸ਼ਲਾਘਾ ਕਰ ਰਹੇ  ਹਨ।

viral dance video teacher and student image source Twitter

ਇਸ ਵੀਡੀਓ 'ਤੇ ਪ੍ਰਸ਼ੰਸਕਾਂ ਨੇ ਕਾਫੀ ਕਮੈਂਟ ਕੀਤੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ ਹੈ- ਮਨੂ ਮੈਡਮ ਤੁਸੀਂ ਬਹੁਤ ਪਿਆਰੀ ਹੋ। ਜਿਸ ਤਰ੍ਹਾਂ ਤੁਸੀਂ ਕੁੜੀ ਨਾਲ ਡਾਂਸ ਕੀਤਾ, ਬਹੁਤ ਸੋਹਣਾ। ਤੁਹਾਨੂੰ ਅਤੇ ਤੁਹਾਡੇ ਵਿਦਿਆਰਥੀਆਂ ਨੂੰ ਬਹੁਤ ਸਾਰਾ ਪਿਆਰ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ ਹੈ - ਇਹਨਾਂ ਕੁੜੀਆਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਧੰਨਵਾਦ ਮੈਡਮ। ਬੱਚੇ ਬਿਹਤਰ ਕਰ ਸਕਦੇ ਹਨ ਜਦੋਂ ਅਧਿਆਪਕ ਕਿਸੇ ਵੀ ਚੀਜ਼ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਯੂਜ਼ਰ ਇੱਕ ਤੋਂ ਬਾਅਦ ਕਈ ਟਵੀਟ ਕਰਕੇ ਤਾਰੀਫ ਕੀਤੀ ਹੈ।

ਹੋਰ ਪੜ੍ਹੋ : ਕੀ ਜੈਸਮੀਨ ਭਸੀਨ ਨੇ ਅਲੀ ਗੋਨੀ ਦੇ ਨਾਲ ਕਰਵਾ ਲਿਆ ਹੈ ਸੀਕ੍ਰੇਟ ਵਿਆਹ? ਜਾਣੋ ਕੀ ਹੈ ਸੱਚ

 

Students love to be teachers. They love role reversal.

"मैम आप भी करो। मैं सिखाऊंगी।"

English lang teaching followed by some Haryanvi music- A glimpse of the fag end of our school day.☺️?#MyStudentsMyPride #DelhiGovtSchool pic.twitter.com/JY4v7glUnr

— Manu Gulati (@ManuGulati11) April 25, 2022

Related Post