ਕੀ ਜੈਸਮੀਨ ਭਸੀਨ ਨੇ ਅਲੀ ਗੋਨੀ ਦੇ ਨਾਲ ਕਰਵਾ ਲਿਆ ਹੈ ਸੀਕ੍ਰੇਟ ਵਿਆਹ? ਜਾਣੋ ਕੀ ਹੈ ਸੱਚ

written by Lajwinder kaur | May 02, 2022

ਜੈਸਮੀਨ ਭਸੀਨ Jasmin Bhasin ਲੰਬੇ ਸਮੇਂ ਤੋਂ ਅਲੀ ਗੋਨੀ ਨਾਲ ਰਿਲੇਸ਼ਨਸ਼ਿਪ 'ਚ ਹੈ। ਪਹਿਲਾਂ ਤਾਂ ਦੋਵੇਂ ਚੰਗੇ ਦੋਸਤ ਸਨ ਪਰ ਫਿਰ ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ 'ਚ ਬਦਲ ਗਈ। ਦੱਸ ਦਈਏ ਇਹ ਜੋੜੀ ਵੀ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਚ ਹੀ ਬਣੀ ਸੀ। ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਚਾਹੁੰਦੇ ਹਨ ਕਿ ਦੋਵੇਂ ਜਲਦੀ ਵਿਆਹ ਕਰ ਲੈਣ। ਹਾਲਾਂਕਿ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਜੈਸਮੀਨ ਅਤੇ ਅਲੀ ਨੇ ਗੁਪਤ ਵਿਆਹ ਕਰ ਲਿਆ ਹੈ।ਇੰਨਾ ਹੀ ਨਹੀਂ ਜੈਸਮੀਨ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਦੁਲਹਨ ਦੇ ਰੂਪ 'ਚ ਨਜ਼ਰ ਆ ਰਹੀ ਹੈ।

jasmin bhasin image

ਹੋਰ ਪੜ੍ਹੋ : ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਆਪਣੇ ਵਿਆਹ ਦੀ ਅਣਦੇਖੀ ਕਲਿੱਪ, ਪਤੀ ਕਰਨ ਗਰੋਵਰ ਦੇ ਨਾਲ ਮਿਲ ਕੇ ਕੱਟਿਆ ਵੈਡਿੰਗ ਐਨੀਵਰਸਰੀ ਕੇਕ

ਹੁਣ ਇਸ ਦੌਰਾਨ ਜੈਸਮੀਨ ਨੇ ਇਨ੍ਹਾਂ ਖਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜੈਸਮੀਨ ਨੇ ਇੰਸਟਾਗ੍ਰਾਮ ਸਟੋਰੀ 'ਤੇ ਫਰਜ਼ੀ ਖਬਰਾਂ ਵਾਇਰਲ ਕਰਨ ਵਾਲਿਆਂ ਨੂੰ ਵੀ ਸੰਦੇਸ਼ ਦਿੱਤਾ ਹੈ।

JASMINE BHASIN

 

ਜੈਸਮੀਨ ਨੇ ਲਿਖਿਆ, 'ਜੋ ਕੋਈ ਮੇਰੀਆਂ ਫੋਟੋਆਂ ਸ਼ੇਅਰ ਕਰਕੇ ਕਹਿ ਰਿਹਾ ਹੈ ਕਿ ਮੈਂ ਚੋਰੀ-ਛੁਪੇ ਵਿਆਹ ਕੀਤਾ ਹੈ, ਮੇਰੇ ਪਿਆਰੇ ਦੋਸਤੋ, ਮੈਂ ਜ਼ਿੰਦਗੀ 'ਚ ਜਦੋਂ ਵੀ ਵਿਆਹ ਕਰਾਂਗੀ ਤਾਂ ਬਹੁਤ ਧੂਮਧਾਮ ਨਾਲ ਕਰਾਂਗੀ। ਮੈਂ ਤੁਹਾਨੂੰ ਵੀ ਸੱਦਾ ਦੇਵਾਂਗੀ। ਫਿਲਹਾਲ ਮੈਂ ਸਿਰਫ ਕੰਮ 'ਚ ਰੁੱਝੀ ਹੋਈ ਹੈ।

Gippy Grewal And jasmin Bhasin image From Instagram

ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ 14 ਵਿੱਚ ਜੈਸਮੀਨ ਅਤੇ ਅਲੀ ਨੇ ਪੁਸ਼ਟੀ ਕੀਤੀ ਸੀ ਕਿ ਦੋਵੇਂ ਰਿਲੇਸ਼ਨਸ਼ਿਪ ਵਿੱਚ ਹਨ। ਇਸ ਤੋਂ ਬਾਅਦ ਜਦੋਂ ਦੋਵੇਂ ਸ਼ੋਅ ਤੋਂ ਬਾਹਰ ਆਏ ਤਾਂ ਇਕ-ਦੂਜੇ ਨਾਲ ਛੁੱਟੀਆਂ ਮਨਾਉਣ ਜਾਂਦੇ ਸਨ। ਉਹ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਹਨ। ਇੰਨਾ ਹੀ ਨਹੀਂ ਦੋਵੇਂ ਇੱਕ ਦੂਜੇ ਦੇ ਪਰਿਵਾਰ ਦੇ ਵੀ ਕਰੀਬ ਹਨ। ਜੈਸਮੀਨ ਕਈ ਵਾਰ ਅਲੀ ਦੇ ਘਰ ਜਾ ਚੁੱਕੀ ਹੈ। ਉੱਥੇ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੀ ਹੈ।

ਜੈਸਮੀਨ ਅਤੇ ਅਲੀ ਵੀ 'ਤੇਰਾ ਸੂਟ' ਗੀਤ 'ਚ ਇਕੱਠੇ ਆਏ ਸਨ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਜੈਸਮੀਨ ਜਲਦੀ ਹੀ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫ਼ਿਲਮ ਹਨੀਮੂਨ 'ਚ ਨਜ਼ਰ ਆਵੇਗੀ। ਜੈਸਮੀਨ ਕਈ ਪੰਜਾਬੀ ਗੀਤਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

ਹੋਰ ਪੜ੍ਹੋ : ਸਰਦਾਰੀ ਲੁੱਕ ‘ਚ ਨਜ਼ਰ ਆਈ ਨੀਰੂ ਬਾਜਵਾ, ਭਾਬੀ ਗੀਤ ‘ਤੇ ਗਾਇਕਾ ਅਮਰ ਨੂਰੀ ਦੇ ਨਾਲ ਬਣਾਇਆ ਮਜ਼ੇਦਾਰ ਵੀਡੀਓ

You may also like